ਪੋਰਨੋਗ੍ਰਾਫੀ ਕੇਸ 'ਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਨੂੰ ED ਤੋਂ ਮਿਲੀ ਵੱਡੀ ਰਾਹਤ

12/07/2023 12:27:10 PM

ਮੁੰਬਈ- ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਸਾਲ 2021 ਵਿੱਚ ਇੱਕ ਅਸ਼ਲੀਲ ਮਾਮਲੇ ਵਿੱਚ ਫਸ ਗਏ ਸਨ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਕਈ ਦਿਨ ਜੇਲ੍ਹ ਵਿੱਚ ਬਿਤਾਉਣੇ ਪਏ ਸਨ। ਹਾਲਾਂਕਿ ਬਾਅਦ 'ਚ ਅਦਾਕਾਰ ਨੂੰ ਜ਼ਮਾਨਤ ਮਿਲ ਗਈ ਸੀ ਪਰ ਮਾਮਲਾ ਅਜੇ ਵੀ ਚੱਲ ਰਿਹਾ ਹੈ। ਇਸ ਦੌਰਾਨ ਰਾਜ ਕੁੰਦਰਾ ਨਾਲ ਜੁੜੇ ਇਸ ਮਾਮਲੇ ਵਿੱਚ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੋਰਨੋਗ੍ਰਾਫੀ ਮਾਮਲੇ 'ਚ ਰਾਜ ਨੂੰ ਵੱਡੀ ਰਾਹਤ ਮਿਲੀ ਹੈ।

ਇਕ ਰਿਪੋਰਟ ਦੇ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਰਾਜ ਕੁੰਦਰਾ ਅਤੇ ਕਥਿਤ ਪੋਰਨੋਗ੍ਰਾਫੀ ਰੈਕੇਟ ਵਿਚਕਾਰ ਕੋਈ ਸਿੱਧਾ ਸਬੰਧ ਨਹੀਂ ਮਿਲਿਆ। ਅਧਿਕਾਰਤ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਈਡੀ ਬ੍ਰਿਟੇਨ ਸਥਿਤ ਕੰਪਨੀ ਕੇਨਰਿਨ ਦੇ ਵੱਖ-ਵੱਖ ਬੈਂਕ ਲੈਣ-ਦੇਣ ਨਾਲ ਜੁੜੇ ਮਨੀ ਟ੍ਰੇਲ 'ਤੇ ਨਜ਼ਰ ਰੱਖ ਰਹੀ ਹੈ। ਇਹ ਕੰਪਨੀ ਮਨੀ ਲਾਂਡਰਿੰਗ ਵਿੱਚ ਸ਼ਾਮਲ ਕਈ ਫਰਜ਼ੀ ਕੰਪਨੀਆਂ ਨਾਲ ਸਬੰਧਤ ਹੈ।

PunjabKesari
ਜਾਂਚ ਤੋਂ ਪਤਾ ਲੱਗਾ ਹੈ ਕਿ ਹੌਟਸੌਟ ਐਪ ਦੇ ਅਧਿਕਾਰਤ ਪ੍ਰਮੋਟਰ ਪ੍ਰਦੀਪ ਬਖਸ਼ੀ ਅਤੇ ਰਾਜ ਕੁੰਦਰਾ ਦਾ ਜੀਜਾ ਕੇਨਰਿਨ ਦਾ ਮਾਲਕ ਹੈ। ਕੰਪਨੀ ਨੇ ਕਥਿਤ ਤੌਰ 'ਤੇ ਭਾਰਤ ਸਥਿਤ ਸ਼ੈੱਲ ਕੰਪਨੀਆਂ ਨਾਲ ਕਈ ਲੈਣ-ਦੇਣ ਕੀਤੇ, ਜੋ ਕਿ ਚੱਲ ਰਹੀ ਜਾਂਚ ਦਾ ਕੇਂਦਰ ਬਿੰਦੂ ਹੈ।
ਰਾਜ ਕੁੰਦਰਾ ਨੂੰ ਸਾਲ 2021 'ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਇਹ ਮਾਮਲਾ 2 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਪਰ ਹੁਣ ਤੱਕ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਰਾਜ ਕੁੰਦਰਾ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਕੇਸ ਵਿੱਚ ਦੇਰੀ ਨੂੰ ਲੈ ਕੇ ਆਪਣਾ ਬਿਆਨ ਜਾਰੀ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਰਾਜ ਕੁੰਦਰਾ ਦੀ ਡੈਬਿਊ ਫਿਲਮ ਯੂਟੀ 69 ਸਕ੍ਰੀਨ 'ਤੇ ਰਿਲੀਜ਼ ਹੋਈ ਸੀ। ਰਾਜ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਉਨ੍ਹਾਂ ਦੀ ਜੇਲ੍ਹ ਜਰਨੀ 'ਤੇ ਆਧਾਰਿਤ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News