ਗਾਇਕ ਜੱਸੀ ਗਿੱਲ ਨਾਲ ਹੱਥਾਂ ''ਚ ਹੱਥ ਪਾਏ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੇਖੋ ਵੀਡੀਓ

Thursday, Sep 15, 2022 - 05:15 PM (IST)

ਗਾਇਕ ਜੱਸੀ ਗਿੱਲ ਨਾਲ ਹੱਥਾਂ ''ਚ ਹੱਥ ਪਾਏ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੇਖੋ ਵੀਡੀਓ

ਚੰਡੀਗੜ੍ਹ (ਬਿਊਰੋ) : ਬਾਲੀਵੁੱਡ ਸਿਤਾਰਿਆਂ ਦੀਆਂ ਪਾਰਟੀਆਂ ਵਿਚ ਰੌਣਕਾਂ ਆਮ ਵੇਖਣ ਨੂੰ ਮਿਲਦੀਆਂ ਹਨ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਇਨ੍ਹਾਂ ਦੀਆਂ ਪਾਰਟੀਆਂ ਵਿਚ ਕਈ ਵੱਡੇ-ਵੱਡੇ ਕਲਾਕਾਰ ਪਾਰਟੀਆਂ ਦੀ ਸ਼ਾਨ ਬਣਦੇ ਹਨ। ਬੀਤੇ ਦਿਨ ਸਿਧਾਰਥ ਨਿਗਮ ਦੀ ਜਨਮਦਿਨ ਪਾਰਟੀ ਰੱਖੀ ਗਈ ਸੀ, ਜਿਸ ਵਿਚ ਕਈ ਮਸ਼ਹੂਰ ਟੀ. ਵੀ. ਕਲਾਕਾਰ ਨਜ਼ਰ ਆਏ। ਇਸ ਦੇ ਨਾਲ ਹੀ 'ਬਿੱਗ ਬੌਸ' ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਵੀ 'ਕਿਸੀ ਕਾ ਭਾਈ, ਕਿਸੀ ਕੀ ਜਾਨ' ਦੇ ਸਹਿ-ਕਲਾਕਾਰ ਸਿਧਾਰਥ ਨਿਗਮ ਦੇ ਜਨਮਦਿਨ ਦੀ ਪਾਰਟੀ 'ਚ ਦੇਖਿਆ ਗਿਆ। ਪਾਰਟੀ ਨਾਲ ਜੁੜੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਜਿੱਥੇ ਅਦਾਕਾਰਾ ਸ਼ਹਿਨਾਜ਼ ਗਿੱਲ ਪੰਜਾਬੀ ਗਾਇਕ ਜੱਸੀ ਗਿੱਲ ਦਾ ਹੱਥ ਫੜਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਬਲੂ ਕਲਰ ਡੈਨਿਮ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਵੀਡੀਓ 'ਚ ਜੱਸੀ ਗਿੱਲ ਸ਼ਹਿਨਾਜ਼ ਦਾ ਹੱਥ ਫੜ ਕੇ ਉਸ ਨੂੰ ਸੰਭਾਲਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਸ਼ਹਿਨਾਜ਼ ਅਤੇ ਜੱਸੀ ਗਿੱਲ ਇਸ ਤੋਂ ਪਹਿਲਾਂ ਇੱਕ ਮਿਊਜ਼ਿਕ ਵੀਡੀਓ 'ਚ ਇਕੱਠੇ ਕੰਮ ਕਰ ਚੁੱਕੇ ਹਨ। ਜਿੱਥੇ ਦੋਵਾਂ ਦੀ ਜੋੜੀ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜਦੋਂ ਸ਼ਹਿਨਾਜ਼ ਗਿੱਲ 'ਬਿੱਗ ਬੌਸ' ਦੇ ਘਰ ਦੇ ਅੰਦਰ ਸੀ ਉਦੋਂ ਵੀ ਜੱਸੀ ਗਿੱਲ ਸ਼ਹਿਨਾਜ਼ ਨੂੰ ਸਮਰਥਨ ਦਿੰਦੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਦੋਵੇਂ ਹੁਣ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ, ਕਿਸੀ ਕੀ ਜਾਨ' ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਪਾਰਟੀ 'ਚ ਬੇਹੱਦ ਸਟਾਈਲਿਸ਼ ਲੁੱਕ 'ਚ ਨਜ਼ਰ ਆਈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ, ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ, ਜਿਸ 'ਚ ਸ਼ਹਿਨਾਜ਼ ਦੇ ਨਾਲ ਕੋਰੀਓਗ੍ਰਾਫਰ ਰਾਘਵ ਜੁਆਲ ਨਜ਼ਰ ਆਉਣਗੇ।

 


author

sunita

Content Editor

Related News