ਕਾਰਤਿਕ ਆਰੀਅਨ ਦੀ ਫ਼ਿਲਮ ‘ਸ਼ਹਿਜ਼ਾਦਾ’ ਨੇ 2 ਦਿਨਾਂ ’ਚ ਕਮਾਏ ਇੰਨੇ ਕਰੋੜ ਰੁਪਏ, ਜਾਣੋ ਕਲੈਕਸ਼ਨ

Sunday, Feb 19, 2023 - 04:21 PM (IST)

ਕਾਰਤਿਕ ਆਰੀਅਨ ਦੀ ਫ਼ਿਲਮ ‘ਸ਼ਹਿਜ਼ਾਦਾ’ ਨੇ 2 ਦਿਨਾਂ ’ਚ ਕਮਾਏ ਇੰਨੇ ਕਰੋੜ ਰੁਪਏ, ਜਾਣੋ ਕਲੈਕਸ਼ਨ

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ‘ਸ਼ਹਿਜ਼ਾਦਾ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੇ ਪਹਿਲੇ ਦਿਨ 6 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਬੇਹੱਦ ਘੱਟ ਹੈ।

ਇਹ ਖ਼ਬਰ ਵੀ ਪੜ੍ਹੋ : ਰਹਿੰਦੀ ਜ਼ਿੰਦਗੀ ਪੁੱਤ ਦੀ ਯਾਦ, ਉਸ ਦੀ ਸੋਚ ਨੂੰ ਜਿਊਂਦਾ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ : ਬਲਕੌਰ ਸਿੰਘ

ਇਸੇ ਤਰ੍ਹਾਂ ਦੂਜੇ ਦਿਨ ਵੀ ‘ਸ਼ਹਿਜ਼ਾਦਾ’ ਦੀ ਕਮਾਈ ’ਚ ਖ਼ਾਸ ਫਰਕ ਦੇਖਣ ਨੂੰ ਨਹੀਂ ਮਿਲਿਆ। ਫ਼ਿਲਮ ਨੇ ਦੂਜੇ ਦਿਨ 6.65 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਨਾਲ ਫ਼ਿਲਮ ਦੀ ਦੋ ਦਿਨਾਂ ’ਚ ਭਾਰਤ ’ਚ ਕਮਾਈ 12.65 ਕਰੋੜ ਰੁਪਏ ਹੋ ਗਈ ਹੈ।

ਦੱਸ ਦੇਈਏ ਕਿ ‘ਸ਼ਹਿਜ਼ਾਦਾ’ ਫ਼ਿਲਮ ਅੱਲੂ ਅਰਜੁਨ ਦੀ ਸੁਪਰਹਿੱਟ ਫ਼ਿਲਮ ‘ਆਲਾ ਵੈਕੁੰਥਾਪੁਰਾਮੁੱਲੂ’ ਦੀ ਹਿੰਦੀ ਰੀਮੇਕ ਹੈ। ਅੱਲੂ ਅਰਜੁਨ ਦੀ ਇਹ ਫ਼ਿਲਮ ਵੱਡੀ ਗਿਣਤੀ ’ਚ ਲੋਕਾਂ ਨੇ ਦੇਖੀ ਹੈ।

PunjabKesari

ਇਸੇ ਨੂੰ ‘ਸ਼ਹਿਜ਼ਾਦਾ’ ਦੀ ਬਾਕਸ ਆਫਿਸ ’ਤੇ ਘੱਟ ਕਮਾਈ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿਉਂਕਿ ‘ਆਲਾ ਵੈਕੁੰਥਾਪੁਰਾਮੁੱਲੂ’ ਨੂੰ ਰਿਲੀਜ਼ ਹੋਏ ਸਿਰਫ 3 ਸਾਲ ਹੀ ਹੋਏ ਹਨ। ਇਹ ਫ਼ਿਲਮ 2020 ’ਚ ਰਿਲੀਜ਼ ਹੋਈ ਸੀ।

ਅਜਿਹੇ ’ਚ ਰੀਮੇਕ ਹੋਣ ਦਾ ਖਾਮਿਆਜ਼ਾ ਕਾਰਤਿਕ ਆਰੀਅਨ ਨੂੰ ਭੁਗਤਨਾ ਪੈ ਰਿਹਾ ਹੈ। ਦੱਸ ਦੇਈਏ ਕਿ ਫ਼ਿਲਮ ਨੂੰ ਰੋਹਿਤ ਧਵਨ ਨੇ ਡਾਇਰੈਕਟ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News