ਸ਼ਹਿਨਾਜ਼ ਗਿੱਲ ਤੇ ਟੋਨੀ ਕੱਕੜ ਦੀ ਰੋਮਾਂਟਿਕ ਡਾਂਸ ਵੀਡੀਓ ਵਾਇਰਲ, ਇੰਟਰਨੈੱਟ ’ਤੇ ਮਚੀ ਧੂਮ

Monday, Oct 04, 2021 - 01:15 PM (IST)

ਸ਼ਹਿਨਾਜ਼ ਗਿੱਲ ਤੇ ਟੋਨੀ ਕੱਕੜ ਦੀ ਰੋਮਾਂਟਿਕ ਡਾਂਸ ਵੀਡੀਓ ਵਾਇਰਲ, ਇੰਟਰਨੈੱਟ ’ਤੇ ਮਚੀ ਧੂਮ

ਮੁੰਬਈ (ਬਿਊਰੋ)– ਸ਼ਹਿਨਾਜ਼ ਗਿੱਲ ਪ੍ਰਸ਼ੰਸਕਾਂ ਵਿਚਾਲੇ ਆਪਣੇ ਸਟਾਈਲ ਤੇ ਲੁਕਸ ਕਾਰਨ ਕਾਫੀ ਮਸ਼ਹੂਰ ਹੈ। ਪ੍ਰਸ਼ੰਸਕਾਂ ਨੂੰ ਉਸ ਦੀ ਕਿਊਟਨੈੱਸ ਤੇ ਬੋਲਣ ਦਾ ਅੰਦਾਜ਼ ਕਾਫੀ ਪਸੰਦ ਆਉਂਦਾ ਹੈ। ਸ਼ਹਿਨਾਜ਼ ਗਿੱਲ ‘ਬਿੱਗ ਬੌਸ 13’ ’ਚ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਸ ਦੀ ਪ੍ਰਸਿੱਧੀ ਜ਼ਬਰਦਸਤ ਤਰੀਕੇ ਨਾਲ ਵੱਧ ਗਈ ਹੈ।

ਅੱਜ ਸੋਸ਼ਲ ਮੀਡੀਆ ’ਤੇ ਉਸ ਦੇ ਕਰੋੜਾਂ ਪ੍ਰਸ਼ੰਸਕ ਹਨ, ਜੋ ਉਸ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਉਥੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਉਸ ਦੀ ਇਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ ’ਚ ਉਹ ਗਾਇਕ ਟੋਨੀ ਕੱਕੜ ਨਾਲ ਰੋਮਾਂਟਿਕ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : 4 ਸਾਲਾਂ ਤੋਂ ਸ਼ਾਹਰੁਖ਼ ਦਾ ਪੁੱਤਰ ਲੈ ਰਿਹਾ ਡਰੱਗਸ, ਦੂਜੇ ਦੇਸ਼ਾਂ ’ਚ ਵੀ ਕਰ ਚੁੱਕੈ ਸੇਵਨ

ਸ਼ਹਿਨਾਜ਼ ਗਿੱਲ ਦੀ ਇਹ ਵੀਡੀਓ ਫੈਨ ਪੇਜ ਨੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਤੇ ਟੋਨੀ ਰੋਮਾਂਟਿਕ ਡਾਂਸ ਕਰ ਰਹੇ ਹਨ। ਦੋਵੇਂ ਵੀਡੀਓ ’ਚ ਬੇਹੱਦ ਖ਼ੂਬਸੂਰਤ ਲੱਗ ਰਹੇ ਹਨ। ਵੀਡੀਓ ਦੀ ਬੈਕਗਰਾਊਂਡ ’ਚ ਰੈਪਰ ਬਾਦਸ਼ਾਹ ਦਾ ਗੀਤ ‘ਬੈਡ ਗਰਲ’ ਸੁਣਾਈ ਦੇ ਰਿਹਾ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by shehnaaz Gill Fanpage🦋 (@shehnaazgillpvt)

ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਨੇ ਸੋਸ਼ਲ ਮੀਡੀਆ ਤੋਂ ਦੂਰੀਆਂ ਬਣਾ ਲਈਆਂ ਹਨ, ਜਿਸ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਉਸ ਨੂੰ ਬੇਹੱਦ ਯਾਦ ਕਰ ਰਹੇ ਹਨ। ਬੀਤੇ ਦਿਨੀਂ ਉਸ ਦੀ ਫ਼ਿਲਮ ‘ਹੌਸਲਾ ਰੱਖ’ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ’ਤੇ ਪ੍ਰਸ਼ੰਸਕ ਰੱਜ ਕੇ ਪਿਆਰ ਵਰ੍ਹਾ ਰਹੇ ਹਨ। ਉਥੇ ਹੁਣ ਪ੍ਰਸ਼ੰਸਕ ਇਸ ਫ਼ਿਲਮ ਦੇ ਰਿਲੀਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News