ਗਿੱਲੀ ਮਿੱਟੀ ’ਚ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਤਸਵੀਰਾਂ ਦੇਖ ਪ੍ਰਸ਼ੰਸਕ ਹੋਏ ਖ਼ੁਸ਼

Thursday, Aug 04, 2022 - 11:31 AM (IST)

ਗਿੱਲੀ ਮਿੱਟੀ ’ਚ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਤਸਵੀਰਾਂ ਦੇਖ ਪ੍ਰਸ਼ੰਸਕ ਹੋਏ ਖ਼ੁਸ਼

ਚੰਡੀਗੜ੍ਹ (ਬਿਊਰੋ)– ‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਕੌਰ ਗਿੱਲ ਪੰਜਾਬ ਦੀ ਕੈਟਰੀਨਾ ਕੈਫ ਤੋਂ ਭਾਰਤ ਦੀ ਸ਼ਹਿਨਾਜ਼ ਗਿੱਲ ਬਣ ਚੁੱਕੀ ਹੈ। ਕਰੋੜਾਂ ਦਿਲਾਂ ’ਤੇ ਰਾਜ ਕਰਨ ਵਾਲੀ ਸ਼ਹਿਨਾਜ਼ ਜਿਥੇ ਵੀ ਜਾਂਦੀ ਹੈ, ਆਪਣੀ ਵੱਖਰੀ ਛਾਪ ਛੱਡ ਦਿੰਦੀ ਹੈ। ਸ਼ਾਇਦ ਇਸ ਲਈ ਉਹ ਹਰ ਕਿਸੇ ਦੀ ਫੇਵਰੇਟ ਬਣ ਚੁੱਕੀ ਹੈ।

PunjabKesari

ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਿਨਾਜ਼ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਹੈ। ਇਸ ਲਈ ਇਕ ਵਾਰ ਮੁੜ ਉਸ ਨੇ ਸੋਸ਼ਲ ਮੀਡੀਆ ’ਤੇ ਮਿੱਟੀ ਨਾਲ ਜੁੜੀ ਤਸਵੀਰ ਪੋਸਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

PunjabKesari

ਸਾਰਿਆਂ ਦੀ ਚਹੇਤੀ ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਗਿੱਲ ਮਿੱਟੀ ’ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਬਲੈਕ ਸ਼ਾਰਟਸ ਤੇ ਟੀ-ਸ਼ਰਟ ਪਹਿਨੀ ਸ਼ਹਿਨਾਜ਼ ਨੂੰ ਤਸਵੀਰਾਂ ’ਚ ਵੱਖ-ਵੱਖ ਤਰ੍ਹਾਂ ਦੇ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ।

PunjabKesari

ਇਕ ਪਾਸੇ ਜਿਥੇ ਆਮ ਇਨਸਾਨ ਸੜਕ ’ਤੇ ਪਈ ਮਿੱਟੀ ਦੇਖ ਕੇ ਦੂਰ ਆਪਣੀ ਰਾਹ ਬਦਲ ਲੈਂਦੇ ਹਨ, ਉਥੇ ਸ਼ਹਿਨਾਜ਼ ਆਰਾਮ ਨਾਲ ਗਿੱਲੀ ਮਿੱਟੀ ’ਚ ਪੋਜ਼ ਦੇ ਰਹੀ ਹੈ। ਕਮਾਲ ਦੀ ਗੱਲ ਇਹ ਹੈ ਕਿ ਮਿੱਟੀ ’ਚ ਖੇਡਦੀ ਸ਼ਹਿਨਾਜ਼ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਸਪਾ ਟਾਈਮ।’’

PunjabKesari

ਮਤਲਬ ਸ਼ਹਿਨਾਜ਼ ਦੀ ਖ਼ੂਬਸੂਰਤੀ ਦਾ ਰਾਜ਼ ਦੇਸ਼ ਦੀ ਮਿੱਟੀ ਹੈ। ਚਿਹਰੇ ’ਤੇ ਪਿਆਰੀ ਜਿਹੀ ਮੁਸਕਾਨ ਨਾਲ ਸ਼ਹਿਨਾਜ਼ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਖ਼ੁਸ਼ ਹੋ ਗਏ ਹਨ। ਸ਼ਹਿਨਾਜ਼ ਦੀਆਂ ਤਸਵੀਰਾਂ ’ਤੇ ਇਕ ਤੋਂ ਵੱਧ ਦੇ ਇਕ ਕੁਮੈਂਟਸ ਆ ਰਹੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News