ਸ਼ਹਿਨਾਜ਼ ਗਿੱਲ ਨੇ ਜਿੱਤਿਆ 'ਮੋਸਟ ਸਟਾਈਲਿਸ਼' ਐਵਾਰਡ, ਟਰਾਫੀ ਨੂੰ ਚੁੰਮ ਕੇ ਹਸੀਨਾ ਨੇ ਪ੍ਰਗਟਾਈ ਖੁਸ਼ੀ
Sunday, Jul 17, 2022 - 01:29 PM (IST)
ਮੁੰਬਈ- ਹਮੇਸ਼ਾ ਕਿਹਾ ਜਾਂਦਾ ਹੈ ਕਿ ਕਿਸਮਤ ਜਿਸ ਦਾ ਵੀ ਸਾਥ ਦਿੰਦੀ ਹੈ ਉਸ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਹੈ। ਅਜਿਹਾ ਹੀ ਕੁਝ 'ਬਿਗ ਬੌਸ' ਫੇਮ ਸ਼ਹਿਨਾਜ਼ ਗਿੱਲ ਦੇ ਨਾਲ ਵੀ ਹੋ ਰਿਹਾ ਹੈ। ਅੱਜ ਸ਼ਹਿਨਾਜ਼ ਗਿੱਲ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਜਿਥੇ ਪਹਿਲਾਂ ਸ਼ਹਿਨਾਜ਼ ਦੀ ਪ੍ਰਸਿੱਧੀ ਸਿਰਫ ਪੰਜਾਬ ਤੱਕ ਸੀਮਿਤ ਸੀ ਉਧਰ ਹੁਣ ਉਹ ਦੇਸ਼ ਭਰ ਦੇ ਲੋਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾ ਚੁੱਕੀ ਹੈ। ਚਾਹੇ ਸ਼ਹਿਨਾਜ਼ ਨੇ ਬਿਗ ਬੌਸ ਦੀ ਟਰਾਫੀ ਆਪਣੇ ਨਾਂ ਨਹੀਂ ਕੀਤੀ ਪਰ ਉਨ੍ਹਾਂ ਨੂੰ ਸ਼ੋਅ 'ਚ ਆ ਕੇ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ।
ਸਮੇਂ ਦੇ ਨਾਲ-ਨਾਲ ਇਹ ਪ੍ਰਸਿੱਧੀ ਵਧਦੀ ਹੀ ਜਾ ਰਹੀ ਹੈ। ਸ਼ਹਿਨਾਜ਼ ਨਾਲ ਜੁੜੀ ਹਰ ਖ਼ਬਰ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਆਪਣੇ ਰੈੱਡ ਕਾਰਪੇਟ ਲੁੱਕ ਅਤੇ ਐਵਾਰਡ ਜਿੱਤਣ ਨੂੰ ਲੈ ਕੇ ਚਰਚਾ 'ਚ ਹੈ। ਸ਼ਹਿਨਾਜ਼ ਨੇ ਹਾਲ ਹੀ 'ਚ ਮੋਸਟ ਸਟਾਈਲਿਸ਼ ਇਮਰਜਿੰਗ ਫੇਸ ਐਵਾਰਡ ਜਿੱਤਿਆ। ਇਹ ਐਵਾਰਡ ਪਾ ਕੇ ਸ਼ਹਿਨਾਜ਼ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ। ਉਨ੍ਹਾਂ ਨੇ ਇੰਸਟਾ 'ਤੇ ਇਸ ਐਵਾਰਡ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਪਹਿਲੀ ਤਸਵੀਰ 'ਚ ਸ਼ਹਿਨਾਜ਼ ਮਧੁਰ ਭੰਡਾਕਰ ਦੇ ਹੱਥੋਂ ਟਰਾਫੀ ਲੈਂਦੀ ਦਿਖ ਰਹੀ ਹੈ। ਉਧਰ ਦੂਜੀ ਤਸਵੀਰ 'ਚ ਸ਼ਹਿਨਾਜ਼ ਟਰਾਫੀ ਨੂੰ ਚੁੰਮਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਸ਼ਹਿਨਾਜ਼ ਨੇ ਲਿਖਿਆ-'ਮੈਂ ਪ੍ਰਗਟ ਕਰਨਾ ਚਾਹੁੰਦੀ ਹੈ: ਆਉਣ ਵਾਲੇ ਕਈ...ਚੋਂ ਮੇਰਾ ਪਹਿਲਾਂ! ਇਸ ਸਨਮਾਨ ਲਈ ਹਿੰਦੁਸਤਾਨ ਟਾਈਮ ਦਾ ਧੰਨਵਾਦ। ਮੈਂ ਬਹੁਤ ਆਭਾਰੀ ਹਾਂ'।
ਰੈੱਡ ਕਾਰਪੇਟ 'ਤੇ ਛਾਈ ਸ਼ਹਿਨਾਜ਼ ਦੀ ਲੁੱਕ
ਸ਼ਹਿਨਾਜ਼ ਨੇ ਡਿਜ਼ਨੀ ਪ੍ਰਿਸੈਂਸ ਲੁੱਕ 'ਚ ਰੈੱਡ ਕਾਰਪੇਟ 'ਤੇ ਐਂਟਰੀ ਮਾਰੀ। ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਡਿਜ਼ਾਈਨਰ ਸਾਮੰਤ ਚੌਹਾਨ ਦਾ ਹਾਲਟਰ ਨੈੱਕ ਗਾਊਨ 'ਚ ਸਟੀਨਿੰਗ ਦਿਖੀ। ਉਨ੍ਹਾਂ ਦਾ ਇਹ ਗਾਊਨ ਬੈਕਲੈੱਸ ਸੀ। ਸ਼ਹਿਨਾਜ਼ ਨੇ ਮਿਨੀਮਲ ਜਿਊਲਰੀ ਦੇ ਨਾਲ ਆਪਣੀ ਲੁੱਕ ਨੂੰ ਆਨ ਪੁਆਇੰਟ ਰੱਖਿਆ। ਹਾਈਲਾਈਟ ਕੀਤੀਆਂ ਗੱਲ੍ਹਾਂ, ਖੂਬਸੂਰਤ ਅੱਖਾਂ ਅਤੇ ਮਿਨੀਮਲ ਮੇਕਅਪ ਸ਼ਹਿਨਾਜ਼ ਦੀ ਲੁੱਕ ਨੂੰ ਪਰਫੈਕਟ ਬਣਾ ਰਿਹਾ ਹੈ।
ਕੰਮਕਾਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਵੱਡੇ ਪਰਦੇ 'ਤੇ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ 'ਚ ਸ਼ਹਿਨਾਜ਼ ਜੱਸੀ ਗਿੱਲ ਦੇ ਓਪੋਜ਼ਿਟ ਦਿਖ ਸਕਦੀ ਹੈ।