ਮੁਸ਼ਕਲਾਂ 'ਚ ਘਿਰੀ ਸ਼ਿਲਪਾ ਸ਼ੈੱਟੀ, ਮਾਮਲਾ ਦਰਜ

Wednesday, Oct 09, 2024 - 09:54 AM (IST)

ਮੁਸ਼ਕਲਾਂ 'ਚ ਘਿਰੀ ਸ਼ਿਲਪਾ ਸ਼ੈੱਟੀ, ਮਾਮਲਾ ਦਰਜ

ਬਿਹਾਰ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀਆਂ ਫਿਲਮਾਂ ਅਤੇ ਫਿਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਰ ਇਸ ਸਮੇਂ ਉਹ ਕਾਨੂੰਨੀ ਮਾਮਲਿਆਂ ਨੂੰ ਲੈ ਕੇ ਚਰਚਾ ਦਾ ਹਿੱਸਾ ਬਣ ਗਈ ਹੈ। ਬਿਹਾਰ ਦੇ ਮੁਜ਼ੱਫਰਪੁਰ ਦੀ ਸੀ.ਜੇ.ਐਮ. ਅਦਾਲਤ 'ਚ ਸ਼ਿਲਪਾ ਸ਼ੈੱਟੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਲਪਾ ਦੇ ਨਾਲ ਇਸ 'ਚ 4 ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਐਡਵੋਕੇਟ ਸੁਧੀਰ ਓਝਾ ਨੇ ਸ਼ਿਲਪਾ ਅਤੇ ਹੋਰ 4 ਲੋਕਾਂ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਦੀ ਕਿਡਨੀ ਹੋਈ ਫੇਲ੍ਹ, ਪਰਿਵਾਰ ਮਦਦ ਲਈ ਨਹੀਂ ਆਇਆ ਅੱਗੇ, ਕਿਹਾ...

ਹੁਣ ਇਸ ਮਾਮਲੇ ਦੀ ਸੁਣਵਾਈ 11 ਨਵੰਬਰ ਨੂੰ ਹੋਵੇਗੀ। ਧਾਰਾ 223,189(7)189(6) 191(1)190,61(1)280,272,198,199(ਬੀ)(ਸੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਸ਼ਿਲਫਾ ਖਿਲਾਫ ਇਹ ਕਾਰਵਾਈ ਕਿਉਂ ਕੀਤੀ ਗਈ ਹੈ, ਉਹ ਕਾਫੀ ਹੈਰਾਨੀਜਨਕ ਹੈ। ਜੇਕਰ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਮੁਜ਼ੱਫਰਪੁਰ ਦੇ ਕਲਾਮ ਬਾਗ ਚੌਕ ਨੇੜੇ ਕਲਿਆਣ ਜਿਊਲਰਜ਼ ਦੇ ਸ਼ੋਅਰੂਮ ਦਾ ਉਦਘਾਟਨ ਹੋਣਾ ਸੀ, ਜਿੱਥੇ ਅਦਾਕਾਰਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਜਿਵੇਂ ਹੀ ਸ਼ਿਲਪਾ ਦੇ ਆਉਣ ਦੀ ਖਬਰ ਮਿਲੀ ਤਾਂ ਉੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਅਦਾਕਾਰਾ ਕਾਰਨ ਹੋਇਆ ਰੋਡ ਜਾਮ!
ਸੁਧੀਰ ਓਝਾ ਨੇ ਕਿਹਾ ਕਿ ਉਹ ਖੁਦ ਇਸ ਜਾਮ ਵਿਚ ਫਸ ਗਏ ਹਨ। ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਉਸ ਨੂੰ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਪੱਧਰ 'ਤੇ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਲੋਕਾਂ ਨੂੰ ਇਸ ਸੜਕ ਤੋਂ ਲੰਘਣਾ ਪੈਂਦਾ ਹੈ। ਪ੍ਰੋਗਰਾਮ ਦੌਰਾਨ ਟਰੈਫਿਕ ਸਿਗਨਲ ਵੀ ਬੰਦ ਰਹੇ, ਜਿਸ ਕਾਰਨ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਟਰੈਫਿਕ 'ਚ ਫਸੇ ਰਹਿਣ ਕਾਰਨ ਕਈ ਲੋਕ ਜ਼ਰੂਰੀ ਕੰਮ ਤੋਂ ਖੁੰਝ ਗਏ। ਸੁਧੀਰ ਓਝਾ ਨੇ ਦੱਸਿਆ ਕਿ ਟਰੈਫਿਕ 'ਚ ਫਸੇ ਰਹਿਣ ਕਾਰਨ ਉਨ੍ਹਾਂ ਦੀ ਸਿਹਤ ਵੀ ਵਿਗੜ ਗਈ।

ਇਹ ਖ਼ਬਰ ਵੀ ਪੜ੍ਹੋ -'ਕਾਂਤਾਰਾ' ਨੂੰ ਮਿਲਿਆ ਸਰਵੋਤਮ ਫਿਲਮ ਰਾਸ਼ਟਰੀ ਪੁਰਸਕਾਰ

ਲੋਕਾਂ ਨੂੰ ਮੁਸ਼ਕਲਾਂ ਦਾ ਕਰਨਾ ਪਿਆ ਸਾਹਮਣਾ 
ਸ਼ਿਲਪਾ ਦੀ ਇੱਕ ਝਲਕ ਪਾਉਣ ਲਈ ਪ੍ਰਸ਼ੰਸਕ ਇੰਨੇ ਬੇਤਾਬ ਸਨ ਕਿ ਸ਼ੋਅਰੂਮ ਦੇ ਨੇੜੇ ਟ੍ਰੈਫਿਕ ਜਾਮ ਲੱਗ ਗਿਆ। ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ। ਇਸ ਨੂੰ ਦੇਖਦੇ ਹੋਏ ਵਕੀਲ ਨੇ ਸ਼ਿਲਪਾ ਅਤੇ ਹੋਰ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਇਲਜ਼ਾਮ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਇਹ ਇੱਕ ਨਿੱਜੀ ਸਮਾਗਮ ਸੀ ਅਤੇ ਇਸ ਕਾਰਨ ਕਈ ਘੰਟੇ ਸੜਕ ਜਾਮ ਰਹੀ। ਲੋਕ ਟ੍ਰੈਫਿਕ ਜਾਮ 'ਚ ਫਸੇ ਰਹੇ ਅਤੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਿਲਪਾ ਤੋਂ ਇਲਾਵਾ ਬਾਕੀ 4 ਲੋਕਾਂ 'ਚ ਮੁਜ਼ੱਫਰਪੁਰ ਦੇ ਜ਼ਿਲਾ ਅਧਿਕਾਰੀ ਸੁਬਰਤ ਕੁਮਾਰ ਸੇਨ, ਕਲਿਆਣ ਜਵੈਲਰ ਇਸਟੈਬਲਿਸ਼ਮੈਂਟ ਦੇ ਸੰਸਥਾਪਕ ਟੀ.ਐੱਮ. ਕਲਿਆਣ ਅਤੇ ਕਾਰਜਕਾਰੀ ਨਿਰਦੇਸ਼ਕ ਰਮੇਸ਼ ਕਲਿਆਣ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News