ਮਾਲਦੀਵ ''ਚ ਕੁਝ ਇਸ ਤਰ੍ਹਾਂ ਸ਼ਿਲਪਾ ਨੇ ਮਨਾਇਆ ਆਪਣੇ ਪਤੀ ਦਾ ਜਨਮਦਿਨ (ਦੇਖੋ ਤਸਵੀਰਾਂ)
Thursday, Sep 10, 2015 - 03:00 PM (IST)
ਮੁੰਬਈ: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਮਾਲਦੀਵ ''ਚ ਆਪਣੇ ਪਤੀ ਰਾਜ ਕੁੰਦਰਾ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਮੌਕੇ ਉਸ ਦਾ ਬੇਟਾ ਵਿਆਨ ਵੀ ਸ਼ਾਮਲ ਹੋਇਆ। 40 ਸਾਲ ਦੇ ਹੋਏ ਰਾਜ ਕੁੰਦਰਾ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਨਾਲ ਪਿਕਟੁਰੇਸਕੇ ਆਈਲੈਂਡ ''ਚ ਮਸਤੀ ਕਰਦੇ ਨਜ਼ਰ ਆਏ। ਇਥੇ ਉਨ੍ਹਾਂ ਨੇ ਪੈਰਾਸਿਲਿੰਗ, ਬੀਚ ਵਾਕਿੰਗ, ਫਿਸ਼ਿੰਗ ਐਂਡ ਸਬਮਰੀਨ ਰਾਈਡਿੰਗ ਕੀਤੀ। ਸ਼ਿਲਪਾ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆਈ ਅਤੇ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਿਲਪਾ ਨੇ ਹੱਥ ''ਚ ਮਛਲੀ ਫੜੀ ਹੋਈ ਹੈ। ਇਸ ਤੋਂ ਇਲਾਵਾ ਇਕ ਤਸਵੀਰ ''ਚ ਸ਼ਿਲਪਾ ਅਤੇ ਰਾਜ ਪੈਰਾਸਿਲਿੰਗ ਕਰਨ ਲਈ ਤਿਆਰ ਖੜ੍ਹੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ''ਤੇ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ''ਚ ਕੇਕ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ, ਜਿਸ ''ਤੇ ਲਿਖਿਆ ਹੈ, ''''ਹੈਪੀ ਬਰਥਡੇਅ ਡਾਰਲਿੰਗ ਕੁਕੀ।'''' ਇਸ ਦੇ ਨਾਲ ਹੀ ਸ਼ਿਲਪਾ ਨੇ ਰਾਜ ਕੁੰਦਰਾ ਨਾਲ ਡਿਨਰ ਡੇਟ ਦੀ ਇਕ ਤਸਵੀਰ ਸਾਂਝੀ ਕਰਦਿਆ ਲਿਖਿਆ, "My hero, my love @ the Rajkundra, wish you a verry happy birthday.
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
