ਸਲਮਾਨ ਖ਼ਾਨ ਤੋਂ ਬਾਅਦ ਹੁਣ ਰਿਤਿਕ ਰੌਸ਼ਨ ਨਾਲ ਸਕ੍ਰੀਨ ਸਾਂਝੀ ਕਰੇਗੀ ਸ਼ਹਿਨਾਜ਼ ਗਿੱਲ!

06/29/2022 10:19:52 AM

ਮੁੰਬਈ (ਬਿਊਰੋ)– ਸ਼ਹਿਨਾਜ਼ ਗਿੱਲ ਇਕ ਅਜਿਹੀ ਕਲਾਕਾਰ ਰਹੀ ਹੈ, ਜਿਸ ਨੇ ਇੰਡਸਟਰੀ ’ਚ ਲੰਮਾ ਸਫਰ ਤੈਅ ਕੀਤਾ ਹੈ। ਪ੍ਰਸ਼ੰਸਕਾਂ ਦਾ ਉਸ ਨੂੰ ਬੇਸ਼ੁਮਾਰ ਪਿਆਰ ਮਿਲਿਆ ਹੈ। ਹੌਲੀ-ਹੌਲੀ ਸ਼ਹਿਨਾਜ਼ ਗਿੱਲ ਬਾਲੀਵੁੱਡ ’ਚ ਆਪਣੀ ਜਗ੍ਹਾ ਬਣਾ ਰਹੀ ਹੈ। ਸ਼ੁਰੂਆਤ ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ ਕੀਤੀ ਹੈ।

ਇਸ ਫ਼ਿਲਮ ਰਾਹੀਂ ਸ਼ਹਿਨਾਜ਼ ਸਲਮਾਨ ਖ਼ਾਨ ਨਾਲ ਡੈਬਿਊ ਕਰਨ ਵਾਲੀ ਹੈ। ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਫੇਵਰੇਟ ਹੈ। ਜਦੋਂ ਤੋਂ ਸਲਮਾਨ ਖ਼ਾਨ ਅਦਾਕਾਰਾ ਨੂੰ ‘ਬਿੱਗ ਬੌਸ 13’ ’ਚ ਮਿਲੇ ਹਨ, ਉਦੋਂ ਤੋਂ ਦੋਵਾਂ ਦੀ ਕੈਮਿਸਟਰੀ ਕਾਫੀ ਚੰਗੀ ਨਜ਼ਰ ਆ ਰਹੀ ਹੈ। ਸ਼ੋਅ ਰਾਹੀਂ ਸ਼ਹਿਨਾਜ਼ ਗਿੱਲ ਨੇ ਲੱਖਾਂ-ਕਰੋੜਾਂ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਇਸੇ ਕਰਕੇ ਉਸ ਦੀ ਫਾਲੋਇੰਗ ਵੀ ਵਧਦੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਐੱਸ. ਵਾਈ. ਐੱਲ.’ ਗੀਤ ਲੀਕ ਕਰਨ ਵਾਲਿਆਂ ’ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਦਰਜ ਕਰਵਾਇਆ ਮਾਮਲਾ

ਇਸ ਤੋਂ ਬਾਅਦ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ’ਚ ਸ਼ਹਿਨਾਜ਼ ਗਿਲ ਦਾ ਸ਼ਾਹਰੁਖ ਖ਼ਾਨ ਨੂੰ ਮਿਲਣਾ ਵੀ ਕਾਫੀ ਚਰਚਾ ’ਚ ਸੀ। ਸ਼ਹਿਨਾਜ਼ ਗਿੱਲ ਲਈ ਇਹ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਸੀ। ਉਹ ਆਪਣੇ ਫੇਵਰੇਟ ਸੁਪਰਸਟਾਰ ਨੂੰ ਮਿਲੀ ਸੀ। ਹੁਣ ਖ਼ਬਰਾਂ ਹਨ ਕਿ ਸ਼ਹਿਨਾਜ਼ ਜਲਦ ਹੀ ਰਿਤਿਕ ਰੌਸ਼ਨ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ।

ਅਜਿਹਾ ਅਸੀਂ ਨਹੀਂ, ਸਗੋਂ ਤਾਜ਼ਾ ਰਿਪੋਰਟ ਕਹਿ ਰਹੀ ਹੈ। ਰਿਤਿਕ ਰੌਸ਼ਨ ਨਾਲ ਸ਼ਹਿਨਾਜ਼ ਗਿੱਲ ਇਕ ਐਡ ਨੂੰ ਲੈ ਕੇ ਸੁਰਖ਼ੀਆਂ ’ਚ ਆਈ ਹੈ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਕਿਤੇ ਅਦਾਕਾਰਾ ਰਿਤਿਕ ਰੌਸ਼ਨ ਨਾਲ ਸਕ੍ਰੀਨ ਤਾਂ ਸਾਂਝੀ ਨਹੀਂ ਕਰ ਰਹੀ ਹੈ?

PunjabKesari

ਦਰਅਸਲ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਰਿਤਿਕ ਰੌਸ਼ਨ ਦੀ ਇਕ ਐਡ ਨੂੰ ਸਾਂਝਾ ਕੀਤਾ ਹੈ, ਜਿਸ ਨਾਲ ਉਸ ਨੇ ਲਿਖਿਆ, ‘‘ਵਾਈਬ ਤੇਰੀ-ਮੇਰੀ ਮਿਲਦੀ ਆ।’’ ਇਸ ਤੋਂ ਬਾਅਦ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਸ਼ਹਿਨਾਜ਼ ਗਿੱਲ ਰਿਤਿਕ ਰੌਸ਼ਨ ਨਾਲ ਕਿਸੇ ਐਡ ’ਚ ਕੰਮ ਕਰਦੀ ਨਜ਼ਰ ਆਉਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News