ਸ਼ਹਿਨਾਜ਼ ਨੂੰ ਨਹੀਂ ਭੁੱਲਿਆ ਸਿਧਾਰਥ ਦਾ ਪਿਆਰ, ਭਰਾ ਦੀ ਬਾਂਹ ''ਤੇ ਬਣੇ ਟੇਟੂ ਨੇ ਖਿੱਚਿਆਂ ਲੋਕਾਂ ਦਾ ਧਿਆਨ

09/06/2022 1:31:05 PM

ਨਵੀਂ ਦਿੱਲੀ (ਬਿਊਰੋ) : ਕਿਹਾ ਜਾਂਦਾ ਹੈ ਕਿ ਅਸੀਂ ਜਿਸ  ਨੂੰ ਪਿਆਰ ਕਰਦੇ ਹਾਂ ਉਹ ਕਿਸੇ ਨਾ ਕਿਸੇ ਜਰੀਏ ਸਾਡੇ ਕਰੀਬ ਰਹਿੰਦਾ ਹੈ। ਕੁਝ ਇਸ ਤਰ੍ਹਾਂ ਹੀ ਸਿਧਾਰਥ ਸ਼ੁਕਲਾ ਦੂਰ ਹੋ ਕੇ ਵੀ ਸ਼ਹਿਨਾਜ਼ ਨਾਲ ਹਮੇਸ਼ਾ ਰਹਿੰਦਾ ਹੈ। ਸ਼ਹਿਨਾਜ਼ ਜਿੱਥੇ ਵੀ ਜਾਂਦੀ ਹੈ ਸਿਧਾਰਥ ਸ਼ੁਕਲਾ ਉਸ ਨਾਲ ਹੁੰਦਾ ਹੈ। ਭਾਵੇਂ ਸਿਧਾਰਥ ਨੂੰ ਦੁਨੀਆ ਤੋਂ ਗਏ 1 ਸਾਲ ਹੋ ਗਿਆ ਹੈ ਪਰ ਅੱਜ ਵੀ ਉਹ ਸ਼ਹਿਨਾਜ਼ ਦੇ ਨੇੜੇ ਹੀ ਹੁੰਦੇ ਹਨ। ਕਦੇ ਅਦਾਕਾਰਾ ਦੇ ਦਿਲ ਵਿਚ ਅਤੇ ਕਦੇ ਭਰਾ ਦੇ ਹੱਥ ਦੇ ਟੇਟੂ ਦੇ ਰੂਪ ਵਿਚ।   

PunjabKesari

ਲਾਲਬਾਗ ਦੇ ਗਣਪਤੀ ਬੱਪਾ ਦੇ ਕੀਤੇ ਦਰਸ਼ਨ
ਦੱਸ ਦਈਏ ਕਿ ਬੀਤੇ ਦਿਨ ਸ਼ਹਿਨਾਜ਼ ਗਿੱਲ ਨੇ ਮੁੰਬਈ ਵਿਚ ਲਾਲਬਾਗ ਦੇ ਗਣਪਤੀ ਬੱਪਾ ਦੇ ਦਰਸ਼ਨ ਕੀਤੇ। ਇਥੇ ਉਹ ਆਪਣੇ ਭਰਾ ਸ਼ਹਿਬਾਜ਼ ਨਾਲ ਪਹੁੰਚੀ ਸੀ। ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਪੀਲੇ ਰੰਗ ਦਾ ਪੰਜਾਬੀ ਸੂਟ ਪਾਇਆ ਸੀ, ਜਿਸ ਵਿਚ ਉਹ ਕਾਫ਼ੀ ਸੋਹਣੀ ਲੱਗ ਰਹੀ ਸੀ। ਇਸ ਦੌਰਾਨ ਜਿਸ ਚੀਜ਼ ਨੇ ਸਭ ਤੋਂ ਜ਼ਿਆਦਾ ਧਿਆਨ ਖਿੱਚਿਆ, ਉਹ ਸੀ ਸ਼ਹਿਬਾਜ਼ ਦੀ ਬਾਂਹ 'ਤੇ ਬਣਿਆ ਸਿਧਾਰਥ ਸ਼ੁਕਲਾ ਦਾ ਟੈਟੂ। 

PunjabKesari
ਦੱਸ ਦਈਏ ਕਿ ਸਿਧਾਰਥ ਸ਼ਹਿਨਾਜ਼ ਤੇ ਉਨ੍ਹਾਂ ਦੇ ਪਰਿਵਾਰ ਦੇ ਬਹੁਤ ਕਰੀਬ ਸਨ। ਦੋਵਾਂ ਦੇ ਦਸੰਬਰ 2021 ਵਿਚ ਵਿਆਹ ਕਰਨ ਦੀਆਂ ਖ਼ਬਰਾਂ ਵੀ ਆਈਆਂ ਸਨ ਪਰ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਾਰਨ 2 ਸਤੰਬਰ ਨੂੰ 40 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ ਸੀ।

PunjabKesari

ਸਲਮਾਨ ਨਾਲ ਬਾਲੀਵੁੱਡ 'ਚ ਕਰੇਗੀ ਡੈਬਿਊ
ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਫ਼ਿਲਮ 'ਕਿਸੀ ਕਾ ਬਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਸੋਮਵਾਰ ਨੂੰ ਫ਼ਿਲਮ ਦਾ ਨਵਾਂ ਲੁਕ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟੀਜ਼ਰ ਨਾਲ ਹੀ ਸਲਮਾਨ ਨੇ ਸ਼ਹਿਨਾਜ਼ ਦੀ ਐਂਟਰੀ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਅਜੇ ਤਕ ਸ਼ਹਿਨਾਜ਼ ਦੇ ਬਾਲੀਵੁੱਡ ਡੈਬਿਊ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਸੀ ਪਰ ਹੁਣ ਸਲਮਾਨ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News