ਸ਼ਹਿਨਾਜ਼ ਗਿੱਲ ਵਲੋਂ ਸਲਮਾਨ ਖ਼ਾਨ ਦੀ ਫ਼ਿਲਮ ਛੱਡਣ ਦੀ ਚਰਚਾ, ਅਣਬਣ ਦੀਆਂ ਖ਼ਬਰਾਂ ਆਈਆਂ ਸਾਹਮਣੇ

Monday, Aug 08, 2022 - 03:48 PM (IST)

ਸ਼ਹਿਨਾਜ਼ ਗਿੱਲ ਵਲੋਂ ਸਲਮਾਨ ਖ਼ਾਨ ਦੀ ਫ਼ਿਲਮ ਛੱਡਣ ਦੀ ਚਰਚਾ, ਅਣਬਣ ਦੀਆਂ ਖ਼ਬਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਦੇ ਬਾਲੀਵੁੱਡ ਡੈਬਿਊ ਦਾ ਉਸ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਲੱਗਦਾ ਹੈ ਕਿ ਉਨ੍ਹਾਂ ਦੀ ਖ਼ੁਸ਼ੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਸ਼ਹਿਨਾਜ਼ ਦੇ ਡੈਬਿਊ ਪ੍ਰਾਜੈਕਟ ਨੂੰ ਲੈ ਕੇ ਸਾਹਮਣੇ ਆਈ ਖ਼ਬਰ ਤੁਹਾਨੂੰ ਵੱਡਾ ਝਟਕਾ ਦੇ ਸਕਦੀ ਹੈ। ਰਿਪੋਰਟ ਹੈ ਕਿ ਸ਼ਹਿਨਾਜ਼ ਗਿੱਲ ਫ਼ਿਲਮ ‘ਭਾਈਜਾਨ’ ਤੋਂ ਬਾਹਰ ਹੋ ਗਈ ਹੈ।

ਇਕ ਰਿਪੋਰਟ ਮੁਤਾਬਕ ਸ਼ਹਿਨਾਜ਼ ਹੁਣ ਸਲਮਾਨ ਖ਼ਾਨ ਦੀ ਫ਼ਿਲਮ ਦਾ ਹਿੱਸਾ ਨਹੀਂ ਹੈ। ਇਸ ਦੇ ਪਿੱਛੇ ਕੀ ਵਜ੍ਹਾ ਹੈ, ਇਸ ਦਾ ਅਜੇ ਖ਼ੁਲਾਸਾ ਨਹੀਂ ਹੋਇਆ ਹੈ। ਇਹ ਵੀ ਦਾਅਵਾ ਹੈ ਕਿ ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਨੂੰ ਸੋਸ਼ਲ ਮੀਡੀਆ ’ਤੇ ਅਨਫਾਲੋਅ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸਰਕਾਰਾਂ ’ਤੇ ਵਰ੍ਹਦਿਆਂ ਭਾਵੁਕ ਹੋਏ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ

ਜੇਕਰ ਤੁਸੀਂ ਸ਼ਹਿਨਾਜ਼ ਗਿੱਲ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਲਿਸਟ ਦੇਖੋਗੇ ਤਾਂ ਇਸ ’ਚ ਸਲਮਾਨ ਖ਼ਾਨ ਦਾ ਨਾਂ ਨਹੀਂ ਹੈ, ਜਦਕਿ ਸ਼ਹਿਨਾਜ਼ ਦੀ ਫਾਲੋਇੰਗ ਲਿਸਟ ’ਚ ਰਣਵੀਰ ਸਿੰਘ ਹਨ ਪਰ ਉਹ ਸ਼ਖ਼ਸ ਨਹੀਂ ਹੈ, ਜਿਸ ਨੇ ਕਈ ਮੌਕਿਆਂ ’ਤੇ ਸ਼ਹਿਨਾਜ਼ ਨੂੰ ਸੁਪੋਰਟ ਕੀਤੀ ਹੈ।

ਸ਼ਹਿਨਾਜ਼ ਦੀ ਇਹ ਲਿਸਟ ਕਿਸੇ ਨੂੰ ਵੀ ਹੈਰਾਨ ਕਰ ਸਕਦੀ ਹੈ। ਦੂਜੇ ਪਾਸੇ ਸਲਮਾਨ ਖ਼ਾਨ ਵੀ ਇੰਸਟਾਗ੍ਰਾਮ ’ਤੇ ਸ਼ਹਿਨਾਜ਼ ਗਿੱਲ ਨੂੰ ਫਾਲੋਅ ਨਹੀਂ ਕਰਦੇ ਹਨ। ਹੁਣ ਸਲਮਾਨ ਦਾ ਸ਼ਹਿਨਾਜ਼ ਗਿੱਲ ਨੂੰ ਫਾਲੋਅ ਨਾ ਕਰਨਾ ਫਿਰ ਵੀ ਸਮਝ ਆਉਂਦਾ ਹੈ ਪਰ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਸ਼ਹਿਨਾਜ਼ ਗਿੱਲ ਸਲਮਾਨ ਨੂੰ ਫਾਲੋਅ ਨਹੀਂ ਕਰਦੀ ਹੈ। ਸਲਮਾਨ ਖ਼ਾਨ ਦੇ ਵੱਡੇ ਪ੍ਰਾਜੈਕਟ ‘ਭਾਈਜਾਨ’ ਤੋਂ ਸ਼ਹਿਨਾਜ਼ ਗਿੱਲ ਬਾਹਰ ਹੋਈ ਹੈ ਜਾਂ ਫਿਰ ਇਹ ਖ਼ਬਰਾਂ ਸਿਰਫ ਅਫਵਾਹਾਂ ਹਨ, ਇਸ ਦਾ ਪਤਾ ਆਉਣ ਵਾਲੇ ਸਮੇਂ ’ਚ ਲੱਗ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News