ਸਲਮਾਨ ਖ਼ਾਨ ਦੇ ਬੇਹੱਦ ਕਰੀਬ ਹਨ ਸ਼ੇਰਾ, ਬਾਡੀਗਾਰਡ ਨੇ ਸੁਣਾਇਆ ਪਹਿਲੀ ਮੁਲਾਕਾਤ ਦਾ ਕਿੱਸਾ

Monday, May 10, 2021 - 10:29 AM (IST)

ਸਲਮਾਨ ਖ਼ਾਨ ਦੇ ਬੇਹੱਦ ਕਰੀਬ ਹਨ ਸ਼ੇਰਾ, ਬਾਡੀਗਾਰਡ ਨੇ ਸੁਣਾਇਆ ਪਹਿਲੀ ਮੁਲਾਕਾਤ ਦਾ ਕਿੱਸਾ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਆਪਣੇ ਬਾਡੀਗਾਰਡ ਸ਼ੇਰਾ ਨੂੰ ਆਪਣੇ ਭਰਾ ਦੀ ਤਰ੍ਹਾਂ ਮੰਨਦੇ ਹਨ। ਸ਼ੇਰਾ ਨੂੰ ਸਲਮਾਨ ਦੇ ਨਾਲ ਕੰਮ ਕਰਦੇ 26 ਸਾਲ ਹੋ ਗਏ ਹਨ। ਦੋਵਾਂ ਦਾ ਇਕ-ਦੂਜੇ ਦੇ ਨਾਲ ਗਹਿਰਾ ਰਿਸ਼ਤਾ ਹੈ। ਸ਼ੇਰਾ ਹਮੇਸ਼ਾ ਸਲਮਾਨ ਦੇ ਨਾਲ ਨਜ਼ਰ ਆਉਂਦੇ ਹਨ। ਹਾਲ ਹੀ ’ਚ ਸ਼ੇਰਾ ਨੇ ਸਲਮਾਨ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਦੇ ਬਾਰੇ ’ਚ ਗੱਲ ਕੀਤੀ ਹੈ। 

PunjabKesari
ਸ਼ੇਰਾ ਨੇ ਕਿਹਾ ਕਿ-‘ਅਸੀਂ ਪਹਿਲੀ ਵਾਰ ਉਦੋਂ ਮਿਲੇ ਜਦੋਂ ਮੈਂ ਹਾਲੀਵੁੱਡ ਸਿੰਗਰ Keanu Reeves ਦੇ ਸ਼ੋਅ ਦੀ ਸਕਿਓਰਿਟੀ ਸੰਭਾਲ ਰਿਹਾ ਸੀ ਅਤੇ ਮੈਟ੍ਰਿਕਸ ਰਿਲੀਜ਼ ਹੋਣੀ ਸੀ। ਸਲਮਾਨ ਦੇ ਨਾਲ ਮੈਂ ਆਪਣਾ ਪਹਿਲਾਂ ਸ਼ੋਅ ਚੰਡੀਗੜ੍ਹ ’ਚ ਕੀਤਾ ਸੀ ਅਤੇ ਉਸ ਤੋਂ ਬਾਅਦ ਤੋਂ ਹੀ ਅਸੀਂ ਇਕੱਠੇ ਰਹਿ ਰਹੇ ਹਾਂ।  

PunjabKesari
Keanu Reeves ਸਾਲ 1999 ’ਚ ਭਾਰਤ ਆਏ ਸਨ। ਉੱਧਰ ਜੀ ਸਿਨੇ ਐਵਾਰਡ ’ਚ ਸ਼ਾਮਲ ਹੋਏ ਸਨ, ਜਿਥੇ ਉਨ੍ਹਾਂ ਨੇ ਫ਼ਿਲਮ ‘ਸੋਲਜਰ’ ਲਈ ਪ੍ਰਤੀ ਜਿੰਟਾ ਨੂੰ ਬੈਸਟ ਡੈਬਿਊ ਐਵਾਰਡ ਦਿੱਤਾ ਸੀ। ਐਵਾਰਡ ਫੰਕਸ਼ਨ ਦੌਰਾਨ ਹਾਲੀਵੁੱਡ ਅਦਾਕਾਰ ਨੇ ਕੁੜਤਾ ਪਜਾਮਾ ਪਹਿਣਿਆ ਸੀ। 

PunjabKesari
ਸ਼ੇਰਾ ਨੇ ਅੱਗੇ ਕਿਹਾ ਕਿ-‘ਸਲਮਾਨ ਉਨ੍ਹਾਂ ਦੇ ਪੁੱਤਰ ਟਾਈਗਰ ਨੂੰ ਲਾਂਚ ਕਰਨ ਦੀ ਤਿਆਰੀ ’ਚ ਹਨ। ਲਾਗ ਖਤਮ ਹੋਣ ’ਤੇ ਇਸ ਬਾਰੇ ’ਚ ਘੋਸ਼ਣਾ ਕੀਤੀ ਜਾਵੇਗੀ। ਦੱਸ ਦੇਈਏ ਕਿ ਸਲਮਾਨ ਨੇ ਫ਼ਿਲਮ ‘ਬਾਡੀਗਾਰਡ’ ਸ਼ੇਰਾ ਨੂੰ ਡੈਡੀਕੇਟ ਕੀਤੀ ਸੀ। 


author

Aarti dhillon

Content Editor

Related News