ਧੋਖਾਧੜੀ ਦੇ ਕੇਸ ’ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਸ਼ਿਲਪਾ ਸ਼ੈੱਟੀ, ਕਿਹਾ- ‘ਦੁੱਖ ਹੁੰਦਾ ਹੈ ਕਿੰਨੀ ਆਸਾਨੀ ਨਾਲ...’

Monday, Nov 15, 2021 - 05:50 PM (IST)

ਧੋਖਾਧੜੀ ਦੇ ਕੇਸ ’ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਸ਼ਿਲਪਾ ਸ਼ੈੱਟੀ, ਕਿਹਾ- ‘ਦੁੱਖ ਹੁੰਦਾ ਹੈ ਕਿੰਨੀ ਆਸਾਨੀ ਨਾਲ...’

ਮੁੰਬਈ (ਬਿਊਰੋ)– ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਬੀਤੇ ਕੁਝ ਮਹੀਨਿਆਂ ਤੋਂ ਸੁਰਖ਼ੀਆਂ ’ਚ ਹਨ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਖ਼ਿਲਾਫ਼ ਬੀਤੇ ਦਿਨੀਂ ਮੁੰਬਈ ਦੇ ਬਾਂਦਰਾ ਪੁਲਸ ਸਟੇਸ਼ਨ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਨਿਤਿਨ ਬਰਾਈ ਨਾਂ ਦੇ ਸ਼ਖ਼ਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਾਇਆ ਸੀ। ਉਸ ਦਾ ਦੋਸ਼ ਹੈ ਕਿ ਦੋਵਾਂ ਨੇ SFL ਫਿਟਨੈੱਸ ਸੈਂਟਰ ਲਈ 1.5 ਕਰੋੜ ਦਾ ਨਿਵੇਸ਼ ਕਰਵਾਇਆ ਸੀ। ਇਸ ਤੋਂ ਬਾਅਦ ਪੈਸੇ ਵਾਪਸ ਮੰਗਣ ’ਤੇ ਧਮਕੀ ਦਿੱਤੀ ਸੀ। ਹੁਣ ਇਸ ਪੂਰੇ ਮਾਮਲੇ ’ਤੇ ਸ਼ਿਲਪਾ ਨੇ ਆਪਣੀ ਚੁੱਪੀ ਤੋੜੀ ਹੈ।

ਅਦਾਕਾਰਾ ਨੇ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਫਾਈ ਦਿੰਦਿਆਂ ਆਪਣਾ ਪੱਖ ਪੇਸ਼ ਕੀਤਾ ਹੈ। ਉਸ ਨੇ ਲਿਖਿਆ, ‘ਸਵੇਰੇ ਉਠਦਿਆਂ ਹੀ ਐੱਫ. ਆਈ. ਆਰ. ’ਚ ਆਪਣਾ ਤੇ ਰਾਜ ਦਾ ਨਾਂ ਵੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਇਹ ਸਪੱਸ਼ਟ ਕਰ ਦਿਆਂ ਕਿ ਐੱਸ. ਐੱਫ. ਐੱਲ. ਫਿਟਨੈੱਸ ਨੂੰ ਕਾਸ਼ਿਫ ਖ਼ਾਨ ਚਲਾ ਰਹੇ ਸਨ। ਉਨ੍ਹਾਂ ਕੋਲ ਦੇਸ਼ ਭਰ ’ਚ ਜਿਮ ਖੋਲ੍ਹਣ ਦੇ ਅਧਿਕਾਰ ਸਨ।’

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦੇ ਬਿਆਨ ’ਤੇ ਭੜਕਿਆਂ ਕੇ. ਆਰ. ਕੇ., ਕਿਹਾ- ‘ਜੇ ਕੋਈ ਮੁਸਲਮਾਨ ਆਜ਼ਾਦੀ ਨੂੰ ਭੀਖ ਦੱਸਦਾ ਤਾਂ...’

ਸ਼ਿਲਪਾ ਨੇ ਅੱਗੇ ਲਿਖਿਆ, ‘ਉਸ ਨੇ ਇਸ ਨਾਲ ਜੁੜੇ ਸਾਰੇ ਸਮਝੌਤੇ ਕੀਤੇ ਤੇ ਬੈਂਕ ਨਾਲ ਜੁੜੇ ਲੈਣ-ਦੇਣ ਤੇ ਰੋਜ਼ਾਨਾ ਦੇ ਕਾਰੋਬਾਰ ਨੂੰ ਵੀ ਉਹੀ ਵੇਖਦੇ ਸਨ। ਸਾਨੂੰ ਕਿਸੇ ਵੀ ਪੈਸਿਆਂ ਦੇ ਲੈਣ-ਦੇਣ ਦੀ ਜਾਣਕਾਰੀ ਨਹੀਂ ਤੇ ਉਸ ਨੇ ਸਾਨੂੰ ਇਕ ਵੀ ਪੈਸਾ ਨਹੀਂ ਦਿੱਤਾ। ਸਾਰੀਆਂ ਫ੍ਰੈਂਚਾਇਜ਼ੀਜ਼ ਕਾਸ਼ਿਫ ਨਾਲ ਸਿੱਧਾ ਡੀਲ ਕਰਦੀਆਂ ਹਨ। ਇਹ ਕੰਪਨੀ ਸਾਲ 2014 ’ਚ ਬੰਦ ਹੋ ਗਈ ਸੀ ਤੇ ਪੂਰੀ ਤਰ੍ਹਾਂ ਕਾਸ਼ਿਫ ਖ਼ਾਨ ਵਲੋਂ ਚਲਾਈ ਗਈ ਸੀ। ਮੈਂ ਪਿਛਲੇ 28 ਸਾਲਾਂ ’ਚ ਬਹੁਤ ਮਿਹਨਤ ਕੀਤੀ ਹੈ, ਇਸ ਲਈ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕਿੰਨੀ ਆਸਾਨੀ ਨਾਲ ਮੇਰੇ ਨਾਂ ਤੇ ਅਕਸ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ।’

ਦੱਸ ਦਈਏ ਕਿ ਮੁੰਬਈ ਦੇ ਬਾਂਦਰਾ ਪੁਲਸ ਸਟੇਸ਼ਨ ’ਚ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਿਤਿਨ ਬਰਾਈ ਨਾਂ ਦੇ ਵਿਅਕਤੀ ਨੇ ਜੋੜੇ ਖ਼ਿਲਾਫ਼ 1.51 ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਉਦੋਂ ਤੋਂ ਸ਼ਿਲਪਾ ਤੇ ਰਾਜ ਇਕ ਵਾਰ ਫਿਰ ਸੁਰਖ਼ੀਆਂ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News