ਜ਼ਮਾਨਤ ਤੋਂ ਬਾਅਦ ਪਹਿਲੀ ਵਾਰ ਜਨਤਕ ਦਿਸੇ ਰਾਜ ਕੁੰਦਰਾ, ਪਤਨੀ ਸ਼ਿਲਪਾ ਨਾਲ ਪਹੁੰਚੇ ਮਾਤਾ ਚਾਮੁੰਡਾ ਦੇਵੀ ਦੇ ਮੰਦਰ

Wednesday, Nov 10, 2021 - 10:11 AM (IST)

ਜ਼ਮਾਨਤ ਤੋਂ ਬਾਅਦ ਪਹਿਲੀ ਵਾਰ ਜਨਤਕ ਦਿਸੇ ਰਾਜ ਕੁੰਦਰਾ, ਪਤਨੀ ਸ਼ਿਲਪਾ ਨਾਲ ਪਹੁੰਚੇ ਮਾਤਾ ਚਾਮੁੰਡਾ ਦੇਵੀ ਦੇ ਮੰਦਰ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਿਲਾਪ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਬੀਤੇ ਦਿਨੀਂ ਉਸ ਸਮੇਂ ਚਰਚਾ 'ਚ ਆਏ ਸਨ ਜਦੋਂ ਉਨ੍ਹਾਂ ਨੂੰ ਅਸ਼ਲੀਲ ਵੀਡੀਓ ਬਨਾਉਣ ਅਤੇ ਉਨ੍ਹਾਂ ਨੂੰ ਪ੍ਰਸਾਰਿਤ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਰਾਜ ਕੁੰਦਰਾ ਨੂੰ ਬਹੁਤ ਹੀ ਮੁਸ਼ਕਿਲ ਨਾਲ ਜ਼ਮਾਨਤ ਹਾਸਲ ਹੋਈ ਸੀ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਅਤੇ ਕੈਮਰੇ ਤੋਂ ਦੂਰੀ ਬਣਾ ਲਈ ਸੀ।

PunjabKesari

ਪੋਰਨੋਗ੍ਰਾਫੀ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਰਾਜ ਕੁੰਦਰਾ ਪਹਿਲੀ ਵਾਰ ਆਪਣੀ ਪਤਨੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਨਾਲ ਘਰ ਤੋਂ ਬਾਹਰ ਨਿਕਲੇ ਹਨ। ਹਾਲ ਹੀ 'ਚ ਉਹ ਸ਼ਿਲਪਾ ਨਾਲ ਜਵਾਲਾ ਦੇਵੀ ਅਤੇ ਮਾਂ ਚਾਮੁੰਡਾ ਦੇਵੀ ਮੰਦਰ ਦੇ ਦਰਸ਼ਨ ਕਰਨ ਹਿਮਾਚਲ ਪਹੁੰਚੇ ਹਨ, ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪੋਰਨਗ੍ਰਾਫੀ ਮਾਮਲੇ ਤੋਂ ਬਾਅਦ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਪਹਿਲੀ ਵਾਰ ਇਕੱਠੇ ਜਨਤਕ ਥਾਂ 'ਤੇ ਨਜ਼ਰ ਆਏ ਹਨ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਰਾਜ ਕੁੰਦਰਾ ਨੇ ਪੀਲੇ ਰੰਗ ਦੇ ਕੁੜਤੇ 'ਚ ਅਤੇ ਸ਼ਿਲਪਾ ਪੀਲੇ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ।

PunjabKesari

ਦੱਸ ਦਈਏ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਜੁਲਾਈ 'ਚ ਅਸ਼ਲੀਲ ਫ਼ਿਲਮ ਨਿਰਮਾਣ ਅਤੇ ਪ੍ਰਸਾਰਿਤ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁੰਦਰਾ ਨੂੰ ਲਗਭਗ ਦੋ ਮਹੀਨੇ ਬਾਅਦ ਸਤੰਬਰ 'ਚ ਜ਼ਮਾਨਤ ਮਿਲੀ ਸੀ। ਉਹ ਆਪਣੀ ਰਿਹਾਈ ਦੇ ਦਿਨ ਵੀ ਨਿਰਾਸ਼ ਨਜ਼ਰ ਆਏ ਸੀ। ਉਹ ਅਜੇ ਤੱਕ ਜਨਤਕ ਰੂਪ 'ਚ ਸਾਹਮਣੇ ਨਹੀਂ ਆਇਆ ਸੀ ਅਤੇ ਸੋਸ਼ਲ ਮੀਡੀਆ ਤੋਂ ਵੀ ਗਾਇਬ ਸੀ। ਉਨ੍ਹਾਂ ਨੇ ਆਪਣਾ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਸੀ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ।

PunjabKesari

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਖੁਦ ਆਪਣੀ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ 'ਚ ਜਵਾਲਾਜੀ ਦੇਵੀ ਅਤੇ ਮਾਂ ਚਾਮੁੰਡਾ ਦੇਵੀ ਮੰਦਰ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ ਪਰ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਨ੍ਹਾਂ ਤਸਵੀਰਾਂ ਅਤੇ ਵੀਡੀਓ 'ਚ ਕਿਤੇ ਵੀ ਨਜ਼ਰ ਨਹੀਂ ਆਏ। ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ ਦਰਸ਼ਨ ਕਰਦਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News