ਸ਼ਹਿਨਾਜ਼ ਨਾਲ ਗੱਲ ਨਾ ਕਰਨ ਦੀ ਸਹੁੰ ਤੋਂ ਬਾਅਦ ਪਿਤਾ ਨੇ ਦਿੱਤੀ ਮੁੜ ਚੇਤਾਵਨੀ, ਆਖ ਦਿੱਤੀ ਇਹ ਗੱਲ

Friday, Nov 13, 2020 - 09:13 AM (IST)

ਸ਼ਹਿਨਾਜ਼ ਨਾਲ ਗੱਲ ਨਾ ਕਰਨ ਦੀ ਸਹੁੰ ਤੋਂ ਬਾਅਦ ਪਿਤਾ ਨੇ ਦਿੱਤੀ ਮੁੜ ਚੇਤਾਵਨੀ, ਆਖ ਦਿੱਤੀ ਇਹ ਗੱਲ

ਜਲੰਧਰ (ਵੈੱਬ ਡੈਸਕ) : ਪੰਜਾਬੀ ਅਦਾਕਾਰਾ, ਮਾਡਲ ਤੇ ਗਾਇਕਾ ਸ਼ਹਿਨਾਜ ਕੌਰ ਗਿੱਲ ਹਾਲ ਹੀ 'ਚ ਚੰਡੀਗੜ੍ਹ 'ਚ ਆਪਣੇ ਇਕ ਗੀਤ ਦੀ ਸ਼ੂਟਿੰਗ ਕਰਕੇ ਸਿਧਾਰਥ ਸ਼ੁਕਲਾ ਦੇ ਨਾਲ ਮੁੰਬਈ ਵਾਪਸ ਆ ਚੁੱਕੀ ਹੈ। ਸਿਡਨਾਜ਼ ਦੀ ਜੋੜੀ ਜਲਦ ਹੀ ਪ੍ਰਸ਼ੰਸਕਾਂ ਨੂੰ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣ ਵਾਲੀ ਹੈ, ਜਿਸ ਦੀ ਪੂਰੀ ਸ਼ੂਟਿੰਗ ਪੰਜਾਬ 'ਚ ਕੀਤੀ ਗਈ ਹੈ। ਸ਼ਹਿਨਾਜ ਨੇ ਚੰਡੀਗੜ੍ਹ 'ਚ ਦੋ ਦਿਨ ਤੱਕ ਸ਼ੂਟਿੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਉਹ ਆਪਣੇ ਘਰਵਾਲਿਆਂ ਨੂੰ ਮਿਲਣ ਨਹੀਂ ਗਈ। ਇਸ ਗੱਲ ਤੋਂ ਨਾਰਾਜ਼ ਹੋ ਕੇ ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਸ਼ਹਿਨਾਜ ਨਾਲ ਜ਼ਿੰਦਗੀ ਭਰ ਗੱਲ ਨਾ ਕਰਨ ਦੀ ਸਹੁੰ ਖਾਧੀ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਇਸ ਗੱਲ ਨੂੰ ਜ਼ਿਆਦਾ ਨਾ ਵਧਾੳੇਣ ਦੀ ਚੇਤਾਵਨੀ ਦਿੱਤੀ ਹੈ। ਹਾਲ ਹੀ 'ਚ ਸੰਤੋਸ਼ ਸਿੰਘ ਨੇ ਦਬੇ ਸ਼ਬਦਾਂ 'ਚ ਪਰਿਵਾਰ ਦੇ ਨਾਮ ਨੂੰ ਬਦਨਾਮ ਕਰਨ ਵਾਲਿਆਂ ਦੀ ਕਲਾਸ ਲਗਾਈ ਅਤੇ ਵਧਾ ਚੜਾ ਕੇ ਦਿਖਾਉਣ ਵਾਲਿਆਂ ਲਈ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ। ਇਸ ਪੋਸਟ ਨੂੰ ਸਾਂਝਾ ਕਰਦਿਆਂ ਉਸ ਨੇ ਲਿਖਿਆ 'ਛੋਟੀ ਜਿਹੀ ਗੱਲ ਨੂੰ ਇੰਨਾ ਵੱਡਾ ਨਾ ਬਣਾਓ ਕਿ ਕਿਸੇ ਦੇ ਘਰ 'ਚ ਅੱਗ ਲੱਗ ਜਾਵੇ, ਇਸ ਦੇ ਨਾਲ ਹੀ ਸੰਤੋਖ ਨੇ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪਤਨੀ ਦੀਆਂ ਖ਼ਾਸ ਤਸਵੀਰਾਂ ਸਾਂਝੀਆਂ ਕਰਦਿਆਂ ਹਰਭਜਨ ਮਾਨ ਨੇ ਆਖੀ ਇਹ ਗੱਲ, ਜੋ ਬਣੀ ਚਰਚਾ ਦਾ ਵਿਸ਼ਾ

