ਸ਼ਹਿਨਾਜ਼ ਗਿੱਲ ਦਾ ਨਵਾਂ ਗੀਤ 'Ghani Syaani' ਰਿਲੀਜ਼, ਰੈਪਰ MC ਸਕੁਆਇਰ ਨਾਲ ਆਈ ਨਜ਼ਰ (ਵੀਡੀਓ)

Monday, Dec 05, 2022 - 04:12 PM (IST)

ਸ਼ਹਿਨਾਜ਼ ਗਿੱਲ ਦਾ ਨਵਾਂ ਗੀਤ 'Ghani Syaani' ਰਿਲੀਜ਼, ਰੈਪਰ MC ਸਕੁਆਇਰ ਨਾਲ ਆਈ ਨਜ਼ਰ (ਵੀਡੀਓ)

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਨਵਾਂ ਗੀਤ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਦੇ ਨਵੇਂ ਗੀਤ ਦਾ ਟਾਈਟਲ 'ਗਨੀ ਸਿਆਣੀ' ਹੈ, ਜਿਸ 'ਚ ਸ਼ਹਿਨਾਜ਼ ਨੇ ਨਾਗਿਨ ਦਾ ਕਿਰਦਾਰ ਨਿਭਾਇਆ ਹੈ। ਇਸ ਗੀਤ 'ਚ ਸ਼ਹਿਨਾਜ਼ ਵੱਖ-ਵੱਖ ਬੋਲਡ ਅਦਾਵਾਂ ਨਾਲ ਰੈਪਰ ਐੱਮ. ਸੀ. ਸਕੁਆਇਰ ਨੂੰ ਆਕਰਸ਼ਿਤ ਕਰਦੀ ਹੈ।

ਇਸ ਗੀਤ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਇਸ ਗੀਤ 'ਚ ਹਰਿਆਣਾ ਦੇ ਮਸ਼ਹੂਰ ਰੈਪਰ ਅਤੇ ਸੋਸ਼ਲ ਮੀਡੀਆ ਸਨਸੈਸ਼ਨ ਐੱਮ. ਸੀ. ਸਕੁਆਇਰ ਨਾਲ ਨਜ਼ਰ ਆ ਰਹੀ ਹੈ। ਇਸ ਗੀਤ 'ਚ ਦੋਹਾਂ ਦੀ ਕੈਮਿਸਟਰੀ ਕਾਫ਼ੀ ਸ਼ਾਨਦਾਰ ਹੈ। ਇਸ ਗੀਤ ਨੂੰ ਖ਼ੁਦ ਮਸ਼ਹੂਰ ਰੈਪਰ ਐੱਮ. ਸੀ. ਸਕੁਆਇਰ ਅਤੇ ਸ਼ਹਿਨਾਜ਼ ਗਿੱਲ ਨੇ ਗਾਇਆ ਹੈ। ਇਸ ਗੀਤ ਦੇ ਬੋਲ ਐੱਮ. ਸੀ. ਸਕੁਆਇਰ ਨੇ ਲਿਖੇ ਹਨ, ਜਿਸ ਦੀ ਵੀਡੀਓ ਨੂੰ ਅਗਮ ਮਾਨ ਤੇ ਅਜ਼ੀਮ ਮਾਨ ਨੇ ਡਾਇਰੈਕਟ ਕੀਤਾ ਹੈ। ਇਸ ਦੇ ਨਾਲ ਹੀ ਅਨਸ਼ੁਲ ਗਰਗ ਇਸ ਗੀਤ ਦੇ ਨਿਰਮਾਤਾ ਹਨ। ਇਸ ਗੀਤ ਨੂੰ ਪਲੇਅ ਡੀ. ਐੱਫ ਕੰਪਨੀ ਦੇ ਤਹਿਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਗਿੱਲ ਨੇ ਇਸ ਗੀਤ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਸ ਗੀਤ 'ਚ ਦੋਵਾਂ ਦਾ ਸਟਾਈਲਿਸ਼ ਅਤੇ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗੀਤ ਰਿਲੀਜ਼ ਹੁੰਦੇ ਹੀ ਸ਼ਹਿਨਾਜ਼ ਅਤੇ ਐੱਮ. ਸੀ. ਸਕੁਏਅਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ।

ਦੱਸਣਯੋਗ ਹੈ ਕਿ ਪੰਜਾਬ ਦੀ ਕੈਟਰੀਨਾ ਕੈਫ਼ ਯਾਨੀਕਿ ਸ਼ਹਿਨਾਜ਼ ਇਨ੍ਹੀਂ ਦਿਨੀਂ ਚੈਟ ਸ਼ੋਅ 'ਦੇਸੀ ਵਾਈਬਜ਼' 'ਚ ਨਜ਼ਰ ਆ ਰਹੀ ਹੈ। ਉਸ ਦੇ ਸ਼ੋਅ 'ਚ ਕਈ ਵੱਡੇ ਕਲਾਕਾਰ ਨਜ਼ਰ ਆਉਂਦੇ ਹਨ, ਜਿਨ੍ਹਾਂ ਨਾਲ ਉਹ ਖੁੱਲ੍ਹ ਕੇ ਗੱਲ ਕਰਦੀ ਹੈ।


author

sunita

Content Editor

Related News