#SidNaaz ’ਤੇ ਗੱਲ ਕਰਦਿਆਂ ਭਾਵੁਕ ਹੋਈ ਸ਼ਹਿਨਾਜ਼, ਕਿਹਾ- ‘ਮੇਰੀ ਪੂਰੀ ਜ਼ਿੰਦਗੀ...’

04/01/2022 1:47:10 PM

ਮੁੰਬਈ (ਬਿਊਰੋ)– ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ’ਚ ਉਂਝ ਤਾਂ ਕਈ ਜੋੜੀਆਂ ਬਣੀਆਂ ਪਰ ਲੋਕਾਂ ਦੇ ਦਿਲਾਂ ’ਤੇ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਰਾਜ ਕੀਤਾ। ਜੇਕਰ ਅਜਿਹਾ ਆਖੀਏ ਕਿ ‘ਬਿੱਗ ਬੌਸ’ ਦੀ ਦੁਨੀਆ ਦੇ ਸਿਧਾਰਥ ਸ਼ੁਕਲਾ ਰਾਜਾ ਤੇ ਸ਼ਹਿਨਾਜ਼ ਗਿੱਲ ਰਾਣੀ ਸੀ ਤਾਂ ਇਹ ਵੀ ਗਲਤ ਨਹੀਂ ਹੋਵੇਗਾ।

ਇਨ੍ਹਾਂ ਨੂੰ ਦੇਖ ਕੇ ਹਮੇਸ਼ਾ ‘ਕੁਛ ਕੁਛ ਹੋਤਾ ਹੈ’ ਦੇ ਰਾਹੁਲ ਤੇ ਅੰਜਲੀ ਦੀ ਯਾਦ ਆ ਜਾਂਦੀ ਸੀ। ਜਿਗਰੀ ਤੇ ਪੱਕੇ ਯਾਰ ਜੋ ਲੜੇ ਵੀ ਬਹੁਤ ਤੇ ਪਿਆਰ ਵੀ ਬਹੁਤ ਜਤਾਇਆ। ਦੋਵਾਂ ਦੀ ਜੋੜੀ ਪ੍ਰਸ਼ੰਸਕਾਂ ਨੂੰ ਇਸ ਹੱਦ ਤਕ ਪਸੰਦ ਆਈ ਕਿ ‘ਬਿੱਗ ਬੌਸ’ ਦੇ ਅਖੀਰ ਤਕ ਸਿਧਾਰਥ ਤੇ ਸ਼ਹਿਨਾਜ਼ ਦੋ ਜਿਸਮ ਇਕ ਜਾਨ ਬਣੇ ਤੇ ਨਾਂ ਪਿਆ ‘ਸਿਡਨਾਜ਼’।

ਇਹ ਖ਼ਬਰ ਵੀ ਪੜ੍ਹੋ : ਯੌਨ ਸ਼ੋਸ਼ਣ ਤੇ ਪਿੱਛਾ ਕਰਨ ਦੇ ਦੋਸ਼ ’ਚ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਖ਼ਿਲਾਫ਼ ਚਾਰਜਸ਼ੀਟ ਦਾਇਰ

ਪ੍ਰਸ਼ੰਸਕ ਇਸ ਜੋੜੀ ਨੂੰ ਹਮੇਸ਼ਾ ਇਕੱਠਿਆਂ ਦੇਖਣਾ ਚਾਹੁੰਦੇ ਸਨ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਤੰਬਰ ਮਹੀਨੇ ਸਿਧਾਰਥ ਦੇ ਅਚਾਨਕ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਇਹ ਜੋੜੀ ਟੁੱਟ ਗਈ ਪਰ ਸਿਡਨਾਜ਼ ਸ਼ਬਦ ਅਦਾਕਾਰ ਦੀ ਮੌਤ ਤੋਂ ਬਾਅਦ ਵੀ ਬਣਿਆ ਰਿਹਾ।

ਸਿਧਾਰਥ ਦੇ ਦਿਹਾਂਤ ਦੇ ਲਗਭਗ 7 ਮਹੀਨਿਆਂ ਬਾਅਦ ਸ਼ਹਿਨਾਜ਼ ਗਿੱਲ ਨੇ #SidNaaz ਹੈਸ਼ਟੈਗ ਨਾਲ ਜੁੜੀ ਆਪਣੀ ਫੀਲਿੰਗ ਖੁੱਲ੍ਹ ਕੇ ਦੱਸੀ ਹੈ। ਉਸ ਨੇ ਦੱਸਿਆ ਕਿ ਉਸ ਲਈ ਇਹ ਸਿਰਫ ਹੈਸ਼ਟੈਗ ਨਹੀਂ, ਸਗੋਂ ਜ਼ਿੰਦਗੀ ਸੀ।

ਸ਼ਹਿਨਾਜ਼ ਨੇ ਕਿਹਾ, ‘ਲੋਕਾਂ ਲਈ #SidNaaz ਸਿਰਫ ਇਕ ਹੈਸ਼ਟੈਗ ਹੈ, ਉਸ ਦੀ ਫੇਵਰੇਟ ਜੋੜੀ ਹੈ ਪਰ ਮੇਰੇ ਲਈ ਇਹ ਮੇਰੀ ਜ਼ਿੰਦਗੀ ਸੀ ਤੇ ਮੈਂ ਇਸ ਨੂੰ ਅਨੁਭਵ ਕੀਤਾ ਹੈ, ਇਸ ਨੂੰ ਹੰਡਾਇਆ ਹੈ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ, ਜਿਨ੍ਹਾਂ ਨੇ ਸਾਨੂੰ ਇਕੱਠਿਆਂ ਪਸੰਦ ਕੀਤਾ ਤੇ ਇਸ ਹੈਸ਼ਟੈਗ ਨੂੰ ਵੀ। ਮੇਰੇ ਲਈ ਇਹ ਮੇਰਾ ਸਭ ਕੁਝ ਸੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਹਿੱਸਾ ਹੈ। ਮੈਂ ਜਿਥੇ ਵੀ ਜਾਵਂਗੀ, ਇਹ ਮੇਰੇ ਨਾਲ ਹੀ ਰਹੇਗਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News