ਸ਼ਿਲਪਾ ਸ਼ੈੱਟੀ ਨੇ ਬੱਚਿਆਂ ਨਾਲ ਰੰਗੋਲੀ ਬਣਾਉਂਦੇ ਹੋਏ ਵੀਡੀਓ ਕੀਤੀ ਸਾਂਝੀ, ਧੀ ਸਮੀਸ਼ਾ ਬਣਾ ਰਹੀ ਡਿਜ਼ਾਈਨ

Monday, Oct 24, 2022 - 05:12 PM (IST)

ਸ਼ਿਲਪਾ ਸ਼ੈੱਟੀ ਨੇ ਬੱਚਿਆਂ ਨਾਲ ਰੰਗੋਲੀ ਬਣਾਉਂਦੇ ਹੋਏ ਵੀਡੀਓ ਕੀਤੀ ਸਾਂਝੀ, ਧੀ ਸਮੀਸ਼ਾ ਬਣਾ ਰਹੀ ਡਿਜ਼ਾਈਨ

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਹਰ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਂਦੀ ਹੈ। ਦੁਸਹਿਰੇ ਤੋਂ ਬਾਅਦ ਹੁਣ ਸ਼ਿਲਪਾ ਸ਼ੈੱਟੀ ਦੀਵਾਲੀ ਦੇ ਰੰਗਾਂ ’ਚ ਰੰਗੀ ਨਜ਼ਰ ਆ ਰਹੀ ਹੈ। ਸ਼ਿਲਪਾ ਦੀਵਾਲੀ ’ਤੇ ਆਪਣੇ ਘਰ ਨੂੰ ਕਾਫ਼ੀ ਸਜਾਉਂਦੀ ਹੈ। ਉਸ ਨੇ ਰੰਗੋਲੀ ਵੀ ਬਣਾਈ ਜਿਸ ਦੀ ਵੀਡੀਓ ਉਸ ਨੇ ਇੰਸਟਾ ’ਤੇ ਸਾਂਝੀ ਕੀਤੀ ਹੈ।

PunjabKesari

ਵੀਡੀਓ ’ਚ ਸ਼ਿਲਪਾ ਆਪਣੇ ਦੋ ਬੱਚਿਆਂ ਯਾਨੀ ਧੀ ਸਮੀਸ਼ਾ ਸ਼ੈੱਟੀ ਅਤੇ ਪੁੱਤਰ ਵਿਆਨ ਨਾਲ ਰੰਗੋਲੀ ਬਣਾ ਰਹੀ ਹੈ। ਬੱਚਿਆਂ ਤਸਵੀਰਾਂ ’ਚ ਰੰਗੋਲੀ ਬਣਾਉਂਣ ਦੀ ਤਿਆਰੀਆਂ ਕਰਦੇ ਨਜ਼ਰ ਆ ਰਹੇ ਹਨ। ਸਮੀਸ਼ਾ ਆਪਣੀਆਂ ਛੋਟੀਆਂ ਉਂਗਲਾਂ ਨਾਲ ਡਿਜ਼ਾਈਨ ਬਣਾ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

ਵੀਡੀਓ ਸਾਂਝੀ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ ਕਿ ‘ਸਾਡੀ ਸਾਲਾਨਾ ਪਰੰਪਰਾ ਨੂੰ ਕਾਇਮ ਰੱਖਦੇ ਹੋਏ,  ਰੰਗੋਲੀ ਬਣਾਉਣ ਦਾ ਸਮਾਂ ਆ ਗਿਆ ਹੈ। ਉਮੀਦ ਹੈ ਕਿ ਇਸ ਸਾਲ ਤੁਹਾਡੀ ਸਿਹਤ ਠੀਕ ਰਹੇ, ਰੌਸ਼ਨੀ ਫੈਲਾਓ ਤਾਂ ਜੋ ਬਹੁਤ ਸਾਰੀ ਖੁਸ਼ਹਾਲੀ ਆਵੇ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਧਨਤੇਰਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ।’

PunjabKesari

ਐਤਵਾਰ ਦੇਰ ਸ਼ਾਮ ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ ਰੱਖੀ ਗਈ। ਇਸ ਦੀਵਾਲੀ ਪਾਰਟੀ ’ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
 


author

Shivani Bassan

Content Editor

Related News