‘ਕਿਆ ਕਰੂੰ ਮੈਂ ਮਰ ਜਾਊਂ’ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਯਸ਼ਰਾਜ ਮੁਖਾਤੇ ਨਾਲ ਆਈ ਨਵੀਂ ਵੀਡੀਓ

Friday, Jan 21, 2022 - 11:38 AM (IST)

‘ਕਿਆ ਕਰੂੰ ਮੈਂ ਮਰ ਜਾਊਂ’ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਯਸ਼ਰਾਜ ਮੁਖਾਤੇ ਨਾਲ ਆਈ ਨਵੀਂ ਵੀਡੀਓ

ਚੰਡੀਗੜ੍ਹ (ਬਿਊਰੋ)– ਪਿਛਲੇ ਸਾਲ ਸੰਗੀਤਕਾਰ ਯਸ਼ਰਾਜ ਮੁਖਾਤੇ ਨਾਲ ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ’ਚ ਸ਼ਹਿਨਾਜ਼ ਗਿੱਲ ‘ਬਿੱਗ ਬੌਸ’ ਦੇ ਘਰ ’ਚ ਬੋਲੇ ਆਪਣੇ ‘ਕਿਆ ਕਰੂੰ ਮੈਂ ਮਰ ਜਾਊਂ’ ਵਾਲੇ ਡਾਇਲਾਗ ’ਤੇ ਮਿਊਜ਼ਿਕ ਦੇ ਕੰਬੀਨੇਸ਼ਨ ਨਾਲ ਕਾਫੀ ਮਸ਼ਹੂਰ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਦੇ ਮੰਗੇਤਰ ਸਾਜ਼ ਨੂੰ 'ਬੰਬੀਹਾ ਗੈਂਗ' ਵਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਹੁਣ ਯਸ਼ਰਾਜ ਮੁਖਾਤੇ ਨਾਲ ਸ਼ਹਿਨਾਜ਼ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਦਾ ਨਾਂ ‘ਬੋਰਿੰਗ ਡੇ’ ਹੈ। ਇਸ ਵੀਡੀਓ ’ਚ ਵੀ ਸ਼ਹਿਨਾਜ਼ ਦੇ ‘ਬਿੱਗ ਬੌਸ’ ਦੇ ਘਰ ’ਚ ਬੋਲੇ ਡਾਇਲਾਗ ਦੀ ਹੀ ਵਰਤੋਂ ਕੀਤੀ ਗਈ ਹੈ।

ਵੀਡੀਓ ’ਚ ਸ਼ਹਿਨਾਜ਼ ਗਿੱਲ ਨੇ ਖ਼ੁਦ ਵੀ ਫੀਚਰ ਕੀਤਾ ਹੈ। ਯੂਟਿਊਬ ’ਤੇ ਇਸ ਵੀਡੀਓ ਨੂੰ ਯਸ਼ਰਾਜ ਮੁਖਾਤੇ ਦੇ ਯੂਟਿਊਬ ਚੈਨਲ ’ਤੇ ਅਪਲੋਡ ਕੀਤਾ ਗਿਆ ਹੈ, ਜਿਥੇ ਇਸ ਨੂੰ 8 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਉਥੇ ਸ਼ਹਿਨਾਜ਼ ਗਿੱਲ ਨੇ ਵੀ ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। ਇੰਸਟਾਗ੍ਰਾਮ ਰੀਲ ’ਚ ਅਪਲੋਡ ਕੀਤੀ ਗਈ ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਖ਼ਬਰ ਲਿਖੇ ਜਾਣ ਤਕ 48 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

ਨੋਟ– ਤੁਹਾਨੂੰ ਸ਼ਹਿਨਾਜ਼ ਦੀ ਇਹ ਵੀਡੀਓ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News