ਸ਼ਹਿਨਾਜ਼ ਨੇ ਸੁਣਾਇਆ ਜਸਟਿਨ ਬੀਬਰ ਦਾ ਗੀਤ, ਕਿਹਾ ''ਕੌਣ ਕਹਿੰਦਾ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ?''

Saturday, May 01, 2021 - 01:25 PM (IST)

ਸ਼ਹਿਨਾਜ਼ ਨੇ ਸੁਣਾਇਆ ਜਸਟਿਨ ਬੀਬਰ ਦਾ ਗੀਤ, ਕਿਹਾ ''ਕੌਣ ਕਹਿੰਦਾ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ?''

ਚੰਡੀਗੜ੍ਹ : ਪੰਜਾਬੀ ਅਦਾਕਾਰਾ ਅਤੇ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ (Shehnaaz Gill) ਨੇ ਹਾਲ ਹੀ 'ਚ ਜਸਟਿਨ ਬੀਬਰ ਦੇ ਮਸ਼ਹੂਰ ਗੀਤ 'ਪਿਚਿਸ' (Justin Bieber's Peachis) ਨੂੰ ਸ਼ਾਨਦਾਰ ਤਰੀਕੇ ਨਾਲ ਗਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਬੀਬਰ ਦਾ ਗਾਣਾ ਗਾਉਂਦਿਆਂ ਦੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਪੰਜਾਬ ਦੀ ਕੈਟਰੀਨਾ ਕੈਫ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)


ਦੱਸ ਦਈਏ ਕਿ ਵੀਡੀਓ ਵਿਚ ਸ਼ਹਿਨਾਜ਼ ਗਿੱਲ (Shehnaaz Gill Instagram) ਇਹ ਕਹਿੰਦੇ ਹੋਏ ਵੀ ਦਿਖਾਈ ਦਿੱਤੀ ਕਿ ਕੌਣ ਕਹਿੰਦਾ ਹੈ ਕਿ ਮੈਨੂੰ ਅੰਗ੍ਰੇਜ਼ੀ ਬੋਲਣੀ ਨਹੀਂ ਆਉਂਦੀ। ਵੀਡੀਓ ਵਿਚ ਸ਼ਹਿਨਾਜ਼ ਇੰਗਲਿਸ਼ ਬੋਲ ਰਹੀ ਹੈ ਅਤੇ ਜਸਟਿਨ ਬੀਬਰ ਦਾ ਗਾਣਾ ਗਾਉਂਦੀ ਦਿਖਾਈ ਦੇ ਰਹੀ ਹੈ। ਸ਼ਾਹਿਨਾਜ਼ ਕੌਰ ਗਿੱਲ ਨੇ ਇਸ ਗੀਤ ਨੂੰ ਗਾਉਣ ਤੋਂ ਪਹਿਲਾਂ ਅਜਿਹੇ ਲੋਕਾਂ ਨੂੰ ਸੰਬੋਧਿਤ ਕੀਤਾ, ਜਿਹੜੇ ਮੰਨਦੇ ਹਨ ਕਿ ਉਹ ਆਪਣੇ ਪੰਜਾਬੀ ਲਹਿਜ਼ੇ ਕਾਰਨ ਅੰਗਰੇਜ਼ੀ ਨਹੀਂ ਜਾਣਦੇ। ਉਹ ਕਹਿੰਦੀ ਹੈ ਕਿ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਭਾਵੇਂ ਪੰਜਾਬੀ ਟੱਚ ਹੋ, ਇੰਗਲਿਸ਼-ਇੰਗਲਿਸ਼ ਹੁੰਦੀ ਹੈ, ਕਿਸੇ ਵੀ ਭਾਸ਼ਾ 'ਚ ਬੋਲੋ... ਤਾਂ ਸੁਣੋ"। ਇਸ ਦੌਰਾਨ ਸ਼ਹਿਨਾਜ਼ ਗਾਉਂਦੇ ਹੋਏ ਵਿਚਕਾਰ 'ਚ ਕੁਝ ਲਾਈਨਾਂ ਭੁੱਲ ਵੀ ਜਾਂਦੀ ਹੈ। ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਖੂਬ ਕੁਮੈਂਟ ਕਰ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਜਲਦ ਹੀ ਪੰਜਾਬੀ ਫ਼ਿਲਮ 'ਹੌਂਸਲਾ ਰੱਖ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਸ ਨਾਲ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਵੀ ਨਜ਼ਰ ਆਉਣਗੇ। 
 

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)


author

sunita

Content Editor

Related News