ਸ਼ਹਿਨਾਜ਼ ਗਿੱਲ ਨੇ ਹਰ ਇੱਕ ਨੂੰ ਇਸ ਮਾਮਲੇ ''ਚ ਛੱਡਿਆ ਪਿੱਛੇ, ਸੋਸ਼ਲ ਮੀਡੀਆ ''ਤੇ ਹੋ ਰਹੀ ਹੈ ਖੂਬ ਚਰਚਾ

11/04/2021 12:45:05 PM

ਜਲੰਧਰ (ਬਿਊਰੋ) - ਪੰਜਾਬੀ ਗਾਇਕਾ ਸ਼ਹਿਨਾਜ਼ ਕੌਰ ਗਿੱਲ ਦੇ ਗੀਤ 'ਤੂੰ ਯਹੀ ਹੈ' ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ 24 ਘੰਟਿਆਂ ਅੰਦਰ ਯੂਟਿਊਬ 'ਤੇ ਪਹਿਲੇ ਨੰਬਰ 'ਤੇ ਟਰੈਂਡ ਕਰ ਰਿਹਾ ਹੈ। ਗੀਤ ਹੁਣ ਬਿਲਬੋਰਡ ਦੀ ਟਵਿੱਟਰ ਟ੍ਰੈਂਡਿੰਗ ਸੂਚੀ 'ਚ ਸ਼ਾਮਲ ਹੋ ਗਿਆ ਹੈ। ਇਸ ਗੀਤ ਰਾਹੀਂ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਗੀਤ 'ਚ ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਦੀ ਹਾਲਤ ਨੂੰ ਦਿਖਾਇਆ ਗਿਆ ਹੈ। ਇਸ ਗੀਤ 'ਚ ਅੱਜ ਵੀ ਸਿਧਾਰਥ ਦੇ ਜਾਣ ਦਾ ਦੁੱਖ ਸ਼ਹਿਨਾਜ਼ ਦੇ ਚਿਹਰੇ 'ਤੇ ਸਾਫ ਦੇਖਿਆ ਜਾ ਸਕਦਾ ਹੈ। ਇਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ।

ਸ਼ਹਿਨਾਜ਼ ਗਿੱਲ ਦਾ ਗੀਤ 'ਤੂੰ ਯਹੀ ਹੈ...' ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਸ਼ਹਿਨਾਜ਼ ਅਤੇ ਸਿਧਾਰਥ ਦੇ 'ਬਿੱਗ ਬੌਸ' 'ਚ ਬਿਤਾਏ ਖੂਬਸੂਰਤ ਪਲਾਂ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਇਕ ਵਾਰ ਫਿਰ ਇਸ ਜੋੜੀ ਦੀਆਂ ਯਾਦਾਂ 'ਚ ਗੁਆਚ ਗਏ ਹਨ। ਇਸ ਗੀਤ ਰਾਹੀਂ ਸ਼ਹਿਨਾਜ਼ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਵੀ ਸਿਧਾਰਥ ਸ਼ੁਕਲਾ ਆਪਣੀਆਂ ਯਾਦਾਂ 'ਚ ਜ਼ਿੰਦਾ ਹੈ ਅਤੇ ਇਨ੍ਹਾਂ ਯਾਦਾਂ ਦੇ ਸਹਾਰੇ ਉਹ ਹੁਣ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾ ਰਹੀ ਹੈ।

PunjabKesari

ਇਸ ਗੀਤ ਦੇ ਬੋਲ ਵੀ ਇਸੇ ਤਰ੍ਹਾਂ ਦੇ ਹਨ ਕਿ 'ਮੇਰਾ ਦਿਲ ਜਾਣਦਾ ਹੈ ਤੂੰ ਏਥੇ...' ਇਸ ਗੀਤ ਨੂੰ ਸ਼ਹਿਨਾਜ਼ ਗਿੱਲ ਦੇ ਯੂਟਿਊਬ ਪੇਜ 'ਤੇ ਅਪਲੋਡ ਕੀਤਾ ਗਿਆ ਹੈ। ਇਸ ਨਾਲ ਸ਼ਹਿਨਾਜ਼ ਨੇ 'ਟ੍ਰੀਬਿਊਟ' ਲਿਖਿਆ ਹੈ। ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ 'ਬਿੱਗ ਬੌਸ 13' 'ਚ ਇਕੱਠੇ ਨਜ਼ਰ ਆਏ ਸਨ। ਇਸ ਤੋਂ ਬਾਅਦ ਸ਼ੋਅ 'ਚ ਦੋਵਾਂ ਦੀ ਦੋਸਤੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਨਾਲ ਸਿਡਨਾਜ਼ ਕਹਿੰਦੇ ਸਨ। 2 ਸਤੰਬਰ ਨੂੰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸ਼ਹਿਨਾਜ਼ ਬੁਰੀ ਤਰ੍ਹਾਂ ਟੁੱਟ ਗਈ ਸੀ।


sunita

Content Editor

Related News