ਜੈਪੁਰ ’ਚ ਫ਼ਿਲਮ ‘ਸੁਖੀ’ ਦੇ ਪ੍ਰਮੋਸ਼ਨ ਦੌਰਾਨ ਸ਼ਿਲਪਾ ਨੇ ‘ਬੇਧੜਕ’ ਕਾਲਜ ਲਾਈਫ਼ ਦੇ ਪਲਾਂ ਨੂੰ ਜੀਵਿਆ

Friday, Sep 15, 2023 - 10:26 AM (IST)

ਜੈਪੁਰ ’ਚ ਫ਼ਿਲਮ ‘ਸੁਖੀ’ ਦੇ ਪ੍ਰਮੋਸ਼ਨ ਦੌਰਾਨ ਸ਼ਿਲਪਾ ਨੇ ‘ਬੇਧੜਕ’ ਕਾਲਜ ਲਾਈਫ਼ ਦੇ ਪਲਾਂ ਨੂੰ ਜੀਵਿਆ

ਮੁੰਬਈ (ਬਿਊਰੋ) - ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਟੀ-ਸੀਰੀਜ਼ ਤੇ ਅਬੁਦੰਤੀਆ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਫ਼ਿਲਮ ‘ਸੁਖੀ’ ਲਿਆਉਣ ਲਈ ਤਿਆਰ ਹੈ, ਜੋ 22 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਸ਼ਿਲਪਾ ਫਿਲਮ ਦੇ ਪ੍ਰਮੋਸ਼ਨ ਲਈ ਜੈਪੁਰ ’ਚ ਸੀ ਤੇ ਇਸ ਦੌਰਾਨ ਉਹ ਬੇਧੜਕ ਕਾਲਜ ਲਾਈਫ ਦੇ ਹਰ ਪਲ ਦਾ ਆਨੰਦ ਲੈਂਦੀ ਨਜ਼ਰ ਆਈ।

ਫ਼ਿਲਮ ‘ਸੁਖੀ’ ’ਚ ਸ਼ਿਲਪਾ ਸ਼ੈੱਟੀ, ਕੁਸ਼ਾ ਕਪਿਲਾ, ਦਿਲਨਾਜ਼ ਇਰਾਨੀ, ਪਵਲੀਨ ਗੁਜਰਾਲ, ਚੈਤੰਨਿਆ ਚੌਧਰੀ ਤੇ ਅਮਿਤ ਸਾਧ ਵਰਗੇ ਸਿਤਾਰੇ ਨਜ਼ਰ ਆਉਣਗੇ। ਫ਼ਿਲਮ ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਅਬੁਦੰਤੀਆ ਐਂਟਰਟੇਨਮੈਂਟ ਪ੍ਰੋਡਕਸ਼ਨ ਦੇ ਹੇਠ ਬਣੀ ਹੈ। ਫ਼ਿਲਮ ‘ਸੁਖੀ’ ਦਾ ਨਿਰਦੇਸ਼ਨ ਸੋਨਲ ਜੋਸ਼ੀ ਨੇ ਕੀਤਾ ਹੈ ਤੇ ਸਕ੍ਰੀਨਪਲੇਅ ਪਾਲੋਮੀ ਦੱਤਾ ਨੇ ਲਿਖਿਆ ਹੈ।


author

sunita

Content Editor

Related News