ਗਣੇਸ਼ ਚਤੁਰਥੀ 2022: ਧੂਮਧਾਮ ਨਾਲ ‘ਬੱਪਾ’ ਨੂੰ ਘਰ ਲੈ ਆਏ ਰਾਜ ਕੁੰਦਰਾ, ਵਾਕਰ ਦੇ ਸਹਾਰੇ ਸ਼ਿਲਪਾ ਨੇ ਕੀਤੀ ਆਰਤੀ
Monday, Aug 29, 2022 - 04:45 PM (IST)
ਮੁੰਬਈ- ਹਰ ਸਾਲ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਨੂੰ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭਗਵਾਨ ਗਣੇਸ਼ ਦੇ ਜਨਮ ਦਿਨ ’ਤੇ ਬੱਪਾ ਦੀ ਮੂਰਤੀ ਹਰ ਕੋਈ ਆਪਣੇ ਘਰ ’ਚ ਰੱਖਦਾ ਹੈ। ਇਸ ਸਾਲ 31 ਅਗਸਤ ਨੂੰ ਗਣੇਸ਼ ਚਤੁਰਥੀ ਬਹੁਤ ਧੂਮਧਾਮ ਨਾਲ ਮਨਾਈ ਜਾਵੇਗੀ। ਡੇਢ ਦਿਨ ਤੋਂ ਲੈ ਕੇ 10 ਦਿਨਾਂ ਤੱਕ ਦੇਵਤੇ ਦੀ ਮੇਜ਼ਬਾਨੀ ਕਰਦੇ ਹਨ। ਇਹ ਤਿਉਹਾਰ ਬਾਲੀਵੁੱਡ ’ਚ ਵੀ ਦੇਖਣ ਨੂੰ ਮਿਲਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਪਾ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੇ ਹਨ।
ਇਹ ਵੀ ਪੜ੍ਹੋ : ਧੂਰੀ ਦੇ ਸਰਕਾਰੀ ਸਕੂਲ ’ਚੋਂ ਪੜ੍ਹਾਈ ਕਰਕੇ ਤਰੱਕੀ ਦੇ ਅਸਮਾਨ ’ਚ ਚਮਕੇ ਬਿੰਨੂ ਢਿੱਲੋਂ, ਜਾਣੋ ਦਿਲਚਸਪ ਗੱਲਾਂ
ਹਰ ਸਾਲ ਸ਼ਿਲਪਾ ਖ਼ੁਦ ਗਣੇਸ਼ ਦੀ ਮੂਰਤੀ ਨੂੰ ਘਰ ਲਿਆਉਣ ਲਈ ਤਿਆਰ ਹੁੰਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਤਿਉਹਾਰ ਚੰਗੀ ਤਰ੍ਹਾਂ ਨਾਲ ਹੋਵੇ। ਹਾਲਾਂਕਿ ਇਸ ਵਾਰ ਵੀ ਰਾਜ ਕੁੰਦਰਾ ਬੱਪਾ ਨੂੰ ਘਰ ਲੈ ਕੇ ਆਏ।
ਰਾਜ ਕੁੰਦਰਾ ਇਕ ਦੁਕਾਨ ’ਤੇ ਜਾਂਦਾ ਹੈ ਅਤੇ ਪੂਰੇ ਰੀਤੀ-ਰਿਵਾਜ਼ਾਂ ਨਾਲ ਬੱਪਾ ਦੀ ਈਕੋ-ਫ੍ਰੈਂਡਲੀ ਮੂਰਤੀ ਨੂੰ ਆਪਣੇ ਘਰ ਲੈ ਆਏ ਹਨ। ਇਸ ਦੌਰਾਨ ਰਾਜ ਵਾਈਟ ਸਵੀਟ ਸ਼ਰਟ ਅਤੇ ਜੀਨਸ ’ਚ ਨਜ਼ਰ ਆ ਰਹੇ ਹਨ।
ਇਸ ਦੌਰਾਨ ਰਾਜ ਕੁੰਦਰਾ ਨੇ ਆਪਣਾ ਪੂਰਾ ਚਿਹਰਾ ਮਾਸਕ ਨਾਲ ਢੱਕਿਆ ਹੋਇਆ ਸੀ। ਇਸ ਦੇ ਨਾਲ ਹੀ ਬੱਪਾ ਦੇ ਘਰ ਆਉਣ ਤੋਂ ਬਾਅਦ ਸ਼ਿਲਪਾ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।
ਇਹ ਵੀ ਪੜ੍ਹੋ : ਲੱਤ ’ਚ ਫ਼ਰੈਕਚਰ ਹੋਣ ਦੇ ਬਾਵਜੂਦ ਜਿਮ ਪਹੁੰਚੀ ਸ਼ਿਲਪਾ ਸ਼ੈੱਟੀ, ਵ੍ਹੀਲ ਚੇਅਰ ’ਤੇ ਬੈਠ ਕੇ ਕੀਤਾ ਵਰਕਆਊਟ
ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਸ਼ਿਲਪਾ ਨੂੰ ਵਾਕਰ ਦੀ ਮਦਦ ਨਾਲ ਖੜ੍ਹਾ ਦੇਖਿਆ ਜਾ ਸਕਦਾ ਹੈ।
ਸ਼ਿਲਪਾ ਨੇ ਸਭ ਤੋਂ ਪਹਿਲਾਂ ਬੱਪਾ ਦੀ ਆਰਤੀ ਕੀਤੀ। ਇਸ ਤੋਂ ਬਾਅਦ ਘਰ ’ਚ ਬੱਪਾ ਦਾ ਨਾਰੀਅਲ ਤੋੜ ਕੇ ਸਵਾਗਤ ਕੀਤਾ। ਸ਼ਿਲਪਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।