ਸ਼ਹਿਨਾਜ਼ ਗਿੱਲ ਦੇ ਫੋਨ ਵਾਲਪੇਪਰ ’ਤੇ ਲੱਗੀ ਹੈ ਸਿਧਾਰਥ ਸ਼ੁਕਲਾ ਦੀ ਤਸਵੀਰ, ਪ੍ਰਸ਼ੰਸਕ ਹੋਏ ਭਾਵੁਕ

04/06/2022 1:20:59 PM

ਮੁੰਬਈ (ਬਿਊਰੋ)– ਸਮੇਂ ਦਾ ਕੋਈ ਭਰੋਸਾ ਨਹੀਂ ਹੈ। ਕੌਣ ਕਦੋਂ ਚਲਾ ਜਾਵੇ ਕੀ ਪਤਾ। ਹੁਣ ਟੀ. ਵੀ. ਦੇ ਮੰਨੇ-ਪ੍ਰਮੰਨੇ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਹੀ ਦੇਖ ਲਓ। 39 ਸਾਲ ਦੀ ਉਮਰ ’ਚ ਜਦੋਂ ਅਦਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਤਾਂ ਕਿਸੇ ਨੂੰ ਵੀ ਇਸ ਗੱਲ ’ਤੇ ਯਕੀਨ ਨਹੀਂ ਹੋਇਆ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ 5 ਮਈ ਤੱਕ ਰੋਕ

ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ। ਸਭ ਤੋਂ ਵੱਧ ਦੁੱਖ ਇਸ ਖ਼ਬਰ ਨਾਲ ਜੇਕਰ ਕਿਸੇ ਨੂੰ ਲੱਗਾ ਤਾਂ ਉਹ ਸੀ ਸ਼ਹਿਨਾਜ਼ ਗਿੱਲ। ਸ਼ਹਿਨਾਜ਼ ਤੇ ਸਿਧਾਰਥ ਦੀ ਬਾਂਡਿੰਗ ਸ਼ਾਨਦਾਰ ਸੀ ਤੇ ਦੋਵਾਂ ਦੇ ਚਾਹੁਣ ਵਾਲਿਆਂ ਦੀ ਘਾਟ ਨਹੀਂ ਸੀ। ਸ਼ਹਿਨਾਜ਼ ਲਈ ਸਿਧਾਰਥ ਨੂੰ ਭੁੱਲ ਪਾਉਣਾ ਇੰਨਾ ਵੀ ਸੌਖਾ ਨਹੀਂ ਹੈ। ਹਾਲ ਹੀ ’ਚ ਪ੍ਰਸ਼ੰਸਕ ਨੇ ਸ਼ਹਿਨਾਜ਼ ਦੇ ਫੋਨ ਦਾ ਵਾਲਪੇਪਰ ਨੋਟਿਸ ਕੀਤਾ। ਇਸ ਤਸਵੀਰ ’ਚ ਸਿਧਾਰਥ ਨੇ ਉਸ ਦਾ ਹੱਥ ਫੜਿਆ ਹੈ।

ਸਿਧਾਰਥ ਤੇ ਸ਼ਹਿਨਾਜ਼ ਦੀ ਕਿਊਟ ਬਾਂਡਿੰਗ ਨੂੰ ਪ੍ਰਸ਼ੰਸਕ ਪਿਆਰ ਨਾਲ ਸਿਡਨਾਜ਼ ਦੇ ਨਾਂ ਨਾਲ ਜਾਣਦੇ ਹਨ। ਸਿਡਨਾਜ਼ ਨਾਂ ਤੋਂ ਕਈ ਸਾਰੇ ਸੋਸ਼ਲ ਮੀਡੀਆ ਫੈਨ ਪੇਜ ਹਨ। ਅਜਿਹੇ ਹੀ ਇਕ ਫੈਨ ਪੇਜ ਨੇ ਸ਼ਹਿਨਾਜ਼ ਦੇ ਫੋਨ ਦੇ ਵਾਲਪੇਪਰ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ’ਚ ਦੋਵੇਂ ਇਕ-ਦੂਜੇ ਦਾ ਹੱਥ ਫੜੀ ਨਜ਼ਰ ਆ ਰਹੇ ਹਨ।

ਤਸਵੀਰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਪਿਘਲ ਗਿਆ ਹੈ। ਤਸਵੀਰ ਨਾਲ ਕੋਲਾਜ ’ਚ ਸ਼ਹਿਨਾਜ਼ ਤੇ ਸਿਧਾਰਥ ਦੀ ਇਕ ਦੂਜੀ ਤਸਵੀਰ ਵੀ ਹੈ, ਜਿਸ ’ਚ ਦੋਵੇਂ ਇਕ-ਦੂਜੇ ਦਾ ਹੱਥ ਫੜੀ ਨਜ਼ਰ ਆ ਰਹੇ ਹਨ।

ਤਸਵੀਰ ਨਾਲ ਕੈਪਸ਼ਨ ’ਚ ਲਿਖਿਆ ਹੈ, ‘ਦੋਵਾਂ ਨੇ ਹੱਥ ਫੜਿਆ ਹੈ। ਸਿਧਾਰਥ ਦਾ ਹੱਥ ਸ਼ਹਿਨਾਜ਼ ਦੇ ਨਾਲ ਹੈ। ਜਿਸ ਤਰ੍ਹਾਂ ਸ਼ਹਿਨਾਜ਼ ਨੇ ਸਿਧਾਰਥ ਦੀਆਂ ਯਾਦਾਂ ਨੂੰ ਆਪਣੇ ਨਾਲ ਰੱਖਿਆ ਹੈ, ਉਹ ਬਹੁਤ ਕੀਮਤੀ ਹੈ।’ ਪ੍ਰਸ਼ੰਸਕ ਕੱਪਲ ਦੀ ਇਸ ਤਸਵੀਰ ’ਤੇ ਕੁਮੈਂਟ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News