ਪਾਪਾਰਾਜ਼ੀ ’ਤੇ ਭੜਕੀ ਸ਼ਿਲਪਾ ਸ਼ੈੱਟੀ, ਸਿਰ ’ਤੇ ਲੱਗੀ ਸੱਟ, ਕਿਹਾ- ‘ਮੂੰਹ ’ਚ ਵੜ ਕੇ ਫੋਟੋ ਖਿੱਚੋਗੇ?’

11/17/2022 12:44:43 PM

ਮੁੰਬਈ (ਬਿਊਰੋ)– ਸ਼ਿਲਪਾ ਸ਼ੈੱਟੀ ਉਂਝ ਤਾਂ ਪਾਪਾਰਾਜ਼ੀ ਦੀ ਫੇਵਰੇਟ ਸੈਲੇਬ੍ਰਿਟੀ ਗਿਣੀ ਜਾਂਦੀ ਹੈ। ਅਦਾਕਾਰਾ ਕਦੇ ਵੀ ਫੋਟੋਗ੍ਰਾਫਰਾਂ ਨੂੰ ਪੋਜ਼ ਦੇਣ ’ਚ ਪ੍ਰਹੇਜ਼ ਨਹੀਂ ਕਰਦੀ ਹੈ। ਨਾ ਹੀ ਤਸਵੀਰਾਂ ਲਈ ਨਾਰਾਜ਼ ਕਰਦੀ ਹੈ। ਅਕਸਰ ਹੀ ਆਉਂਦੇ-ਜਾਂਦੇ ਫੋਟੋਗ੍ਰਾਫਰਾਂ ਨਾਲ ਗੱਲਬਾਤ ਕਰਦੀ ਹੈ ਤੇ ਹਰ ਕਿਸੇ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੀ ਹੈ।

ਫਿਰ ਅੱਜ ਅਜਿਹਾ ਕੀ ਹੋ ਗਿਆ ਕਿ ਸ਼ਿਲਪਾ ਪਾਪਾਰਾਜ਼ੀ ’ਤੇ ਨਾਰਾਜ਼ ਹੋ ਗਈ। ਸ਼ਿਲਪਾ ਨੇ ਫੋਟੋਗ੍ਰਾਫਰਾਂ ਨੂੰ ਦੋ ਗੱਲਾਂ ਵੀ ਸੁਣਾ ਦਿੱਤੀਆਂ। ਸ਼ਿਲਪਾ ਸ਼ੈੱਟੀ ਇੰਡਸਟਰੀ ਦੀਆਂ ਸਭ ਤੋਂ ਫੈਸ਼ਨੇਬਲ ਸੈਲੇਬ੍ਰਿਟੀਜ਼ ’ਚੋਂ ਇਕ ਹੈ। ਸ਼ਿਲਪਾ ਦਾ ਸਟਾਈਲ ਅਕਸਰ ਹੀ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਉਸ ਨੂੰ ਦੇਖਣ ਲਈ ਪ੍ਰਸ਼ੰਸਕ ਇੰਤਜ਼ਾਰ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : Breaking : ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

ਇਸ ਲਈ ਪਾਪਾਰਾਜ਼ੀ ਵੀ ਉਸ ਨੂੰ ਦੇਖਦੇ ਹੀ ਉਸ ਦੇ ਪਿੱਛੇ ਲੱਗ ਜਾਂਦੇ ਹਨ ਪਰ ਇਸ ਵਾਰ ਤਸਵੀਰ ਲੈਣ ਦੇ ਚੱਕਰ ’ਚ ਪਾਪਾਰਾਜ਼ੀ ਤੋਂ ਇਕ ਗਲਤੀ ਹੋ ਗਈ। ਬਸ ਫਿਰ ਕੀ ਸੀ, ਸ਼ਿਲਪਾ ਨੇ ਵੀ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਅਸਲ ’ਚ ਹੋਇਆ ਇਹ ਕਿ ਸ਼ਿਲਪਾ ਇਕ ਬਿਲਡਿੰਗ ’ਚੋਂ ਬਾਹਰ ਆ ਰਹੀ ਸੀ। ਉਦੋਂ ਪਾਪਾਰਾਜ਼ੀ ਨੇ ਉਸ ਨੂੰ ਘੇਰ ਲਿਆ। ਫਿਰ ਤਾਂ ਸਾਰੇ ਉਸ ਦੇ ਪਿੱਛੇ ਲੱਗ ਗਏ।

ਸ਼ਿਲਪਾ ਵੀ ਬਹੁਤ ਹੀ ਕੈਂਡਿਡ ਅੰਦਾਜ਼ ’ਚ ਉਨ੍ਹਾਂ ਦੇ ਸਾਹਮਣੇ ਨਿਕਲੀ। ਸ਼ਿਲਪਾ ਨੇ ਰੁਕਣ ਦੇ, ਦੌੜਨ ਦੇ ਵੱਖ-ਵੱਖ ਪੋਜ਼ ਦਿੱਤੇ। ਫਿਰ ਆਪਣੀ ਕਾਰ ’ਚ ਜਾਣ ਲੱਗੀ ਪਰ ਫੋਟੋਗ੍ਰਾਫਰਾਂ ਦਾ ਮਨ ਇੰਨੇ ’ਚ ਭਰਿਆ ਨਹੀਂ। ਉਨ੍ਹਾਂ ਨੇ ਸ਼ਿਲਪਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਚੱਕਰ ’ਚ ਸਾਰੇ ਉਸ ਦੇ ਬੇਹੱਦ ਨਜ਼ਦੀਕ ਚਲੇ ਗਏ।

ਪਾਪਾਰਾਜ਼ੀ ਦੀ ਇਸ ਹਰਕਤ ਤੋਂ ਨਾਰਾਜ਼ ਹੁੰਦਿਆਂ ਸ਼ਿਲਪਾ ਨੇ ਕਿਹਾ, ‘‘ਮੂੰਹ ’ਚ ਵੜ ਕੇ ਤਸਵੀਰ ਖਿੱਚੋਗੇ?’’ ਇਹ ਕਹਿ ਕੇ ਸ਼ਿਲਪਾ ਵਾਪਸ ਆਪਣੀ ਕਾਰ ’ਚ ਜਾਣ ਲੱਗਦੀ ਹੈ ਪਰ ਇਸੇ ਚੱਕਰ ’ਚ ਕਾਰ ’ਚ ਬੈਠਦਿਆਂ ਹੀ ਸ਼ਿਲਪਾ ਦੇ ਸਿਰ ਦੇ ਪਿਛਲੇ ਹਿੱਸੇ ’ਤੇ ਸੱਟ ਲੱਗ ਜਾਂਦੀ ਹੈ ਪਰ ਸ਼ਿਲਪਾ ਖ਼ੁਸ਼ਮਿਜਾਜ਼ ਅਦਾਕਾਰਾ ਹੈ, ਉਹ ਕਿਸੇ ’ਤੇ ਕੋਈ ਗੁੱਸਾ ਨਹੀਂ ਕਰਦੀ ਹੈ, ਸਗੋਂ ਹੱਸ ਕੇ ਬਾਏ-ਬਾਏ ਕਰਕੇ ਨਿਕਲ ਜਾਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News