ਸ਼ਿਲਪਾ ਨੇ ਕੁਕਰੀ ਸ਼ੋਅ ਹੋਸਟ ਕਰਨ ਤੋਂ ਕੀਤਾ ਇਨਕਾਰ ਕਿਉਂਕਿ...

12/10/2015 3:18:50 PM

ਮੁੰਬਈ : ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕੁਕਰੀ ਸ਼ੋਅ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਹੁਣੇ ਜਿਹੇ ਇਕ ਨਾਮੀ ਫੂਡ ਚੈਨਲ ਤੋਂ ਸ਼ਿਲਪਾ ਨੂੰ ਇਕ ਕੁਕਰੀ ਸ਼ੋਅ ਹੋਸਟ ਕਰਨ ਦੀ ਪੇਸ਼ਕਸ਼ ਮਿਲੀ ਸੀ। ਸ਼ਿਲਪਾ ਨੂੰ ਇਸ ''ਚ ਦਿਲਚਸਪੀ ਤਾਂ ਸੀ ਪਰ ਉਸ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਇਸ ਸ਼ੋਅ ਦੀ ਸ਼ੂਟਿੰਗ ਇਸ ਮਹੀਨੇ ਦੇ ਅਖੀਰ ''ਚ ਹੋਣੀ ਸੀ ਅਤੇ ਸ਼ੋਅ ਨੇ ਅਗਲੇ ਸਾਲ ਆਨ ਏਅਰ ਹੋਣਾ ਸੀ।
ਸ਼ਿਲਪਾ ਦੇ ਪ੍ਰੋਫੈਸ਼ਨਲ ਕਮਿਟਮੈਂਟਸ ਕਾਰਨ ਇਹ ਸ਼ੂਟਿੰਗ ਸੰਭਵ ਨਹੀਂ ਸੀ ਅਤੇ ਉਹ ਛੁੱਟੀਆਂ ''ਚ ਆਪਣਾ ਸਮਾਂ ਪਰਿਵਾਰ ਨਾਲ ਬਿਤਾਉਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ੈੱਟੀ ਦੀ ਕਿਤਾਬ ''ਗ੍ਰੇਟ ਇੰਡੀਅਨ ਡਾਈਟ'' ਐਮਾਜ਼ੋਨ ਅਤੇ ਨੀਲਸਨ ਦੀ ਬੈਸਟ ਸੇਲਰ ਦੀ ਸੂਚੀ ''ਚ ਸ਼ਾਮਲ ਹੋ ਗਈ ਹੈ। 


Related News