ਨਹੀਂ ਛੱਡੀ ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਦੀ ਫ਼ਿਲਮ, ਇਸ ਅਦਾਕਾਰ ਨਾਲ ਰੋਮਾਂਸ ਕਰਦੀ ਆਵੇਗੀ ਨਜ਼ਰ

Saturday, May 28, 2022 - 11:31 AM (IST)

ਨਹੀਂ ਛੱਡੀ ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਦੀ ਫ਼ਿਲਮ, ਇਸ ਅਦਾਕਾਰ ਨਾਲ ਰੋਮਾਂਸ ਕਰਦੀ ਆਵੇਗੀ ਨਜ਼ਰ

ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਇਸ ਸਮੇਂ ਚਰਚਾ 'ਚ ਬਣੀ ਹੋਈ ਹੈ। ਫਿਲਮ ਜ਼ਿਆਦਾ ਆਪਣੀ ਸਟਾਰਕਾਸਟ ਨੂੰ ਲੈ ਕੇ ਖ਼ਬਰਾਂ 'ਚ ਬਣੀ ਹੋਈ ਹੈ। ਸਲਸਾਨ ਦੀ ਇਸ ਫਿਲਮ ਨੂੰ ਲੈ ਕੇ ਆਏ ਦਿਨ ਕਈ ਅਪਡੇਟ ਆ ਰਹੇ ਹਨ। ਪਹਿਲੇ ਸ਼੍ਰੇਅਸ ਤਲਪੜੇ ਅਤੇ ਅਰਸ਼ਦ ਵਾਰਸੀ ਦੀ ਐਂਟਰੀ ਅਤੇ ਆਊਟ ਹੋਣ 'ਤੇ ਫਿਲਮ ਚਰਚਾ 'ਚ ਬਣੀ ਰਹੀ। ਇਨ੍ਹਾਂ ਦੋਵਾਂ ਤੋਂ ਬਾਅਦ ਫਿਲਮ 'ਚ ਆਯੁਸ਼ ਸ਼ਰਮਾ ਅਤੇ ਜ਼ਹੀਰ ਇਕਬਾਲ ਦੀ ਐਂਟਰੀ ਹੋਈ।

PunjabKesari
ਅਜੇ ਹਾਲ ਹੀ 'ਚ ਇਨ੍ਹਾਂ ਦੋਵਾਂ ਸਿਤਾਰਿਆਂ ਦਾ ਵੀ ਫਿਲਮ ਤੋਂ ਪੱਤਾ ਸਾਫ ਹੋ ਗਿਆ ਹੈ। ਇਸ ਤੋਂ ਬਾਅਦ ਖ਼ਬਰ ਆਈ ਕਿ ਇਸ ਫਿਲਮ ਨਾਲ ਡੈਬਿਊ ਕਰਨ ਜਾ ਰਹੀ  'ਬਿਗ ਬੌਸ 13' ਫੇਮ ਸ਼ਹਿਨਾਜ਼ ਗਿੱਲ ਨੇ ਵੀ ਇਸ ਤੋਂ ਬੈਕਆਊਟ ਕਰਨ ਦਾ ਮਨ ਬਣਾ ਲਿਆ ਹੈ। ਇਸ ਖ਼ਬਰ ਨੇ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ ਕਰ ਦਿੱਤਾ। ਪਰ ਹੁਣ ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਸ਼ਹਿਨਾਜ਼ ਫਿਲਮ ਦਾ ਹਿੱਸਾ ਹੈ। ਰਿਪੋਰਟ 'ਚ ਦੱਸਿਆ ਜਾ ਰਿਹਾ ਹੈ ਕਿ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਸ਼ਹਿਨਾਜ਼ ਗਿੱਲ ਫਿਲਮ 'ਚ ਪੰਜਾਬੀ ਅਦਾਕਾਰ ਅਤੇ ਸਿੰਗਰ ਜੱਸੀ ਗਿੱਲ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। 

