ਆਧਿਆਸ਼੍ਰੀ ਨੂੰ ਸ਼ਿਲਪਾ ਨੇ ਕਿਹਾ ‘ਛੋਟੀ ਗੋਵਿੰਦਾ’, ਐਕਸਪ੍ਰੈਸ਼ਨ ਦੀ ਦੁਕਾਨ

Thursday, Jul 31, 2025 - 10:08 AM (IST)

ਆਧਿਆਸ਼੍ਰੀ ਨੂੰ ਸ਼ਿਲਪਾ ਨੇ ਕਿਹਾ ‘ਛੋਟੀ ਗੋਵਿੰਦਾ’, ਐਕਸਪ੍ਰੈਸ਼ਨ ਦੀ ਦੁਕਾਨ

ਐਂਟਰਟੇਨਮੈਂਟ ਡੈਸਕ- ਸੁਪਰ ਡਾਂਸਰ ਚੈਪਟਰ 5 ਖੂਬ ਚਰਚਾ ਵਿਚ ਹੈ ਕਿਉਂਕਿ ਇਸ ਵਿਚ ਇੰਟਰਨੈੱਟ ਸੈਂਸੇਸ਼ਨ ਅਤੇ ਟੈਲੇਂਟਿਡ ਬੱਚਿਆਂ ਨੂੰ ਇਕੱਠੇ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿਚੋਂ ਇਕ ਹੈ ਆਧਿਆਸ਼੍ਰੀ, ਜਿਸ ਦੀ ਪ੍ਰਫਾਰਮੈਂਸ ਸਭ ਦਾ ਧਿਆਨ ਖਿੱਚ ਰਹੀ ਹੈ। ਆਉਣ ਵਾਲੇ ਐਪੀਸੋਡ ਵਿਚ ਆਧਿਆਸ਼੍ਰੀ ‘ਘੂਮਰ’ ’ਤੇ ਪ੍ਰਫਾਰਮ ਕਰਦੀ ਨਜ਼ਰ ਆਵੇਗੀ। ਜੱਜ ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਹਰ ਡਾਂਸਰ ਦਾ ਖਾਸ ਸਟਾਈਲ ਹੁੰਦਾ ਹੈ ਪਰ ਜੋ ਕਿਸੇ ਇਕ ਸਟਾਈਲ ਵਿਚ ਬੱਝਾ ਨਹੀਂ ਹੁੰਦਾ, ਉਹੀ ਅਸਲੀ ਵਰਸੇਟਾਈਲ ਹੁੰਦਾ ਹੈ। ਆਧਿਆਸ਼੍ਰੀ ਤਾਂ ਐਕਸਪ੍ਰੈਸ਼ਨ ਦੀ ਦੁਕਾਨ ਹੈ, ਇਹ ਤਾਂ ਛੋਟੀ ‘ਗੋਵਿੰਦਾ’ ਹੈ। ਇਸ ਵਿਚ ਗੋਵਿੰਦਾ ਵਰਗੀਆਂ ਖੂਬੀਆਂ ਹਨ।


author

Aarti dhillon

Content Editor

Related News