ਸ਼ਿਲਪਾ ਸ਼ੈੱਟੀ ਨੇ ਮਾਂ ਨਾਲ ਕਰਵਾਇਆ ਫੋਟੋਸ਼ੂਟ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਸਵੀਰ
Wednesday, Dec 23, 2020 - 07:50 PM (IST)

ਮੁੰਬਈ (ਬਿਊਰੋ)– ਕ੍ਰਿਸਮਸ ਦੇ ਤਿਉਹਾਰ ’ਚ ਕੁਝ ਦਿਨ ਹੀ ਬਾਕੀ ਬਚੇ ਹਨ। ਅਜਿਹੇ ’ਚ ਸੈਲੇਬ੍ਰਿਟੀਜ਼ ਵੀ ਆਪੋ-ਆਪਣੇ ਤਰੀਕੇ ਨਾਲ ਇਸ ਤਿਉਹਾਰ ਨੂੰ ਮਨਾ ਰਹੇ ਹਨ। ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਇਸ ਤਿਉਹਾਰ ਨੂੰ ਮਨਾਉਣ ਲਈ ਆਪਣੇ ਪਰਿਵਾਰ ਸਮੇਤ ਗਈ ਹੋਈ ਹੈ। ਅਜਿਹੇ ’ਚ ਉਸ ਨੇ ਆਪਣੀ ਮਾਂ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਉਹ ਇਕੋ ਜਿਹੀਆਂ ਡਰੈੱਸ ’ਚ ਨਜ਼ਰ ਆ ਰਹੀਆਂ ਹਨ।
ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਕ੍ਰਿਸਮਸ ਦੇ ਤਿਉਹਾਰ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ ਨੇ ਆਪਣੀ ਮੰਮੀ ਨਾਲ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।
ਸ਼ਿਲਪਾ ਸ਼ੈੱਟੀ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਕਿ ‘ਕ੍ਰਿਸਮਸਿੰਗ, ਡ੍ਰੀਮਿੰਗ ਤੇ ਵਿਨਿੰਗ’ ਇਹ ਤਸਵੀਰ ਮੇਰੇ ਲਈ ਹਮੇਸ਼ਾ ਖ਼ਾਸ ਰਹੇਗੀ ਕਿਉਂਕਿ ਇਹ ਸਾਡਾ ਇਕੱਠਿਆਂ ਕੀਤਾ ਗਿਆ ਪਹਿਲਾ ਸ਼ੂਟ ਹੈ। ਉਹ ਇਸ ਲਈ ਰਾਜ਼ੀ ਹੋਈ ਕਿਉਂਕਿ ਉਨ੍ਹਾਂ ਨੂੰ ਇਹ ਕਫਤਾਨ ਕਾਫੀ ਪਸੰਦ ਆਇਆ ਹੈ। ਇਸ ਤਸਵੀਰ ’ਤੇ ਉਸ ਦੇ ਪ੍ਰਸ਼ੰਸਕ ਵੀ ਲਗਾਤਾਰ ਕੁਮੈਂਟਸ ਕਰ ਰਹੇ ਹਨ।
ਨੋਟ– ਸ਼ਿਲਪਾ ਸ਼ੈੱਟ ਦੀ ਮਾਂ ਨਾਲ ਇਸ ਤਸਵੀਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।