ਸਾਜਿਦ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਸ਼ਰਲਿਨ ਚੋਪੜਾ ਨੇ ਦਰਜ ਕਰਵਾਈ FIR

Wednesday, Oct 19, 2022 - 05:33 PM (IST)

ਸਾਜਿਦ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਸ਼ਰਲਿਨ ਚੋਪੜਾ ਨੇ ਦਰਜ ਕਰਵਾਈ FIR

ਮੁੰਬਈ (ਬਿਊਰੋ) : ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਸਾਜਿਦ ਖ਼ਾਨ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 16' ਰਾਹੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। 4 ਸਾਲ ਬਾਅਦ ਉਹ ਫਿਰ ਤੋਂ ਇੰਡਸਟਰੀ 'ਚ ਐਂਟਰੀ ਕਰਨ ਦੀ ਯੋਜਨਾ ਬਣਾ ਰਹੇ ਸਨ ਪਰ ਉਨ੍ਹਾਂ ਲਈ ਇਹ ਸੌਖਾ ਨਹੀਂ ਸੀ। ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੇ ਸ਼ੋਅ 'ਚ ਜਾਣ ਨੂੰ ਲੈ ਕੇ ਮੋਰਚਾ ਖੋਲ੍ਹਿਆ ਸੀ।ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ ਨੇ ਸਾਜਿਦ ਖ਼ਾਨ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਥਾਣੇ 'ਚ FIR ਦਰਜ ਕਰਵਾਈ ਹੈ।

ਇਹ ਖ਼ਬਰ ਵੀ ਪੜ੍ਹੋ - ਸਰਗੁਣ ਮਹਿਤਾ ਲਈ ਰਵੀ ਦੂਬੇ ਨੇ ਦਿਖਾਇਆ ਪਿਆਰ, ਸਾਂਝੀ ਕੀਤੀ ਖ਼ੂਬਸੂਰਤ ਵੀਡੀਓ

ਸਾਜਿਦ ਖ਼ਿਲਾਫ਼ ਐੱਫ. ਆਈ. ਆਰ
ਸ਼ਰਲਿਨ ਚੋਪੜਾ ਨੇ ਅੱਜ ਜੁਹੂ ਪੁਲਸ ਸਟੇਸ਼ਨ 'ਚ ਜਿਨਸੀ ਸ਼ੋਸ਼ਣ ਦੇ ਦੋਸ਼ੀ ਸਾਜਿਦ ਖ਼ਾਨ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ। ਜਦੋਂ ਤੋਂ ਸਾਜਿਦ ਖ਼ਾਨ ਨੇ 'ਬਿੱਗ ਬੌਸ 16' 'ਚ ਐਂਟਰੀ ਕੀਤੀ ਤਾਂ ਸ਼ਰਲਿਨ ਚੋਪੜਾ ਇਸ ਖ਼ਿਲਾਫ਼ ਆਵਾਜ਼ ਉਠਾ ਰਹੀ ਹੈ। ਪਿਛਲੇ ਦਿਨੀਂ ਉਸ ਨੇ ਪ੍ਰੈੱਸ ਕਾਨਫਰੰਸ 'ਚ ਸਾਜਿਦ ਬਾਰੇ ਕਈ ਗੱਲਾਂ ਆਖੀਆਂ ਸਨ ਅਤੇ ਕਿਹਾ ਸੀ ਕਿ ਉਹ ਉਸ ਦਾ ਸੱਚ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਨੇ 'ਬਿੱਗ ਬੌਸ 16' 'ਚ ਆਉਣ ਦੀ ਇੱਛਾ ਵੀ ਜ਼ਾਹਰ ਕੀਤੀ ਸੀ ਅਤੇ ਸਲਮਾਨ ਖ਼ਾਨ ਅਤੇ ਬਿੱਗ ਬੌਸ ਮੇਕਰਸ ਨੂੰ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ ਸਨ।

ਇਹ ਖ਼ਬਰ ਵੀ ਪੜ੍ਹੋ - 5ਵੇਂ ਦਿਨ ‘ਕਾਂਤਾਰਾ’ ਦੀ ਕਮਾਈ ’ਚ ਹੋਇਆ ਵਾਧਾ, ਹੁਣ ਤਕ ਕਮਾਏ ਇੰਨੇ ਕਰੋੜ

ਮੀਟੂ ਵਿਵਾਦ 'ਚ ਆਇਆ ਸੀ ਸਾਜਿਦ ਦਾ ਨਾਂ
ਸਾਜਿਦ ਖ਼ਾਨ ਸਾਲ 2018 ਤੋਂ ਹੀ ਵਿਵਾਦਾਂ 'ਚ ਘਿਰੇ ਹੋਏ ਹਨ। ਇਸ ਦੌਰਾਨ MeToo ਮੁਹਿੰਮ ਚੱਲੀ, ਜਿਸ 'ਚ ਕਈ ਅਦਾਕਾਰਾਂ ਨੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਖ਼ੁਲਾਸਾ ਕੀਤਾ। ਇਸ ਦੌਰਾਨ ਕਈ ਅਦਾਕਾਰਾਂ ਨੇ ਸਾਜਿਦ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਇਸ ਕਾਰਨ ਉਸ ਨੂੰ ਇੱਕ ਸਾਲ ਤੱਕ ਇੰਡਸਟਰੀ 'ਚ ਕੰਮ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ। 
ਹਾਲ ਹੀ 'ਚ ਉਸ ਨੇ 'ਬਿੱਗ ਬੌਸ 16' ਰਾਹੀਂ ਕੰਮ ਕਰਨਾ ਸ਼ੁਰੂ ਕੀਤਾ ਹੈ ਪਰ ਲੋਕ ਇਸ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ। ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਅੱਗੇ ਕੀ ਰੂਪ ਧਾਰਨ ਕਰਦਾ ਹੈ।


author

sunita

Content Editor

Related News