ਸ਼ੇਮਾਰੂ ਟੀ. ਵੀ. ’ਤੇ 3 ਜੁਲਾਈ ਤੋਂ ਪ੍ਰਸਾਰਿਤ ਹੋਵੇਗੀ ''ਰਾਮਾਇਣ''

Wednesday, Jun 28, 2023 - 12:25 PM (IST)

ਸ਼ੇਮਾਰੂ ਟੀ. ਵੀ. ’ਤੇ 3 ਜੁਲਾਈ ਤੋਂ ਪ੍ਰਸਾਰਿਤ ਹੋਵੇਗੀ ''ਰਾਮਾਇਣ''

ਮੁੰਬਈ (ਬਿਊਰੋ)- ਲੋਕਪ੍ਰਿਯ ਸੀਰੀਅਲ ‘ਰਾਮਾਇਣ’ ਦਾ ਪ੍ਰਸਾਰਣ ਸ਼ੇਮਾਰੂ ਟੀ. ਵੀ. ’ਤੇ 3 ਜੁਲਾਈ ਤੋਂ ਕੀਤਾ ਜਾਵੇਗਾ। ਮਹਾਕਾਵਿ ਪ੍ਰਾਚੀਨ ਗ੍ਰੰਥ ਰਾਮਾਇਣ ’ਤੇ ਆਧਾਰਿਤ ਸੀਰੀਅਲ ‘ਰਾਮਾਇਣ’ ਦਾ ਨਿਰਦੇਸ਼ਨ ਰਾਮਾਨੰਦ ਸਾਗਰ ਨੇ ਕੀਤਾ ਸੀ, ਜਿਸ ’ਚ ਦੀਪਿਕਾ ਚਿਖਲੀਆ ਨੇ ‘ਸੀਤਾ’ ਅਤੇ ਅਰੁਣ ਗੋਵਿਲ ਨੇ ਪ੍ਰਭੂ ‘ਰਾਮ’ ਦੀ ਭੂਮਿਕਾ ਨਿਭਾਈ। 

ਇਹ ਖ਼ਬਰ ਵੀ ਪੜ੍ਹੋ : ਹਾਈ ਕੋਰਟ ਨੇ ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੂੰ ਪਾਈ ਝਾੜ, ‘ਘੱਟੋ-ਘੱਟ ਰਾਮਾਇਣ-ਕੁਰਾਨ ਵਰਗੇ ਧਾਰਮਿਕਾਂ ਗ੍ਰੰਥਾਂ ਨੂੰ...’

ਹੋਰ ਕਲਾਕਾਰਾਂ ’ਚ ਲਕਸ਼ਮਣ ਦੇ ਰੂਪ ’ਚ ਸੁਨੀਲ ਲਹਿਰੀ, ਮੰਥਰਾ ਦੇ ਰੂਪ ’ਚ ਲਲਿਤਾ ਪਵਾਰ, ਰਾਵਣ ਦੇ ਰੂਪ ’ਚ ਅਰਵਿੰਦ ਤ੍ਰਿਵੇਦੀ ਅਤੇ ਹਨੂੰਮਾਨ ਜੀ ਦੇ ਰੂਪ ’ਚ ਦਾਰਾ ਸਿੰਘ ਸ਼ਾਮਲ ਸਨ। ਦਰਸ਼ਕਾਂ ਦੀ ਮੰਗ ’ਤੇ ਸ਼ੇਮਾਰੂ ਟੀ. ਵੀ. ’ਤੇ ‘ਰਾਮਾਇਣ’ ਸੋਮਵਾਰ ਤੋਂ ਐਤਵਾਰ ਸ਼ਾਮ 7.30 ਵਜੇ ਪ੍ਰਸਾਰਿਤ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News