ਕਪਿਲ ਸ਼ਰਮਾ ਨੂੰ ਟੱਕਰ ਦੇਣਗੇ ਅਦਾਕਾਰ ਸ਼ੇਖਰ ਸੁਮਨ, ਲੈ ਕੇ ਆ ਰਹੇ ਨੇ ‘ਇੰਡੀਆਜ਼ ਲਾਫ਼ਟਰ ਚੈਂਪੀਅਨ’

Tuesday, May 17, 2022 - 05:21 PM (IST)

ਕਪਿਲ ਸ਼ਰਮਾ ਨੂੰ ਟੱਕਰ ਦੇਣਗੇ ਅਦਾਕਾਰ ਸ਼ੇਖਰ ਸੁਮਨ, ਲੈ ਕੇ ਆ ਰਹੇ ਨੇ ‘ਇੰਡੀਆਜ਼ ਲਾਫ਼ਟਰ ਚੈਂਪੀਅਨ’

ਮੁੰਬਈ: ਸ਼ੇਖਰ ਸੁਪਨ ਨੇ ਆਪਣੀ ਅਦਾਕਾਰੀ ਦੇ ਹੁਨਰ ਅਤੇ ਦਮਦਾਰ ਪ੍ਰਦਰਸ਼ਨ ਇੰਡਸਟਰੀ ’ਚ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ‘ਇੰਡੀਆਜ਼ ਲਾਫ਼ਟਰ ਚੈਂਪੀਅਨ’ ਦੇ ਨਾਲ ਉਹ ਇਕ ਵਾਰ ਫ਼ਿਰ ਲੋਕਾਂ ਨੂੰ ਹਸਾਉਣ ਲਈ ਆ ਰਹੇ ਹਨ। ਸ਼ੇਖਰ ਸੁਪਨ ਦਾ ਇਹ ਸ਼ੋਅ ਕਪਿਲ ਸ਼ਰਮਾ ਦੇ ਸ਼ੋਅ ਨੂੰ ਰੀਪਲੇਸ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਭਾਰਤ ਦੇ ਲੇਟ ਨਾਈਟ ਸ਼ੋਅ ਦੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਾਰ ਟੈਲੀਵਿਜ਼ਨ ’ਤੇ ਸਟੈਂਡ-ਅੱਪ ਪ੍ਰਦਰਸ਼ਨ ਨੂੰ ਪੇਸ਼ ਕੀਤਾ। ਇਸ ਸ਼ੋਅ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵਧਦਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸ਼ੇਖਰ ਦੇ ਸ਼ੋਅ ’ਚ ਅਰਚਨਾ ਪੂਰਨ ਸਿੰਘ ਵੀ ਹੋਵੇਗੀ। ਜਿਸ ਦਾ ਸਾਰੇ ਇੰਤਜ਼ਾਰ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਰੋਹਨਪ੍ਰੀਤ ਦੀ ਐਪਲਵਾਚ-ਹੀਰੇ ਦੀ ਅੰਗੂਠੀ ਚੋਰੀ ਕਰਨ ਦੇ ਮਾਮਲੇ 'ਚ ਦੋ ਕਾਬੂ

ਸ਼ੇਖਰ ਸੁਮਨ ਨੇ ਕਿਹਾ ‘ਮੈਂ ਇੰਡੀਆਜ਼ ਲਾਫ਼ਟਰ ਚੈਂਪੀਅਨ ਨੂੰ ਲੈ ਕੇ ਬੇਹੱਦ ਉਤਸਾਹਿਤ ਹਾਂ। ਇਹ ਇਕ ਅਜਿਹਾ ਸ਼ੋਅ ਹੈ ਜਿਸਦਾ ਸੰਦੇਸ਼ ਸਾਰੇ ਦੁੱਖਾਂ ਨੂੰ ਭੁੱਲਣਾ ਅਤੇ ਖੁੱਲ੍ਹ ਕੇ ਹੱਸਣਾ ਹੈ। ਜਿਸ ਦੀ ਇਸ ਸਮੇਂ ਸਭ ਤੋਂ ਵੱਧ ਲੋੜ ਹੈ। ਸਾਰੇ ਮੁਕਾਬਲੇਬਾਜ਼ ਤੁਹਾਨੂੰ ਹਸਾਉਣ ਲਈ ਤਿਆਰ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਇਸ ਸ਼ੋਅ ਦਾ ਪੂਰਾ ਆਨੰਦ ਲੈਣਗੇ। ਮੈਂ ਇਸ ਸ਼ੋਅ ’ਚ ਅਰਚਨਾ ਦੇ ਸਹਿਯੋਗ ਕਰਕੇ ਬਹੁਤ ਖੁਸ਼ ਹਾਂ। ਦਰਸ਼ਕ ਇਸ ਚੀਜ਼ ਦੀ ਉਮੀਦ ਕਰ ਰਹੇ ਹਨ ਕਿ ਸਾਡੀਆਂ ਪੁਰਾਣੀਆਂ ਯਾਦਾਂ ਦਾ ਸਫ਼ਰ ਫਿਰ ਤੋਂ ਤਾਜ਼ਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਸੋਨਮ ਕਪੂਰ ਨਾਲ ਤੁਲਨਾ ਹੋਣ ’ਤੇ ਭੜਕੀ ਰਵੀਨਾ ਟੰਡਨ,ਟ੍ਰੋਲ ਕਰਨ ਵਾਲਿਆਂ ਲਈ ਕੀਤਾ ਟਵੀਟ

ਦੱਸ ਦੇਈਏ ਸ਼ੇਖਰ ਨੇ ਇਸ ਤੋਂ ਪਹਿਲਾਂ ਇੰਸਟਾਗ੍ਰਾਮ ਦਾ ਸਹਾਰਾ ਲੈ ਕੇ ਦਰਸ਼ਕਾਂ ਨੂੰ ਇਹ ਇਸ਼ਾਰਾ ਕੀਤਾ ਸੀ ਕਿ ਉਹ ਜਲਦੀ ਹੀ ਟੀ.ਵੀ. ’ਤੇ ਵਾਪਸੀ ਕਰਨ ਜਾ ਰਹੇ ਹਨ ਅਤੇ ਜਦੋਂ ਸ਼ੋਅ ਦਾ ਐਲਾਨ ਹੋ ਗਿਆ ਹੈ ਤਾਂ ਲੋਕ ਹੁਣ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਭਾਰਤੀ ਸਿੰਘ ਦਾ ਹੱਥ ਜੋੜਣਾ ਵੀ ਨਹੀਂ ਆਇਆ ਕੰਮ, ਦਾੜ੍ਹੀ-ਮੁੱਛ ਵਾਲੇ ਮਜ਼ਾਕ ’ਤੇ ਸਿੱਖ ਕੌਮ ਨੇ ਕਰਵਾਈ FIR


author

Anuradha

Content Editor

Related News