ਫ਼ਿਲਮ ‘ਉੱਚਾਈ’ ਨੂੰ ਦੇਖ ਕੇ ਭਾਵੁਕ ਕੋਈ ਸ਼ਹਿਨਾਜ਼ ਗਿੱਲ, ਕਿਹਾ- ਇਸ ’ਚ ਬਹੁਤ ਵਧੀਆ ਮੈਸੇਜ ਹੈ

Thursday, Nov 10, 2022 - 12:20 PM (IST)

ਫ਼ਿਲਮ ‘ਉੱਚਾਈ’ ਨੂੰ ਦੇਖ ਕੇ ਭਾਵੁਕ ਕੋਈ ਸ਼ਹਿਨਾਜ਼ ਗਿੱਲ, ਕਿਹਾ- ਇਸ ’ਚ ਬਹੁਤ ਵਧੀਆ ਮੈਸੇਜ ਹੈ

ਬਾਲੀਵੁੱਡ ਡੈਸਕ- ਬਿੱਗ ਬੌਸ ਤੋਂ ਪਹਿਚਾਣ ਬਣਾਉਣ ਵਾਲੀ ਸ਼ਹਿਨਾਜ਼ ਗਿੱਲ ਕੱਲ੍ਹ ਯਾਨੀ ਬੁੱਧਵਾਰ ਨੂੰ ਆਉਣ ਵਾਲੀ ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਸੀ। ਇਹ ਫ਼ਿਲਮ 11 ਨਵੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਫ਼ਿਲਮ 'ਚ ਅਮਿਤਾਭ ਬੱਚਨ, ਬੋਮਨ ਇਰਾਨੀ, ਅਨੁਪਮ ਖ਼ੇਰ, ਸਾਰਿਕਾ, ਨੀਨਾ ਗੁਪਤਾ ਅਤੇ ਪਰਿਣੀਤੀ ਚੋਪੜਾ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ- ਅਰਜੁਨ ਕਪੂਰ ਨਾਲ ਵਿਆਹ ਦੀਆਂ ਖ਼ਬਰਾਂ ਵਿਚਾਲੇ ਮਲਾਇਕਾ ਨੇ ਲਿਆ ਵੱਡਾ ਫ਼ੈਸਲਾ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ

ਇਸ ਦੇ ਨਾਲ ਹੀ ਸਲਮਾਨ ਖ਼ਾਨ, ਅਕਸ਼ੇ ਕੁਮਾਰ, ਕਾਜੋਲ, ਮਾਧੁਰੀ ਦੀਕਸ਼ਿਤ, ਜਯਾ ਬੱਚਨ ਅਤੇ ਰਾਣੀ ਮੁਖਰਜੀ, ਕੰਗਨਾ ਰਣੌਤ ਵਰਗੀਆਂ ਕਈ ਵੱਡੀਆਂ ਹਸਤੀਆਂ ਨੇ ‘ਉੱਛਾਈ’ ਦੀ ਸਕ੍ਰੀਨਿੰਗ ਲਈ ਸ਼ਿਰਕਤ ਹੋਈਆਂ।

PunjabKesari

ਫ਼ਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਜਦੋਂ ਸ਼ਹਿਨਾਜ਼ ਗਿੱਲ ਬਾਹਰ ਆਈ ਤਾਂ ਪਾਪਰਾਜ਼ੀ ਨੇ ਪੁੱਛਿਆ ਕਿ ਫ਼ਿਲਮ ਪਸੰਦ ਆਈ ਤਾਂ ਅਦਾਕਾਰਾ ਨੇ ਭਾਵੁਕ ਹੋ ਕੇ ਕਿਹਾ ਕਿ ‘ਮੈਂ ਬਹੁਤ ਰੋਈ, ਬਹੁਤ ਵਧੀਆ ਫ਼ਿਲਮ ਹੈ, ਸਭ ਨੂੰ ਦੇਖਣੀ ਚਾਹੀਦੀ ਹੈ।’ ਸ਼ਹਿਨਾਜ਼ ਨੇ ਕਿਹਾ ਕਿ ‘ਇਸ ’ਚ ਮੈਸੇਜ ਹੈ ਕਿ ਅਸੰਭਵ ਚੀਜ਼ਾਂ ਨੂੰ ਕਿਵੇਂ ਸੰਭਵ ਬਣਾਇਆ ਜਾ ਸਕਦਾ ਹੈ।’

ਇਹ ਵੀ ਪੜ੍ਹੋ- ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਜਯਾ ਬੱਚਨ ਨੇ ਕੰਗਨਾ ਰਣੌਤ ਨੂੰ ਕੀਤਾ ਨਜ਼ਰਅੰਦਾਜ਼, ਦੇਖੋ ਵੀਡੀਓ

ਫ਼ਿਲਮ ਉੱਚਾਈ ਦੀ ਗੱਲ ਕਰੀਏ ਤਾਂ ਅਨੁਪਮ ਖ਼ੇਰ ਤੋਂ ਇਲਾਵਾ ਇਸ ’ਚ ਅਮਿਤਾਭ ਬੱਚਨ, ਬੋਮਨ ਇਰਾਨੀ, ਡੈਨੀ ਡੇਨਜੋਂਗਪਾ, ਪਰਿਣੀਤੀ ਚੋਪੜਾ ਅਤੇ ਨੀਨਾ ਗੁਪਤਾ ਵਰਗੇ ਸਿਤਾਰੇ ਹਨ। ਉੱਚਾਈ11 ਨਵੰਬਰ 2022 ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋ ਰਹੀ ਹੈ।

      

 


author

Shivani Bassan

Content Editor

Related News