ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਨਫ਼ਰਤ ਕਰਨ ਵਾਲਿਆਂ ਦੇ ਨਾਂ ’ਤੇ ਕੀਤਾ ਟਵੀਟ, ਕਿਹਾ- ‘ਟਰੋਲਸ ਕਿੱਥੇ ਗਾਇਬ ਹੋ ਰਹੇ ਹੋ’

Tuesday, Oct 18, 2022 - 10:48 AM (IST)

ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਨਫ਼ਰਤ ਕਰਨ ਵਾਲਿਆਂ ਦੇ ਨਾਂ ’ਤੇ ਕੀਤਾ ਟਵੀਟ, ਕਿਹਾ- ‘ਟਰੋਲਸ ਕਿੱਥੇ ਗਾਇਬ ਹੋ ਰਹੇ ਹੋ’

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਦਾ ਨਾਂ ਅਸ਼ਲੀਲ ਵੀਡੀਓ ਮਾਮਲੇ ’ਚ ਜੁੜੇ ਹੋਣ ਤੋਂ ਬਾਅਦ ਤੋਂ ਹੀ ਟ੍ਰੋਲਿੰਗ ਦਾ ਸਾਹਮਣਾ ਕਰ ਰਹੇ ਹਨ। ਅਸ਼ਲੀਲ ਵੀਡੀਓ ਮਾਮਲੇ ’ਚ ਜ਼ਮਾਨਤ ਮਿਲਣ ਦੇ ਇਕ ਸਾਲ ਬਾਅਦ ਰਾਜ ਕੁੰਦਰਾ ਫ਼ਿਰ ਤੋਂ ਟਵਿਟਰ ’ਤੇ ਸਰਗਰਮ ਹਨ। ਉਹ ਅਕਸਰ ਟਵਿੱਟਰ ਰਾਹੀਂ ਨਫ਼ਰਤ ਕਰਨ ਵਾਲਿਆਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹਨ। ਹੁਣ ਇਕ ਵਾਰ ਫ਼ਿਰ ਉਨ੍ਹਾਂ ਨੇ ਨਫ਼ਰਤ ਕਰਨ ਵਾਲਿਆਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਅੱਜ ਕੱਲ੍ਹ ਕਿੱਥੇ ਗਾਇਬ ਹਨ।

PunjabKesari

ਇਹ ਵੀ ਪੜ੍ਹੋ : ਦੀਪਿਕਾ ਪਾਦੂਕੋਣ ਦੁਨੀਆ ਦੀਆਂ TOP10 ਖੂਬਸੂਰਤ ਔਰਤਾਂ ’ਚ ਸ਼ਾਮਲ, ਜਾਣੋ ਹੋਰ ਕਿਸਦਾ ਹੈ ਸੂਚੀ 'ਚ ਨਾਂ

ਦਰਅਸਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਜ ਕੁੰਦਰਾ ਨੂੰ ਜਦੋਂ ਵੀ ਦੇਖਿਆ ਜਾਂਦਾ ਹੈ, ਤਾਂ ਕਦੇ-ਕਦੇ ਉਹ ਹੂਡੀ, ਮਾਸਕ ਪਹਿਨ ਕੇ ਆਪਣਾ ਚਿਹਰਾ ਲੁਕਾਉਂਦੇ ਨਜ਼ਰ ਆਉਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਰਾਜ ਕੁੰਦਰਾ ਨੂੰ ਹਰ ਰੋਜ਼ ਟ੍ਰੋਲਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari

ਹੁਣ ਇਸ ਬਾਰੇ ਉਨ੍ਹਾਂ ਨੇ ਨਫ਼ਰਤ ਕਰਨ ਵਾਲਿਆਂ ਨੂੰ ਜਵਾਬ ਦਿੱਤਾ। ਰਾਜ ਕੁੰਦਰਾ ਨੇ ਟਵੀਟ ਕਰ ਕੇ ਲਿਖਿਆ ਕਿ ‘ਟਰੋਲ, ਤੁਸੀਂ ਸਾਰੇ ਹੌਲੀ ਹੌਲੀ ਕਿੱਥੇ ਗਾਇਬ ਹੋ ਰਹੇ ਹੋ, ਕਿਰਪਾ ਕਰਕੇ ਮੈਨੂੰ ਛੱਡ ਕੇ ਨਾ ਜਾਓ।’ ਇਸ ਦੇ ਨਾਲ ਉਨ੍ਹਾਂ ਨੇ ਫਾਈਰ ਦਾ ਈਮੋਜੀ ਵੀ ਲਗਾਇਆ ਹੈ।

ਇਹ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਨੂੰ ਫ਼ਲਾਇਟ ’ਚ ਬੈਠਣ ਤੋਂ ਲਗਦਾ ਡਰ, ਵੀਡੀਓ ਸਾਂਝੀ ਕਰ ਲਿਖਿਆ- ‘fearofflying’

PunjabKesari

ਅਸ਼ਲੀਲ ਵੀਡੀਓ ਮਾਮਲੇ ’ਚ ਉਸਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਪੁਲਸ ਨੇ ਜੁਲਾਈ 2021 ’ਚ ਗ੍ਰਿਫ਼ਤਾਰ ਕੀਤਾ ਸੀ। ਰਾਜ ਕੁੰਦਰਾ ਨੂੰ 20 ਸਤੰਬਰ 2021 ਨੂੰ ਜ਼ਮਾਨਤ ਮਿਲ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਸਾਲ ਪੂਰਾ ਹੋਣ ’ਤੇ ਟਵੀਟ ਕਰਕੇ ਇਸ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਉਸ ਨੇ ਲਿਖਿਆ ਸੀ ਕਿ ‘ਆਰਥਰ ਰੋਡ ਜੇਲ੍ਹ ਤੋਂ ਬਾਹਰ ਆਏ ਨੂੰ ਇਕ ਸਾਲ ਹੋ ਗਿਆ ਹੈ। ਸਮੇਂ-ਸਮੇਂ ਦੀ ਗੱਲ ਹੈ, ਇਨਸਾਫ਼ ਜ਼ਰੂਰ ਮਿਲੇਗਾ। ਜਲਦੀ ਹੀ ਸੱਚ ਸਾਹਮਣੇ ਆਵੇਗਾ! ਸ਼ੁਭਚਿੰਤਕਾਂ ਦਾ ਧੰਨਵਾਦ ਅਤੇ ਮੈਨੂੰ ਮਜ਼ਬੂਤ ​​ਬਣਾਉਣ ਲਈ ਟ੍ਰੋਲ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।’


author

Shivani Bassan

Content Editor

Related News