ਸ਼ਰਲਿਨ ਚੋਪੜਾ ਦੇ ਨਾਲ ਹੋਈ ਛੇੜਛਾੜ, ਮਾਮਲਾ ਦਰਜ ਕਰਕੇ ਪੁਲਸ ਨੇ ਸ਼ੁਰੂ ਕੀਤੀ ਜਾਂਚ

Friday, Apr 14, 2023 - 11:07 AM (IST)

ਸ਼ਰਲਿਨ ਚੋਪੜਾ ਦੇ ਨਾਲ ਹੋਈ ਛੇੜਛਾੜ, ਮਾਮਲਾ ਦਰਜ ਕਰਕੇ ਪੁਲਸ ਨੇ ਸ਼ੁਰੂ ਕੀਤੀ ਜਾਂਚ

ਮੁੰਬਈ- ਅਦਾਕਾਰਾ ਸ਼ਰਲਿਨ ਚੋਪੜਾ ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨਾਲ ਜੁੜੀ ਇਕ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਦੇ ਨਾਲ ਛੇੜਛਾੜ ਹੋਈ ਹੈ, ਜਿਸ ਦੇ ਚੱਲਦੇ ਸ਼ਰਲਿਨ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। 

PunjabKesari
ਸ਼ਰਲਿਨ ਚੋਪੜਾ ਨੇ ਇਕ ਫਾਈਨੈਂਸਰ ਦੇ ਖ਼ਿਲਾਫ਼ ਮੁੰਬਈ ਜੁਹੂ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਹੈ। ਅਦਾਕਾਰਾ ਨੇ ਫਾਈਨੈਂਸਰ 'ਤੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਸ਼ਿਕਾਇਤ ਦੇ ਅਨੁਸਾਰ ਦੋਸ਼ੀ ਨੇ ਇਕ ਵੀਡੀਓ ਰਿਕਾਰਡਿੰਗ ਲਈ ਪੈਸੇ ਦੇਣ ਦੇ ਬਹਾਨੇ ਨਾਲ ਸ਼ਰਲਿਨ ਨਾਲ ਛੇੜਛਾੜ ਕੀਤੀ। ਜਦੋਂ ਅਦਾਕਾਰਾ ਨੇ ਇਸ ਦਾ ਵਿਰੋਧ ਕੀਤਾ ਤਾਂ ਫਾਈਨੈਂਸਰ ਉਨ੍ਹਾਂ ਨੂੰ ਗਾਲਾਂ ਕੱਢਣ ਲੱਗਾ। ਇਸ ਤੋਂ ਇਲਾਵਾ ਉਸ ਵਿਅਕਤੀ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਕਮੀ ਵੀ ਦਿੱਤੀ ਹੈ।

ਇਹ ਵੀ ਪੜ੍ਹੋ- ਮਨਕੀਰਤ ਔਲਖ ਦੀ ਰੇਕੀ, ਗੱਡੀ ਨੇ ਕੀਤਾ 2 ਕਿਲੋਮੀਟਰ ਤੱਕ ਪਿੱਛਾ (ਵੀਡੀਓ)
ਸ਼ਰਲਿਨ ਚੋਪੜਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜੁਹੂ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 354, 506,509 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਸ਼ਰਲਿਨ ਅਤੇ ਰਾਖੀ ਸਾਵੰਤ ਦੇ ਵਿਚਕਾਰ ਕਾਫ਼ੀ ਕਹਾਸੁਣੀ ਦੇਖਣ ਨੂੰ ਮਿਲੀ ਸੀ। ਦੋਵਾਂ ਨੇ ਮੀਡੀਆ ਦੇ ਸਾਹਮਣੇ ਇੱਕ ਦੂਜੇ 'ਤੇ ਤਿੱਖੇ ਦੋਸ਼ ਲਗਾਏ ਸਨ। ਹਾਲਾਂਕਿ ਬਾਅਦ 'ਚ ਦੋਵਾਂ ਨੂੰ ਇਕੱਠੇ ਵੀ ਦੇਖਿਆ ਗਿਆ। ਇਸ ਤੋਂ ਇਲਾਵਾ ਸ਼ਰਲਿਨ ਨੇ ਫਿਲਮ ਨਿਰਮਾਤਾ ਸਾਜਿਦ ਖਾਨ ਅਤੇ ਰਾਜ ਕੁੰਦਰਾ ਬਾਰੇ ਵੀ ਕਈ ਬਿਆਨ ਦਿੱਤੇ ਸਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News