ਸ਼ਿਲਪਾ ਨੇ ਪਤੀ ਨਾਲ ਮਨਾਇਆ ਜਨਮਦਿਨ, ਦੇਖੋ ਕੇਕ ਕੱਟਦੇ ਹੋਏ ਖੂਬਸੂਰਤ ਵੀਡੀਓ

Thursday, Jun 09, 2022 - 02:12 PM (IST)

ਸ਼ਿਲਪਾ ਨੇ ਪਤੀ ਨਾਲ ਮਨਾਇਆ ਜਨਮਦਿਨ, ਦੇਖੋ ਕੇਕ ਕੱਟਦੇ ਹੋਏ ਖੂਬਸੂਰਤ ਵੀਡੀਓ

ਮੁੰਬਈ- ਆਪਣੀ ਐਕਟਿੰਗ ਅਤੇ ਲੁਕ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਬੁੱਧਵਾਰ ਨੂੰ 47 ਸਾਲ ਦੀ ਹੋ ਗਈ ਹੈ ਅਤੇ ਉਨ੍ਹਾਂ ਨੇ ਇਸ ਨੂੰ ਆਪਣੇ ਅੰਦਾਜ਼ 'ਚ ਮਨਾਇਆ। ਬੀਤੀ ਰਾਤ ਸ਼ਿਲਪਾ ਨੇ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਲਈ ਪਾਰਟੀ ਹੋਸਟ ਕੀਤੀ। ਪਾਰਟੀ 'ਚ ਅਦਾਕਾਰਾ ਦੀ ਬਹੁਤ ਬੋਲਡ ਲੁਕ ਦੇਖਣ ਨੂੰ ਮਿਲੀ। ਪਰਿਵਾਰ ਅਤੇ ਦੋਸਤਾਂ ਨਾਲ ਸੈਲੀਬਿਰੇਸ਼ਨ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 

PunjabKesari
ਫੋਟੋਗ੍ਰਾਫਰ ਵਿਰਲ ਭਿਯਾਨੀ ਵਲੋਂ ਸਾਂਝੀ ਕੀਤੀ ਵੀਡੀਓ 'ਚ ਸ਼ਿਲਪਾ ਨੂੰ ਆਪਣੇ ਜਨਮਦਿਨ ਦਾ ਕੇਕ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਅਦਾਕਾਰਾ ਦੇ ਪਤੀ ਰਾਜ ਕੁੰਦਰਾ ਵੀ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ।

PunjabKesari

ਆਪਣੇ ਬਰਥਡੇਅ ਸੈਲੀਬਿਰੇਸ਼ਨ 'ਚ ਸ਼ਿਲਪਾ ਸ਼ੈੱਟੀ ਬਲੈਕ ਬਾਡੀ ਹਗਿੰਗ ਆਊਟਫਿਟ ਪਹਿਨੇ ਬਹੁਤ ਬੋਲਡ ਦਿਖੀ। ਮਿਨੀਮਲ ਮੇਕਅਪ ਦੇ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਸਿੰਪਲ ਰੱਖਿਆ। ਉਨ੍ਹਾਂ ਨੇ ਆਪਣੀ ਲੁਕ ਨੂੰ ਸਿੰਪਲ ਪੇਂਡੇਟ ਅਤੇ ਈਅਰਰਿੰਗਸ ਨਾਲ ਪੂਰਾ ਕੀਤਾ ਹੈ। ਓਵਰਆਲ ਲੁਕ 'ਚ ਸ਼ਿਲਪਾ ਦੀ ਬਿਊਟੀ ਦੇਖਦੇ ਹੀ ਬਣ ਰਹੀ ਹੈ।


ਸ਼ਿਲਪਾ ਦੀ ਬਰਥਡੇਅ ਪਾਰਟੀ 'ਚ ਉਨ੍ਹਾਂ ਦੀ ਭੈਣ ਅਤੇ ਅਦਾਕਾਰਾ ਸ਼ਮਿਤਾ ਸ਼ੈੱਟੀ ਦਾ ਵੀ ਗਲੈਮਰਸ ਲੁਕ ਦੇਖਣ ਨੂੰ ਮਿਲਿਆ। ਉਹ ਗ੍ਰੀਨ ਰੰਗ ਦੀ ਸ਼ਾਰਟ ਡਰੈੱਸ 'ਚ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਕਾਫੀ ਬੋਲਡ ਦਿਖੀ। 

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਛੇਤੀ ਹੀ ਭਾਵ 17 ਜੂਨ ਨੂੰ ਫਿਲਮ 'ਨਿੰਕਮਾ' 'ਚ ਨਜ਼ਰ ਆਵੇਗੀ, ਜਿਸ 'ਚ ਉਨ੍ਹਾਂ ਦੇ ਨਾਲ ਅਭਿਮਨਿਊ ਦਸਾਨੀ ਅਤੇ ਸ਼ਰਲੀ ਸੇਤੀਆ ਵੀ ਨਜ਼ਰ ਆਵੇਗੀ। ਅਦਾਕਾਰਾ ਦੇ ਬਰਥਡੇਅ 'ਤੇ ਸ਼ਿਲਪਾ ਦੀ 'ਨਿਕੰਮਾ' ਟੀਮ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਇਕ ਸਰਪ੍ਰਾਈਜ਼ ਵੀ ਦਿੱਤਾ, ਜਿਸ ਨੂੰ ਦੇਖ ਕੇ ਅਦਾਕਾਰਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।


author

Aarti dhillon

Content Editor

Related News