ਨੀਰੂ ਬਾਜਵਾ ਦੀ ਜਗ੍ਹਾ ਰਾਜ ਕੁੰਦਰਾ ਨੇ ਲਾਇਆ ਪਤਨੀ ਸ਼ਿਲਪਾ ਸ਼ੈੱਟੀ ਦਾ ਚਿਹਰਾ, ਵੀਡੀਓ ਹੋਈ ਵਾਇਰਲ

1/14/2021 3:43:54 PM

ਮੁੰਬਈ (ਬਿਊਰੋ)– ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਅਕਸਰ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਕਈ ਵਾਰ ਦੋਵੇਂ ਬੇਹੱਦ ਮਜ਼ੇਦਾਰ ਵੀਡੀਓਜ਼ ਸਾਂਝੀਆਂ ਕਰਦੇ ਹਨ। ਹਾਲ ਹੀ ’ਚ ਵੀ ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਸ਼ਿਲਪਾ ਸ਼ੈੱਟੀ ਪੰਜਾਬ ਦੇ ਕਿਸੇ ਪਿੰਡ ਦੀ ਕੁੜੀ ਹੁੰਦੀ ਤਾਂ ਕਿਵੇਂ ਦੀ ਨਜ਼ਰ ਆਉਂਦੀ।

ਇਸ ਵੀਡੀਓ ਦੀ ਕੈਪਸ਼ਨ ’ਚ ਰਾਜ ਕੁੰਦਰਾ ਨੇ ਲਿਖਿਆ, ‘ਜੇਕਰ ਮੇਰਾ ਵਿਆਹ ਪੰਜਾਬ ਦੀ ਕਿਸੇ ਪਿੰਡ ਦੀ ਕੁੜੀ ਨਾਲ ਹੋਇਆ ਹੁੰਦਾ ਤਾਂ ਉਹ ਕੁਝ ਅਜਿਹੀ ਦਿਖਦੀ।’ ਰਾਜ ਕੁੰਦਰਾ ਨੇ ਜੋ ਵੀਡੀਓ ਸਾਂਝੀ ਕੀਤੀ ਹੈ, ਉਹ ‘ਲੌਂਗ ਲਾਚੀ’ ਫ਼ਿਲਮ ਦੇ ਗੀਤ ਦੀ ਹੈ ਤੇ ਉਸ ’ਚ ਅਦਾਕਾਰਾ ਨੀਰੂ ਬਾਜਵਾ ਦੇ ਚਿਹਰੇ ਦੀ ਜਗ੍ਹਾ ਸ਼ਿਲਪਾ ਸ਼ੈੱਟੀ ਦਾ ਚਿਹਰਾ ਫਿਲਟਰ ਕਰਕੇ ਲਗਾਇਆ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Raj Kundra (@rajkundra9)

ਰਾਜ ਕੁੰਦਰਾ ਦੀ ਇਸ ਵੀਡੀਓ ਨੂੰ ਸ਼ਿਲਪਾ ਸ਼ੈੱਟੀ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦੇ ਵਿਆਹ ਨੂੰ 11 ਸਾਲ ਹੋ ਗਏ ਹਨ। ਦੋਵਾਂ ਦਾ 8 ਸਾਲ ਦਾ ਬੇਟਾ ਵਿਆਨ ਹੈ। ਇਸ ਤੋਂ ਇਲਾਵਾ ਬੀਤੇ ਸਾਲ ਹੀ ਬੇਟੀ ਸਮਿਸ਼ਾ ਦਾ ਜਨਮ ਹੋਇਆ ਹੈ। ਬੇਟੀ ਦਾ ਜਨਮ ਸਰੋਗੇਸੀ ਰਾਹੀਂ ਹੋਇਆ ਹੈ।

ਦੱਸਣਯੋਗ ਹੈ ਕਿ ਹਾਲ ਹੀ ’ਚ ਅਜਿਹੀਆਂ ਚਰਚਾਵਾਂ ਸਨ ਕਿ ਰਾਜ ਕੁੰਦਰਾ ਨੇ ਆਪਣੇ 8 ਸਾਲਾ ਬੇਟੇ ਨੂੰ ਲੈਂਬਰਗਿਨੀ ਕਾਰ ਗਿਫਟ ਕੀਤੀ ਹੈ। ਇਸ ਦਾ ਜਵਾਬ ਦਿੰਦਿਆਂ ਉਸ ਨੇ ਕਿਹਾ ਸੀ ਕਿ ਇਹ ਗਲਤ ਖ਼ਬਰ ਹੈ। ਰਾਜ ਕੁੰਦਰਾ ਨੇ ਰਿਪੋਰਟ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਅਸਲ ’ਚ ਉਨ੍ਹਾਂ ਨੇ ਟੁਆਏ ਲੈਂਬਰਗਿਨੀ ਕਾਰ ਬੇਟੇ ਨੂੰ ਦਿਵਾਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh