ਸ਼ਿਲਪਾ ਸ਼ੈੱਟੀ ਦੀ ਸ਼ੂਟਿੰਗ ਦੌਰਾਨ ਟੁੱਟੀ ਲੱਤ, ਤਸਵੀਰ ਸਾਂਝੀ ਕਰਕੇ ਕਿਹਾ- ‘ਪ੍ਰਾਰਥਨਾ ’ਚ ਯਾਦ ਰੱਖੋ’

08/11/2022 12:38:55 PM

ਮੁੰਬਈ- ਅਦਾਕਾਰ ਸ਼ਿਲਪਾ ਸ਼ੈੱਟੀ ਨੇ ਪ੍ਰਸ਼ੰਸਕਾਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਨੂੰ ਸੈੱਟ ’ਤੇ ਸੱਟ ਲੱਗ ਗਈ ਹੈ। ਸ਼ੂਟਿੰਗ ਦੌਰਾਨ ਅਦਾਕਾਰਾ ਦੀ ਲੱਤ ਫ਼ਰੈਕਚਰ ਹੋ ਗਈ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਅਦਾਕਾਰਾ ਦੀ ਪੋਸਟ ਨੂੰ ਦੇਖ ਪ੍ਰਸ਼ੰਸਕ ਚਿੰਤਤ ਹੋ ਗਏ ਹਨ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਫ਼ਿਲਮ ‘ਭੋਲਾ’ ਦੇ ਸੈੱਟ ’ਤੇ ਜ਼ਖਮੀ ਤੱਬੂ, ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਮੱਥ ’ਤੇ ਲੱਗੀ ਸੱਟ

ਸ਼ਿਲਪਾ ਸ਼ੈੱਟੀ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਹਸਪਤਾਲ ’ਚ ਕੁਰਸੀ ’ਤੇ ਬੈਠ ਕੇ ਵਿਕਟਰੀ ਸਾਈਨ ਦਿੰਦੇ ਹੋਏ ਪੋਜ਼ ਦੇ ਰਹੀ ਹੈ। ਉਸ ਦੀ ਖੱਬੀ ਲੱਤ ’ਤੇ ਪਲਾਸਟਰ ਲੱਗਾ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਦਰਦ ’ਚ ਵੀ ਅਦਾਕਾਰਾ ਦੇ ਚਿਹਰੇ ’ਤੇ ਮੁਸਕਰਾਹਟ ਹੈ। ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਉਸ ਨੇ ਕਿਹਾ, ਰੋਲ ਕੈਮਰਾ ਐਕਸ਼ਨ- ‘ਇਕ ਲੱਤ ਤੋੜੋ!’ ਮੈਂ ਇਸਨੂੰ ਸ਼ਾਬਦਿਕ ਰੂਪ ’ਚ ਲਿਆ, 6 ਹਫ਼ਤਿਆਂ ਲਈ ਐਕਸ਼ਨ ਤੋਂ ਬਾਹਰ, ਪਰ ਮੈਂ ਜਲਦੀ ਹੀ ਮਜ਼ਬੂਤ ​​ਅਤੇ ਬਿਹਤਰ ਹੋ ਕੇ ਵਾਪਸ ਆਵਾਂਗੀ, ਤਦ ਤੱਕ ਪ੍ਰਾਰਥਨਾ ’ਚ ਯਾਦ ਰੱਖੀਓ, ਦੁਆ ਹਮੇਸ਼ਾ ਕੰਮ ਕਰਦੀ ਹੈ, ਧੰਨਵਾਦ ਦੇ ਨਾਲ, ਸ਼ਿਲਪਾ ਸ਼ੈਟੀ ਕੁੰਦਰਾ।’

PunjabKesari

ਸ਼ਿਲਪਾ ਦੀ ਇਸ ਪੋਸਟ ’ਤੇ ਭੈਣ ਸ਼ਮਿਤਾ ਸ਼ੈੱਟੀ ਨੇ ਵੀ ਕੁਮੈਂਟ ਕੀਤਾ ਅਤੇ ਉਸ ਦਾ ਹੌਂਸਲਾ ਵਧਾਇਆ ਹੈ। ਇਸ ਦੇ ਨਾਲ ਹੀ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕੀਤੀ ਹੈ।

ਇਹ ਵੀ ਪੜ੍ਹੋ : ਕਪਿਲ ਸ਼ਰਮਾ ਆਪਣੀ ਪਤਨੀ ਨਾਲ ਸਮੁੰਦਰ ਦੇ ਕੰਢੇ ’ਤੇ ਸਕੇਟ ਸਕੂਟਿੰਗ ਕਰਦੇ ਆਏ ਨਜ਼ਰ (ਦੇਖੋ ਵੀਡੀਓ)

ਸ਼ਿਲਪਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਆਖ਼ਰੀ ਵਾਰ ਫ਼ਿਲਮ ਨਿਕੰਮਾ ’ਚ ਦੇਖਿਆ ਗਿਆ ਸੀ। ਇੰਨੀਂ ਦਿਨੀਂ ਉਹ ਫ਼ਿਲਮ ਸੁਖੀ ਅਤੇ ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ ਇੰਡੀਆ ਪੁਲਸ ਫ਼ੋਰਸ ਲਈ ਕੰਮ ਕਰ ਰਹੀ ਹੈ। ਹਾਲਾਂਕਿ ਹੁਣ ਸੱਟ ਦੇ ਬਾਅਦ ਡਾਕਟਰ ਨੇ ਉਨ੍ਹਾਂ ਨੂੰ ਘਰ ’ਚ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਅਜਿਹੇ ’ਚ ਅਦਾਕਾਰਾ ਇਕ ਹਫ਼ਤੇ ਬਾਅਦ ਸੈੱਟ ’ਤੇ ਵਾਪਸੀ ਕਰੇਗੀ।


Shivani Bassan

Content Editor

Related News