ਸ਼ਿਲਪਾ ਸ਼ੈੱਟੀ ਕੋਰੋਨਾ ਪਾਜ਼ੇਟਿਵ ਪਤੀ ਨਾਲ ਇਸ ਅੰਦਾਜ਼ ’ਚ ਕਰ ਰਹੀ ਰੋਮਾਂਸ, ਤਸਵੀਰ ਵਾਇਰਲ

05/17/2021 6:18:35 PM

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਨੀਂ ਦਿਨੀਂ ਮੁਸ਼ਕਿਲ ਸਮੇਂ ’ਚੋਂ ਲੰਘ ਰਹੇ ਹਨ। ਦਰਅਸਲ ਬੀਤੇ ਦਿਨੀਂ ਸ਼ਿਲਪਾ ਸ਼ੈੱਟੀ ਦੇ ਘਰ ਕੋਰੋਨਾ ਨੇ ਦਸਤਕ ਦੇ ਦਿੱਤੀ ਸੀ। ਅਦਾਕਾਰਾ ਨੂੰ ਛੱਡ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇੰਨਾ ਹੀ ਨਹੀਂ ਉਨ੍ਹਾਂ ਦੀ 1 ਸਾਲ ਦੀ ਧੀ ਸਮੀਸ਼ਾ ਵੀ ਇਸ ਵਾਇਰਸ ਦੀ ਚਪੇਟ ’ਚ ਹੈ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਭ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। 

PunjabKesari
ਹੁਣ ਸ਼ਿਲਪਾ ਨੇ ਆਪਣੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਸ਼ਿਲਪਾ ਪਤੀ ਰਾਜ ਕੁੰਦਰਾ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਤਸਵੀਰ ’ਚ ਸ਼ਿਲਪਾ ਅਤੇ ਰਾਜ ਕੁੰਦਰਾ ਸ਼ੀਸ਼ੇ ਦੇ ਆਰ-ਪਾਰ ਹਨ। ਸ਼ਿਲਪਾ ਜਿਥੇ ਮੂੰਹ ’ਤੇ 2 ਮਾਸਕ ਲਗਾਏ ਨਜ਼ਰ ਆ ਰਹੀ ਹੈ। ਉੱਧਰ ਰਾਜ ਉਨ੍ਹਾਂ ਨੂੰ ਦੂਜੇ ਪਾਸੇ ਤੋਂ ਬਹੁਤ ਹੀ ਪਿਆਰ ਨਾਲ ਦੇਖ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਕੇ ਸ਼ਿਲਪਾ ਨੇ ਲਿਖਿਆ ਕਿ ‘ਕੋਰੋਨਾ ਦੇ ਮਾਹੌਲ ’ਚ ਪਿਆਰ... ਕੋਰੋਨਾ ਪਿਆਰ ਹੈ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਅਤੇ ਪ੍ਰਾਥਨਾਵਾਂ ਲਈ ਧੰਨਵਾਦ’।

PunjabKesari
ਬੀਤੇ ਦਿਨੀਂ ਸ਼ਿਲਪਾ ਸ਼ੈੱਟੀ ਨੇ ਪੂਰੇ ਪਰਿਵਾਰ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਨੋਟ ’ਚ ਸ਼ਿਲਪਾ ਨੇ ਲਿਖਿਆ ਕਿ ‘ਪਿਛਲੇ 10 ਦਿਨ ਸਾਡੇ ਲਈ ਇਕ ਪਰਿਵਾਰ ਦੇ ਰੂਪ ’ਚ ਕਠਿਨ ਰਹੇ ਹਨ। ਮੇਰੀ ਸੱਸ-ਸਹੁਰਾ ਕੋਵਿਡ 19 ਪਾਜ਼ੇਟਿਵ ਹੋ ਗਏ, ਉਸ ਤੋਂ ਬਾਅਦ ਧੀ ਸਮੀਸ਼ਾ, ਪੁੱਤਰ ਵਿਆਨ, ਮੇਰੀ ਮਾਂ ਅਤੇ ਆਖ਼ੀਰ ’ਚ ਰਾਜ ਵੀ। ਉਹ ਸਾਰੇ ਅਧਿਕਾਰਿਕ ਦਿਸ਼ਾ-ਨਿਰਦੇਸ਼ਾਂ ਮੁਤਾਬਕ ਘਰ ’ਚ ਆਪਣੇ ਕਮਰੇ ’ਚ ਇਕਾਂਤਵਾਸ ਹਨ ਅਤੇ ਡਾਕਟਰ ਦੀ ਸਲਾਹ ਨਾਲ ਚੱਲ ਰਹੇ ਹਨ। 


Aarti dhillon

Content Editor

Related News