PunjabKesari
ਇਕ ਰਿਪੋਰਟ ਮੁਤਾਬਕ ਸ਼ਹਿਨਾਜ਼ ਗਿੱਲ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਪੰਜਾਬੀ ਅਦਾਕਾਰ ਅਤੇ ਗਾਇਕ ਜੱਸੀ ਗਿੱਲ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਕਥਿਤ ਤੌਰ 'ਤੇ ਫਿਲਮ 'ਚ ਸ਼ਹਿਨਾਜ਼ ਦਾ ਮੁੱਖ ਰੋਲ ਹੈ ਅਤੇ ਇਸ 'ਚ ਉਨ੍ਹਾਂ ਦੀ ਜੱਸੀ ਗਿੱਲ ਦੇ ਨਾਲ ਇਕ ਪਿਆਰ ਕਹਾਣੀ ਹੋਵੇਗੀ।

PunjabKesari
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਫਿਲਮ 'ਚ ਸ਼ਹਿਨਾਜ਼ ਪਹਿਲੇ ਆਯੁਸ਼ ਸ਼ਰਮਾ ਦੇ ਨਾਲ ਰੋਮਾਂਸ ਕਰਨ ਵਾਲੀ ਸੀ ਪਰ ਅਦਾਕਾਰ ਫਿਲਮ ਤੋਂ ਬਾਹਰ ਹੋ ਗਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਯੁਸ਼ ਸ਼ਰਮਾ ਦੇ ਕੈਰੇਕਟਰ ਨੂੰ ਪੂਰੀ ਤਰ੍ਹਾਂ ਨਾਲ ਫਿਰ ਤੋਂ ਲਿਖਿਆ ਗਿਆ ਹੈ ਅਤੇ ਕਿਸੇ ਨੇ ਵੀ ਉਨ੍ਹਾਂ ਦੀ ਥਾਂ ਨਹੀਂ ਲਈ ਹੈ। 

PunjabKesari
ਸੋਸ਼ਲ ਮੀਡੀਆ 'ਤੇ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਡਾਂਸਰ ਅਤੇ ਹੋਟਸ ਰਾਘਵ ਜੁਆਲ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਮਾਲਵਿਕਾ ਸ਼ਰਮਾ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਸਮੇਂ ਮੇਕਰਸ ਫਿਲਮ ਦੇ ਇਕ ਹੋਰ ਅਦਾਕਾਰ ਸਿਧਾਰਥ ਨਿਗਮ ਦੇ ਆਪੋਜ਼ਿਟ ਅਦਾਕਾਰ ਦੀ ਤਲਾਸ਼ 'ਚ ਹਨ। 

PunjabKesari
ਦੱਸ ਦੇਈਏ ਕਿ ਫਰਹਾਦ ਸਾਮਜੀ ਦੇ ਡਾਇਰੈਕਸ਼ਨ 'ਚ ਬਣ ਰਹੀ ਇਸ ਫਿਲਮ ਸਲਮਾਨ ਖਾਨ ਅਤੇ ਪੂਜਾ ਹੇਗੜੇ ਲੀਡ ਰੋਲ 'ਚ ਹੈ। ਸਲਮਾਨ ਖਾਨ ਪਹਿਲੇ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਫਰਸਟ ਲੁੱਕ ਵੀ ਦਿਖਾਈ ਸੀ।
ਉਧਰ ਪੂਜਾ ਹੇਗੜੇ ਵੀ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਕੇ ਦੱਸ ਚੁੱਕੀ ਹੈ ਕਿ ਸਲਸਾਨ ਖਾਨ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। 'ਕਭੀ ਈਦ ਕਭੀ ਦੀਵਾਲੀ' ਨੂੰ ਇਸ ਸਾਲ ਦੇ ਦਸੰਬਰ 'ਚ ਕ੍ਰਿਸਮਿਸ 'ਤੇ ਰਿਲੀਜ਼ ਕਰਨਾ ਚਾਹੁੰਦੇ ਹਨ।


author

Aarti dhillon

Content Editor

Related News