ਸ਼ਹਿਨਾਜ਼ ਕੌਰ ਗਿੱਲ ਨੇ ਮਨਾਇਆ ਜਨਮਦਿਨ, ਵੀਡੀਓ ਵਾਇਰਲ
Tuesday, Jan 28, 2025 - 10:27 AM (IST)

ਐਂਟਰਟੇਨਮੈਂਟ ਡੈਸਕ- ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਮੌਕੇ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਭੈਣ ਨੂੰ ਖ਼ਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੀ ਭੈਣ ਸ਼ਹਿਨਾਜ਼ ਨੂੰ ਅੱਧੀ ਰਾਤ ਕੇਕ ਲਿਆ ਕੇ ਸਰਪ੍ਰਾਈਜ਼ ਦਿੱਤਾ। ਉਨ੍ਹਾਂ ਨੇ ਆਪਣੇ ਇੰਸਟਾ ਸਟੋਰੀ 'ਤੇ ਕੁਝ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕੇਕ ਕੱਟਦੀ ਨਜ਼ਰ ਆ ਰਹੀ ਹੈ।
ਵੀਡੀਓ ‘ਚ ਸ਼ਹਿਨਾਜ਼ ਬੱਚਿਆਂ ਵਾਂਗ ਦੋ ਕੇਕ ਕੱਟਦੀ ਨਜ਼ਰ ਆ ਰਹੀ ਹੈ। ਉਹ ਬਹੁਤ ਤੇਜ਼ੀ ਨਾਲ ਕੇਕ ‘ਤੇ ਚਾਕੂ ਚਲਾ ਰਹੀ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਮਨੋਰੰਜਨ ਜਗਤ ‘ਚ ਆਪਣੀ ਖਾਸ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਸੋਸ਼ਲ ਮੀਡੀਆ ਯੂਜ਼ਰਸ ‘ਚ ਕਾਫੀ ਮਸ਼ਹੂਰ ਹੈ, ਜਿਸ ਨਾਲ ਉਹ ਅਕਸਰ ਮਜ਼ਾਕੀਆ ਅਤੇ ਕੰਮ ਨਾਲ ਜੁੜੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।ਅਭਿਨੇਤਰੀ ਆਪਣੇ ਜਨਮ ਦਿਨ ਵਾਲੇ ਦਿਨ ਸਵੇਰੇ ਗੁਰਦੁਆਰਾ ਸਾਹਿਬ ਪਹੁੰਚੀ ਸੀ। ਉਨ੍ਹਾਂ ਨੇ ਇੰਸਟਾਗ੍ਰਾਮ ਦੇ ਸਟੋਰੀਜ਼ ਸੈਕਸ਼ਨ ‘ਤੇ ਗੁਰਦੁਆਰੇ ਦੀ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ। ਅਦਾਕਾਰਾ ਨੇ ਵੀਡੀਓ ਦੇ ਨਾਲ ਦਿਲਜੀਤ ਦੋਸਾਂਝ ਦਾ ਗੀਤ ‘ਆਰ ਨਾਨਕ ਪਾਰ ਨਾਨਕ’ ਵੀ ਜੋੜਿਆ।
ਇਹ ਵੀ ਪੜ੍ਹੋ-Rakhi Sawant ਜਲਦ ਹੀ ਕਰਵਾਉਣ ਜਾ ਰਹੀ ਹੈ ਵਿਆਹ! ਖੁੱਲ੍ਹਿਆ ਭੇਤ
ਸ਼ਹਿਨਾਜ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸਨੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੰਦੇ ਹੋਏ ਆਪਣੀ ਅਗਲੀ ਫਿਲਮ ‘ਇਕ ਕੁੜੀ’ ਦਾ ਪੋਸਟਰ ਸਾਂਝਾ ਕੀਤਾ ਸੀ। ਅਦਾਕਾਰਾ ਨੇ ਦੱਸਿਆ ਕਿ ਉਸ ਦੀ ਫਿਲਮ ਕਦੋਂ ਰਿਲੀਜ਼ ਹੋਵੇਗੀ। ਅਮਰਜੀਤ ਸਿੰਘ ਸਾਰੋਂ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਸ਼ਹਿਨਾਜ਼ ਮੁੱਖ ਭੂਮਿਕਾ ‘ਚ ਹੈ। ਖਾਸ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ‘ਚ ਬਣੀ ਫਿਲਮ ‘ਚ ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਸ਼ਹਿਨਾਜ਼ ਨੇ ਅਮਰਜੀਤ ਸਿੰਘ ਸਾਰੋਂ ਅਤੇ ਕੌਸ਼ਲ ਜੋਸ਼ੀ ਦੇ ਨਾਲ ਨਿਰਮਾਤਾ ਦੀ ਜ਼ਿੰਮੇਵਾਰੀ ਵੀ ਨਿਭਾਈ ਹੈ। ‘ਇਕ ਕੁੜੀ’ 13 ਜੂਨ 2025 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
'ਓ ਭੰਗੜਾ ਤਾਂ ਸੱਜਦਾ ਜੇ ਨੱਚੇ ਕੇਜਰੀਵਾਲ'; ਮੀਕਾ ਸਿੰਘ ਦੀ ਬੋਲੀ ਸੁਣਦੇ ਹੀ ਖੂਬ ਥਿਰਕੇ ਦਿੱਲੀ ਦੇ ਸਾਬਕਾ CM (ਵੀਡੀਓ)
