''ਸੁਪਰ ਡਾਂਸਰ 4'' ਦੇ ਜੱਜ ਅਨੁਰਾਗ ਬਸੂ ਨੇ ਕੀਤਾ ਖ਼ੁਲਾਸਾ, ਸ਼ਿਲਪਾ ਸ਼ੈੱਟੀ ਦੀ ਸ਼ੋਅ ''ਚ ਵਾਪਸੀ ''ਤੇ ਆਖੀ ਇਹ ਗੱਲ

Tuesday, Aug 17, 2021 - 12:03 PM (IST)

''ਸੁਪਰ ਡਾਂਸਰ 4'' ਦੇ ਜੱਜ ਅਨੁਰਾਗ ਬਸੂ ਨੇ ਕੀਤਾ ਖ਼ੁਲਾਸਾ, ਸ਼ਿਲਪਾ ਸ਼ੈੱਟੀ ਦੀ ਸ਼ੋਅ ''ਚ ਵਾਪਸੀ ''ਤੇ ਆਖੀ ਇਹ ਗੱਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਡਾਂਸਿੰਗ ਰਿਐਲਿਟੀ ਸ਼ੋਅ 'ਸੁਪਰ ਡਾਂਸਰ 4' 'ਚ ਨਜ਼ਰ ਨਹੀਂ ਆ ਰਹੀ ਹੈ। ਸ਼ਿਲਪਾ ਲੰਬੇ ਸਮੇਂ ਤੋਂ ਇਸ ਸ਼ੋਅ ਦੀ ਜਾਨ ਬਣੀ ਹੋਈ ਸੀ। ਸ਼ੋਅ ਦੇ ਮੁਕਾਬਲੇਬਾਜ਼ ਹੀ ਨਹੀਂ ਸਗੋਂ ਜੱਜ ਵੀ ਸ਼ਿਲਪਾ ਸ਼ੈੱਟੀ ਦੀ ਕਮੀ ਨੂੰ ਕਾਫ਼ੀ ਮਿਸ ਕਰ ਰਹੇ ਹਨ। ਸ਼ਿਲਪਾ ਸ਼ੈੱਟੀ ਦੀ ਗ਼ੈਰ ਮੌਜੂਦਗੀ 'ਚ ਸ਼ੋਅ 'ਚ ਹਰ ਹਫ਼ਤੇ ਉਨ੍ਹਾਂ ਦੀ ਥਾਂ ਬਾਲੀਵੁੱਡ ਦੇ ਕਈ ਸੈਲੀਬਿ੍ਰਟੀ ਮਹਿਮਾਨ ਜੱਜ ਬਣ ਕੇ ਪਹੁੰਚ ਰਹੇ ਹਨ। ਇਸੇ ਦੌਰਾਨ ਹੁਣ 'ਸੁਪਰ ਡਾਂਸਰ 4' ਦੇ ਜੱਜ ਅਨੁਰਾਗ ਬਸੂ ਨੇ ਸ਼ੋਅ 'ਚ ਸ਼ਿਲਪਾ ਦੀ ਗ਼ੈਰ-ਮੌਜੂਦਗੀ 'ਤੇ ਆਪਣਾ ਰਿਐਕਸ਼ਨ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪਵਨਦੀਪ ਰਾਜਨ ਬਣੇ 'ਇੰਡੀਅਨ ਆਈਡਲ' ਦੇ ਜੇਤੂ, ਟਰਾਫ਼ੀ ਨਾਲ ਹਾਸਲ ਕੀਤੇ 25 ਲੱਖ ਰੁਪਏ

ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਅਨੁਰਾਗ ਬਸੂ ਨੇ ਕਿਹਾ, 'ਜੀ ਹਾਂ, ਅਸੀਂ ਸਾਰੇ ਇਸ ਸੈੱਟ 'ਤੇ ਸ਼ਿਲਪਾ ਸ਼ੈੱਟੀ ਨੂੰ ਬੇਹੱਦ ਮਿਸ ਕਰ ਰਹੇ ਹਾਂ। ਨਾ ਸਿਰਫ਼ ਮੈਂ ਸਗੋਂ ਪੂਰੀ ਟੀਮ ਸ਼ਿਲਪਾ ਨੂੰ ਦਿਲ ਤੋਂ ਯਾਦ ਕਰ ਰਹੀ ਹੈ। ਸਾਰਿਆਂ ਨਾਲ ਸ਼ਿਲਪਾ ਦੀ ਇਕ ਅਲੱਗ ਬਾਂਡਿੰਗ ਬਣੀ ਹੋਈ ਹੈ। ਸਿਰਫ਼ ਅਸੀਂ ਤਿੰਨ ਜੱਜ ਹੀ ਨਹੀਂ ਸਗੋਂ ਇਸ ਸ਼ੋਅ ਨਾਲ ਜੁੜੇ ਬਾਕੀ ਲੋਕਾਂ ਨਾਲ ਹੀ ਸਾਡਾ ਚੰਗਾ ਬਾਂਡ ਹੈ। ਸ਼ਿਲਪਾ ਜਲਦ ਤੋਂ ਜਲਦ ਸ਼ੋਅ 'ਚ ਵਾਪਸ ਆਏ ਅਤੇ ਦੁਬਾਰਾ ਇਕ ਪਰਿਵਾਰ ਦੀ ਤਰ੍ਹਾਂ ਇਸ ਸ਼ੋਅ ਦੀ ਰੌਣਕ ਵਧਾਏ।'

ਇਹ ਖ਼ਬਰ ਵੀ ਪੜ੍ਹੋ - ਗਲ਼ਤੀ ਨਾਲ ਮੁੰਡਿਆਂ ਦੇ Whatsapp ਗਰੁੱਪ ਨਾਲ ਜੁੜੀ ਮਿਸ ਯੂਨੀਵਰਸ ਆਸਟ੍ਰੇਲੀਆ ਮਾਰੀਆ, ਚੈਟ ਵੇਖ ਹੋਈ ਹੈਰਾਨ

ਉਥੇ ਹੀ ਸ਼ੋਅ 'ਚ ਸ਼ਿਲਪਾ ਸ਼ੈੱਟੀ ਦੀ ਵਾਪਸੀ ਨੂੰ ਲੈ ਕੇ ਅਨੁਰਾਗ ਬਸੂ ਨੂੰ ਸਵਾਲ ਪੁੱਛਿਆ ਗਿਆ। ਇਸ ਸਵਾਲ 'ਤੇ ਅਨੁਰਾਗ ਨੇ ਕਿਹਾ, ''ਮੈਨੂੰ ਇਸ ਬਾਰੇ ਨਹੀਂ ਪਤਾ ਕਿ ਸ਼ਿਲਪਾ ਸ਼ੋਅ 'ਚ ਕਦੋਂ ਵਾਪਸ ਆਵੇਗੀ। ਹਾਲਾਂਕਿ ਮੈਂ ਉਸ ਨੂੰ ਮੈਸੇਜ ਵੀ ਕੀਤਾ ਸੀ ਕਿ ਉਹ ਸ਼ੋਅ 'ਚ ਕਦੋਂ ਵਾਪਸ ਆਵੇਗੀ ਪਰ ਸ਼ਿਲਪਾ ਨੇ ਇਸ ਮੈਸੇਜ ਦਾ ਕੋਈ ਰਿਪਲਾਈ ਨਹੀਂ ਕੀਤਾ। ਇਸ ਲਈ ਫਿਲਹਾਲ ਮੈਨੂੰ ਨਹੀਂ ਪਤਾ ਕਿ ਉਹ ਕਦੋਂ ਆਵੇਗੀ ਪਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਉਹ ਜਲਦ ਤੋਂ ਜਲਦ ਸ਼ੋਅ 'ਚ ਆਵੇ।''

ਇਹ ਖ਼ਬਰ ਵੀ ਪੜ੍ਹੋ - ਪਰਮੀਸ਼ ਵਰਮਾ ਦੇ ਲੱਗੀ ਸੱਟ, ਵੀਡੀਓ ਬਣਾਉਂਦੇ ਸਮੇਂ ਅਚਾਨਕ ਡਿੱਗੇ ਹੇਠਾਂ (ਵੀਡੀਓ)


author

sunita

Content Editor

Related News