ਸ਼ਹਿਨਾਜ਼ ਨੇ ਭਰਾ ਨੂੰ ਦਿੱਤਾ ਖ਼ਾਸ ਖ਼ਿਤਾਬ, ਸ਼ਰੇਆਮ ਸੋਸ਼ਲ ਮੀਡੀਆ ''ਤੇ ਲਿਖ ਦਿੱਤੀ ਇਹ ਗੱਲ

Monday, Jun 21, 2021 - 04:30 PM (IST)

ਸ਼ਹਿਨਾਜ਼ ਨੇ ਭਰਾ ਨੂੰ ਦਿੱਤਾ ਖ਼ਾਸ ਖ਼ਿਤਾਬ, ਸ਼ਰੇਆਮ ਸੋਸ਼ਲ ਮੀਡੀਆ ''ਤੇ ਲਿਖ ਦਿੱਤੀ ਇਹ ਗੱਲ

ਚੰਡੀਗੜ੍ਹ (ਬਿਊਰੋ) - ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਹੁਣ ਕੋਈ ਵੀ ਪੋਸਟ ਅਪਲੋਡ ਕਰਦੀ ਹੈ ਤਾਂ ਉਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਭਾਵੇਂ ਉਹ ਸ਼ਹਿਨਾਜ਼ ਦਾ ਫੋਟੋਸ਼ੂਟ ਹੋਵੇ ਜਾਂ ਫਿਰ ਕੋਈ ਫਨੀ ਵੀਡੀਓ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਦੀ ਨਵੀਂ ਪੋਸਟ ਨੂੰ ਰੱਜ ਕੇ ਵਾਇਰਲ ਕਰਦੇ ਹਨ।

PunjabKesari

ਇਹੀ ਕਾਰਨ ਹੈ ਕਿ ਕੁਝ ਵੀ ਪੋਸਟ ਕਰਨ 'ਤੇ ਸ਼ਹਿਨਾਜ਼ ਗਿੱਲ ਟਵਿਟਰ 'ਤੇ ਟਰੈਂਡ ਕਰਨ ਲੱਗ ਜਾਂਦੀ ਹੈ। ਟਵਿੱਟਰ 'ਤੇ #ShehnaazGill ਟਰੈਂਡ ਕਰ ਰਿਹਾ ਹੈ ਤੇ ਇਸ ਦੀ ਵਜ੍ਹਾ ਹੈ ਸ਼ਹਿਨਾਜ਼ ਗਿੱਲ ਦਾ ਹੌਟ ਫੋਟੋਸ਼ੂਟ..ਅਸਲ 'ਚ ਸ਼ਹਿਨਾਜ਼ ਗਿੱਲ ਨੇ ਕੁਝ ਸਮਾਂ ਪਹਿਲਾਂ ਹੀ ਰੈੱਡ ਐਂਡ ਬਲੈਕ ਡਰੈੱਸ 'ਚ ਕੁਝ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰ 'ਚ ਸ਼ਹਿਨਾਜ਼ ਨੇ ਸਿੰਪਲ ਮੇਕਅੱਪ ਕੀਤਾ ਹੈ ਪਰ ਰੈੱਡ ਕਲਰ ਦੀ ਲਿਪਸਟਿੱਕ ਜ਼ਰੂਰ ਲਗਾਈ ਹੈ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ। ਫੋਟੋਸ਼ੂਟ ਸਾਂਝਾ ਕਰਦਿਆਂ ਸ਼ਹਿਨਾਜ਼ ਕੈਪਸ਼ਨ 'ਚ ਲਿਖਦੀ ਹੈ, ''ਫੋਟੋਸ਼ੂਟ ਦੌਰਾਨ ਮੇਰਾ ਧਿਆਨ ਭਟਕਾਉਣ ਤੇ ਖਿੱਝ ਚੜ੍ਹਾਉਣ ਦਾ ਖਿਤਾਬ ਮੇਰੇ ਭਰਾ ਸ਼ਹਿਬਾਜ਼ ਬਦੇਸ਼ਾ ਨੂੰ ਜਾਂਦਾ ਹੈ।''

PunjabKesari

ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਦੇ ਇੰਸਟਾਗ੍ਰਾਮ 'ਤੇ 7.6 ਮਿਲੀਅਨ ਫਾਲੋਅਰਜ਼ ਹਨ। ਉਥੇ ਇਹ ਚਰਚਾ ਵੀ ਚੱਲ ਰਹੀ ਹੈ ਕਿ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ 'ਕੁਮਕੁਮ ਭਾਗਿਆ' ਸੀਰੀਅਲ 'ਚ ਨਜ਼ਰ ਆ ਸਕਦੇ ਹਨ।

PunjabKesari

ਇਸ ਗੱਲ ਦਾ ਖ਼ੁਲਾਸਾ ਸ਼ੋਅ ਦੇ ਕਾਸਟਿੰਗ ਡਾਇਰੈਕਟਰ ਨੇ ਕੀਤਾ ਸੀ। ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਨਵਾਂ ਕਿਊਟ ਵੀਡੀਓ ਸਾਂਝਾ ਕੀਤਾ ਹੈ।

PunjabKesari

ਇਸ ਵੀਡੀਓ 'ਚ ਉਹ ਮਾਈਕਲ ਜੈਕਸਨ ਗੀਤ 'ਤੇ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਸ਼ੀਸ਼ੇ ਅੱਗੇ ਖੜ੍ਹੀ ਹੋਈ ਹੈ ਅਤੇ ਆਪਣੇ ਆਪ ਨੂੰ ਨਿਹਾਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।


author

sunita

Content Editor

Related News