ਕਾਰਤਿਕ ਆਰੀਅਨ ਦੀ ‘ਸ਼ਹਿਜ਼ਾਦਾ’ ਫ਼ਿਲਮ ਨੇ ਵੀਕੈਂਡ ’ਤੇ ਕੀਤੀ ਸਿਰਫ ਇੰਨੀ ਕਮਾਈ

02/20/2023 1:52:52 PM

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਸ਼ਹਿਜ਼ਾਦਾ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਹਾਲਾਂਕਿ ਦਰਸ਼ਕਾਂ ਵਲੋਂ ਇਸ ਫ਼ਿਲਮ ਨੂੰ ਇੰਨਾ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ ਹੈ।

ਫ਼ਿਲਮ ਦੀ ਵੀਕੈਂਡ ਦੀ ਕਮਾਈ ਸਾਹਮਣੇ ਆ ਗਈ ਹੈ। ਪਹਿਲੇ ਤਿੰਨ ਦਿਨਾਂ ’ਚ ਫ਼ਿਲਮ ਸਿਰਫ 20.20 ਕਰੋੜ ਰੁਪਏ ਕਮਾਉਣ ’ਚ ਸਫਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਮਿਲਣ ਲਈ ਫੈਨ ਨੇ ਤੋੜ ਦਿੱਤੇ ਬੈਰੀਕੇਡ, ਅੱਗੇ ਜੋ ਹੋਇਆ, ਉਸ ਨੂੰ ਦੇਖ ਹੈਰਾਨ ਹੋਏ ਲੋਕ

ਪਹਿਲੇ ਦਿਨ ਫ਼ਿਲਮ ਨੇ 6 ਕਰੋੜ, ਦੂਜੇ ਦਿਨ 6.65 ਕਰੋੜ ਤੇ ਤੀਜੇ ਦਿਨ 7.55 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਦੱਸ ਦੇਈਏ ਕਿ ‘ਸ਼ਹਿਜ਼ਾਦਾ’ ਸਾਲ 2020 ’ਚ ਰਿਲੀਜ਼ ਹੋਈ ਅੱਲੂ ਅਰਜੁਨ ਦੀ ਫ਼ਿਲਮ ‘ਆਲਾ ਵੈਕੁੰਥਾਪੁਰਾਮੁੱਲੂ’ ਦੀ ਹਿੰਦੀ ਰੀਮੇਕ ਹੈ।

PunjabKesari

‘ਸ਼ਹਿਜ਼ਾਦਾ’ ’ਚ ਕਾਰਤਿਕ ਆਰੀਅਨ, ਕ੍ਰਿਤੀ ਸੈਨਨ, ਪਰੇਸ਼ ਰਾਵਲ, ਰੋਨਿਤ ਰਾਏ ਤੇ ਸਚਿਨ ਖੇਡੇਕਰ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News