ਬਾਲੀਵੁੱਡ 'ਚ ਧੱਕ ਪਾਉਣ ਲਈ ਤਿਆਰ ਇੱਕ ਹੋਰ ਪੰਜਾਬੀ ਮੁਟਿਆਰ

Thursday, Dec 12, 2024 - 01:09 PM (IST)

ਮੁੰਬਈ- 20 ਸਾਲ ਦੇ ਇੰਤਜ਼ਾਰ ਤੋਂ ਬਾਅਦ ਮਿਸ ਯੂਨੀਵਰਸ 2021 ਦਾ ਤਾਜ ਜਿੱਤ ਕੇ ਪੰਜਾਬ ਅਤੇ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀ ਪੰਜਾਬੀ ਮੁਟਿਆਰ ਹਰਨਾਜ਼ ਸੰਧੂ ਹੁਣ ਵੱਡੇ ਪਰਦੇ ਉਤੇ ਐਂਟਰੀ ਕਰਨ ਜਾ ਰਹੀ ਹੈ। ਉਹ ਸੰਜੇ ਦੱਤ, ਸੋਨਮ ਬਾਜਵਾ ਅਤੇ ਟਾਈਗਰ ਸਰਾਫ਼ ਦੀ ਫਿਲਮ 'ਬਾਗੀ 4' ਵਿੱਚ ਧੂੰਮਾਂ ਪਾਉਣ ਜਾ ਰਹੀ ਹੈ।ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...'ਬਾਗੀ 4' ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇਸ ਨਾਲ ਸੰਬੰਧਤ ਜਾਣਕਾਰੀ ਸਾਂਝੀ ਕੀਤੀ ਹੈ, ਉਨ੍ਹਾਂ ਨੇ ਇਸ ਪੰਜਾਬੀ ਮੁਟਿਆਰ ਨੂੰ ਐਕਸ਼ਨ ਨਾਲ ਭਰਪੂਰ ਫਿਲਮ 'ਚ ਨਵੀਂ 'ਲੇਡੀ ਰੈਬਲ' ਨਾਲ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਅਦਾਕਾਰਾ ਦੀ ਸ਼ਾਨਦਾਰ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ 'ਚ ਅਦਾਕਾਰਾ ਨੇ ਲਾਲ ਰੰਗ ਦਾ ਗਾਊਨ ਵੀ ਪਾਇਆ ਹੋਇਆ ਹੈ।

ਇਹ ਵੀ ਪੜ੍ਹੋ- ਅਦਾਕਾਰਾ ਦੇ ਪੁੱਤਰ ਦੇ ਕਤਲ ਦੇ ਮਾਮਲੇ 'ਚ ਆਇਆ ਨਵਾਂ ਮੋੜ

ਪਹਿਲਾਂ ਹੀ ਸੋਨਮ ਬਾਜਵਾ ਕਰ ਚੁੱਕੀ ਹੈ ਐਂਟਰੀ
ਉਲੇਖਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਸੋਨਮ ਬਾਜਵਾ ਇਸ ਫਿਲਮ 'ਚ ਐਂਟਰੀ ਕਰ ਚੁੱਕੀ ਹੈ, ਅਦਾਕਾਰਾ ਨੇ ਖੁਦ ਬੀਤੇ ਦਿਨ ਆਪਣੇ ਇੰਸਟਾਗ੍ਰਾਮ 'ਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ, ਇਸ ਤੋਂ ਇਲਾਵਾ ਸੋਨਮ ਬਾਜਵਾ ਪਹਿਲਾਂ ਹੀ 'ਹਾਊਸਫੁੱਲ 5' ਨਾਲ ਬਾਲੀਵੁੱਡ 'ਚ ਡੈਬਿਊ ਕਰ ਚੁੱਕੀ ਹੈ।

 

 
 
 
 
 
 
 
 
 
 
 
 
 
 
 
 

A post shared by Nadiadwala Grandson (@nadiadwalagrandson)

'ਬਾਗੀ 4' ਬਾਰੇ ਜਾਣੋ
ਇਸ ਦੌਰਾਨ ਜੇਕਰ 'ਬਾਗੀ 4' ਬਾਰੇ ਗੱਲ ਕਰੀਏ ਤਾਂ ਇਸ ਫਿਲਮ ਦਾ ਨਿਰਦੇਸ਼ਨ ਏ ਹਰਸ਼ਾ ਦੁਆਰਾ ਕੀਤਾ ਜਾ ਰਿਹਾ ਹੈ, ਇਹ ਫਿਲਮ ਡਰਾਮੇ ਨਾਲ ਭਰਪੂਰ ਹੈ। ਪਹਿਲੇ ਪੋਸਟਰ ਪਹਿਲਾਂ ਹੀ ਟਾਈਗਰ ਸ਼ਰਾਫ ਅਤੇ ਸੰਜੇ ਦੱਤ ਦੇ ਨਾਲ ਸਟੇਜ ਸੈੱਟ ਕਰ ਚੁੱਕੇ ਹਨ। ਇਹ ਐਕਸ਼ਨ ਨਾਲ ਸਜੀ ਹੋਈ ਫਿਲਮ ਅਗਲੇ ਸਾਲ ਸਤੰਬਰ 'ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News