ਸੰਤੋਖ ਸਿੰਘ ਸੁੱਖ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, 'ਇਕੱਲੇ ਆਏ ਹਾਂ, ਇਕੱਲੇ ਜਾਵਾਂਗੇ, ਸਾਰੇ ਰਿਸ਼ਤੇ ਇੱਥੇ ਹੀ ਰਹਿ ਜਾਣਗੇ।' ਸ਼ਹਿਨਾਜ ਨਾਲ ਗੱਲ ਕਰਨ ਦੇ ਕੁਮੈਂਟ ਤੋਂ ਬਾਅਦ ਕੁਝ ਲੋਕਾਂ ਨੇ ਸੰਤੋਖ ਦੀ ਤਸਵੀਰ 'ਤੇ ਆਪਣਾ ਗੁੱਸਾ ਜਾਹਿਰ ਕੀਤਾ। ਇਕ ਯੂਜਰ ਨੇ ਲਿਖਿਆ, 'ਸਰ ਤੁਸੀਂ ਨਹੀਂ ਕੀਤਾ ਆਪਣੀ ਬੇਟੀ ਨੂੰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਥੱਲੇ ਦਿਖਾ ਕੇ, ਬੱਚਿਆਂ ਨੂੰ ਇੰਨਾ ਐਟੀਟਿਊਡ ਨਹੀਂ ਦਿਖਾਉਂਦੇ। ਫੈਮਿਲੀ ਮੈਟਰ ਸੀ ਸੋਲਵ ਕਰ ਲੈਂਦੇ, ਸੋਸ਼ਲ ਮੀਡੀਆ 'ਤੇ ਲਿਆ ਕੇ ਤੁਸੀਂ ਗ਼ਲਤ ਕੀਤਾ, ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।'

ਦੱਸ ਦੇਈਏ ਕਿ ਸ਼ਹਿਨਾਜ ਦੇ ਚੰਡੀਗੜ੍ਹ ਤੋਂ ਮੁੰਬਈ ਵਾਪਸ ਆਉਣ 'ਤੇ ਸੰਤੋਖ ਨੇ ਕਿਹਾ ਸੀ ਕਿ ਸ਼ਹਿਨਾਜ ਚੰਡੀਗੜ੍ਹ 'ਚ ਸ਼ੂਟਿੰਗ ਕਰ ਰਹੀ ਸੀ ਅਤੇ ਪਰਿਵਾਰ ਨਾਲ ਮਿਲਣ ਨਹੀਂ ਆ ਸਕੀ। ਉਸ ਦਾ ਘਰ ਲੋਕੇਸ਼ਨ ਤੋਂ ਸਿਰਫ਼ ਦੋ ਘੰਟੇ ਦੀ ਦੂਰੀ 'ਤੇ ਸੀ। ਸ਼ਹਿਨਾਜ ਦੇ ਇੱਥੇ ਆਉਣ ਦੀ ਖ਼ਬਰ ਵੀ ਸਾਨੂੰ ਮੀਡੀਆ ਦੇ ਜਰੀਏ ਪਤਾ ਲੱਗੀ। ਉਸ ਨੇ ਸਾਨੂੰ ਸ਼ੂਟਿੰਗ ਜਾਂ ਚੰਡੀਗੜ੍ਹ ਆਉਣ ਬਾਰੇ ਕੁੱਝ ਨਹੀਂ ਦੱਸਿਆ। ਉਸ ਦੇ ਦਾਦਾ ਜੀ ਦੀ ਕੁੱਝ ਦਿਨ ਪਹਿਲਾਂ ਹੀ ਗੋਡਿਆਂ ਦਾ ਆਪਰੇਸ਼ਨ ਹੋਇਆ ਹੈ ਪਰ ਸ਼ਹਿਨਾਜ ਨੇ ਉਨ੍ਹਾਂ ਨਾਲ ਮਿਲਣਾ ਵੀ ਸਹੀ ਨਹੀਂ ਸਮਝਿਆ। ਮੇਰੇ ਕੋਲ ਉਸ ਦੀ ਮੈਨੇਜਰ ਤੱਕ ਦਾ ਨੰਬਰ ਨਹੀਂ ਹੈ, ਜਿਸ ਦੇ ਜਰੀਏ ਮੈਂ ਗੱਲ ਕਰ ਸਕਾਂ।

ਇਹ ਖ਼ਬਰ ਵੀ ਪੜ੍ਹੋ : ਹਨੀਮੂਨ ਲਈ ਦੁਬਈ ਪਹੁੰਚੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਸਾਂਝੀ ਕੀਤੀ ਖ਼ੁਸ਼ਨੁਮਾ ਪਲਾਂ ਦੀ ਵੀਡੀਓ

ਦੱਸਣਯੋਗ ਹੈ ਕਿ ਸ਼ਹਿਨਾਜ ਨੇ ਆਪਣੀ ਮਾਂ ਨਾਲ ਤਸਵੀਰਾਂ ਜ਼ਰੂਰ ਸਾਂਝੀਆਂ ਕੀਤੀਆਂ ਸਨ, ਜੋ ਕਿ ਕਾਫ਼ੀ ਵਾਇਰਲ ਵੀ ਹੋਈਆਂ ਸਨ ਪਰ ਕਿਹਾ ਜਾ ਰਿਹਾ ਹੈ ਸ਼ਹਿਨਾਜ ਤੇ ਉਨ੍ਹਾਂ ਦੇ ਪਿਓ ਦੇ ਰਿਸ਼ਤੇ ਕੁੱਝ ਸਹੀ ਨਹੀਂ ਚਲ ਰਹੇ। ਕੁੱਝ ਕਾਰਨਾਂ ਕਰਕੇ ਦੋਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ ਹੈ, ਜਿਸ ਤੋਂ ਬਾਅਦ ਸ਼ਹਿਨਾਜ ਦੇ ਪਿਓ ਨੇ ਅਜਿਹਾ ਬਿਆਨ ਦਿੱਤਾ ਸੀ ਪਰ ਇਸ ਗੱਲ ਨੂੰ ਵੱਧ ਚੜ੍ਹ ਕੇ ਦਿਖਾਉਣ ਵਾਲਿਆਂ ਦੀ ਹੁਣ ਸੰਤੋਖ ਸਿੰਘ ਨੇ ਕਲਾਸ ਵੀ ਲਗਾ ਦਿੱਤੀ ਹੈ।


author

sunita

Content Editor

Related News