ਸੜਕ ਵਿਚਕਾਰ ਸ਼ਹਿਨਾਜ਼ ਗਿੱਲ ਨੇ ਕੀਤਾ ਅਜਿਹਾ ਡਾਂਸ, ਜੋ ਤੁਹਾਡਾ ਵੀ ਜਿੱਤ ਲਵੇਗਾ ਦਿਲ

Friday, Mar 26, 2021 - 05:07 PM (IST)

ਸੜਕ ਵਿਚਕਾਰ ਸ਼ਹਿਨਾਜ਼ ਗਿੱਲ ਨੇ ਕੀਤਾ ਅਜਿਹਾ ਡਾਂਸ, ਜੋ ਤੁਹਾਡਾ ਵੀ ਜਿੱਤ ਲਵੇਗਾ ਦਿਲ

ਮੁੰਬਈ (ਬਿਊਰੋ)– ‘ਬਿੱਗ ਬੌਸ 13’ ਦੀ ਮੁਕਾਬਲੇਬਾਜ਼ ਰਹਿ ਚੁੱਕੀ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਸ਼ਹਿਨਾਜ਼ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ’ਚ ਹੈ। ਹੁਣ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਦੀ ਇਕ ਡਾਂਸ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਸ਼ਹਿਨਾਜ਼ ਸੜਕ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਡਾਂਸ ਵੀਡੀਓ ’ਚ ਆਪਣੀਆਂ ਖੂਬਸੂਰਤ ਅਦਾਵਾਂ ਦਿਖਾ ਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਨਾਲ ਹੀ ਇਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।

ਸ਼ਹਿਨਾਜ਼ ਨੇ ਇਹ ਵੀਡੀਓ ਇੰਸਟਾਗ੍ਰਾਮ ਰੀਲਜ਼ ’ਚ ਅਪਲੋਡ ਕੀਤੀ ਹੈ। ਇਸ ਵੀਡੀਓ ’ਚ ਸ਼ਹਿਨਾਜ਼ ਦੀਆਂ ਬੋਲਡ ਤੇ ਦਿਲਕਸ਼ ਅਦਾਵਾਂ ਲੋਕਾਂ ਦੇ ਦਿਲ ਜਿੱਤ ਰਹੀਆਂ ਹਨ। ਵੀਡੀਓ ’ਚ ਸ਼ਹਿਨਾਜ਼ ਦਰਸ਼ਨ ਰਾਵਲ ਤੇ ਨੀਤੀ ਮੋਹਨ ਦੇ ਗੀਤ ‘ਵਿਲਾਇਤੀ ਸ਼ਰਾਬ’ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਇਸ ਦੌਰਾਨ ਸ਼ਹਿਨਾਜ਼ ਨੇ ਬਾਡੀ ਕੋਨ ਟਾਪ ਪਹਿਨ ਰੱਖਿਆ ਹੈ। ਨਾਲ ਹੀ ਉਸ ਨੇ ਫਲੇਅਰਡ ਜੀਨਜ਼ ਵੀ ਪਹਿਨੀ ਹੈ। ਇਸ ਆਊਟਫਿਟ ’ਚ ਸ਼ਹਿਨਾਜ਼ ‘ਵਿਲਾਇਤੀ ਸ਼ਰਾਬ’ ਗੀਤ ’ਤੇ ਸੜਕ ਵਿਚਕਾਰ ਡਾਂਸ ਕਰ ਰਹੀ ਹੈ।

PunjabKesari

ਉਥੇ ਇਸ ਆਊਟਫਿਟ ’ਚ ਸ਼ਹਿਨਾਜ਼ ਨੇ ਕੁਝ ਬੇਹੱਦ ਖੂਬਸੂਰਤ ਤਸਵੀਰਾਂ ਵੀ ਅਪਲੋਡ ਕੀਤੀਆਂ ਹਨ। ਤਸਵੀਰਾਂ ’ਚ ਸ਼ਹਿਨਾਜ਼ ਗੱਡੀ ’ਚ ਬੈਠੀ ਨਜ਼ਰ ਆ ਰਹੀ ਹੈ। ਫੋਟੋਸ਼ੂਟ ’ਚ ਸ਼ਹਿਨਾਜ਼ ਦੀਆਂ ਬੋਲਡ ਅਦਾਵਾਂ ਸਾਫ ਦੇਖੀਆਂ ਜਾ ਸਕਦੀਆਂ ਹਨ।

PunjabKesari

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਕੈਨੇਡਾ ’ਚ ਹੈ। ਇਥੇ ਉਹ ਪੰਜਾਬੀ ਫ਼ਿਲਮ ‘ਹੌਸਲਾ ਰੱਖ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸੋਨਮ ਬਾਜਵਾ, ਦਿਲਜੀਤ ਦੋਸਾਂਝ ਤੇ ਸ਼ਿੰਦਾ ਗਰੇਵਾਲ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ– ਸ਼ਹਿਨਾਜ਼ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News