‘ਮੈਨੂੰ 1000 ਦੇ ਕੇ ਵਾਲ ਸਟ੍ਰੇਟ ਕਰਵਾਉਣੇ ਪਏ’, ਸ਼ਹਿਨਾਜ਼ ਗਿੱਲ ਨੇ ਪੈਪਰਾਜ਼ੀ ’ਤੇ ਲਈ ਚੁਟਕੀ

08/16/2022 12:11:09 PM

ਮੁੰਬਈ (ਬਿਊਰੋ)– ਟੀ. ਵੀ. ਦੀਆਂ ਸਭ ਤੋਂ ਮਸ਼ਹੂਰ ਹਸਤੀਆਂ ’ਚੋਂ ਇਕ ਸ਼ਹਿਨਾਜ਼ ਗਿੱਲ ਆਏ ਦਿਨ ਸਪਾਟ ਹੁੰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੁੰਦੀਆਂ ਹਨ। ਸ਼ਹਿਨਾਜ਼ ਦਾ ਅੰਦਾਜ਼ ਹੀ ਅਜਿਹਾ ਹੈ ਕਿ ਉਸ ਦੇ ਪ੍ਰਸ਼ੰਸਕ ਉਸ ਤੋਂ ਨਜ਼ਰਾਂ ਨਹੀਂ ਹਟਾ ਪਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਰਾਜੂ ਸ੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਹੋ ਰਿਹਾ ਸੁਧਾਰ

ਹਾਲ ਹੀ ’ਚ ਕੁਝ ਅਜਿਹਾ ਹੀ ਹੋਇਆ, ਜਦੋਂ ਸ਼ਹਿਨਾਜ਼ ਗਿੱਲ ਨੂੰ ਮੁੰਬਈ ’ਚ ਪੈਪਰਾਜ਼ੀ ਨੇ ਸਪਾਟ ਕੀਤਾ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਸ਼ਹਿਨਾਜ਼ ਨੇ ਕਿਹਾ ਕਿ ਉਸ ਨੇ 1000 ਰੁਪਏ ਦੇ ਕੇ ਵਾਲਾਂ ਨੂੰ ਸਟ੍ਰੇਟ ਕਰਵਾਉਣਾ ਪਿਆ ਕਿਉਂਕਿ ਉਸ ਨੂੰ ਲੱਗਾ ਕਿ ਉਹ ਉਸ ਦੀਆਂ ਤਸਵੀਰਾਂ ਖਿੱਚਣਗੇ।

ਇਕ ਪੈਪਰਾਜ਼ੀ ਵਲੋਂ ਸਾਂਝੀ ਕੀਤੀ ਵੀਡੀਓ ’ਚ ਸ਼ਹਿਨਾਜ਼ ਇਕ ਪਾਰਲਰ ’ਚੋਂ ਬਾਹਰ ਆਉਂਦੀ ਦਿਖਾਈ ਦੇ ਰਹੀ ਹੈ। ਉਹ ਕਹਿੰਦੀ ਹੈ, ‘‘ਤੁਹਾਡੇ ਚੱਕਰ ’ਚ ਮੈਨੂੰ ਲੱਗਾ ਤੁਸੀਂ ਲੋਕ ਬਾਹਰ ਖੜ੍ਹੇ ਹੋ ਤਾਂ ਮੈਨੂੰ 1000 ਰੁਪਏ ਦੇ ਕੇ ਵਾਲ ਸਟ੍ਰੇਟ ਕਰਵਾਉਣੇ ਪਏ।’’

ਵੀਡੀਓ ’ਤੇ ਹਮੇਸ਼ਾ ਵਾਂਗ ਪ੍ਰਸ਼ੰਸਕਾਂ ਨੇ ਇਸ ਵਾਰ ਵੀ ਪਿਆਰ ਲੁਟਾਇਆ। ਇਕ ਨੇ ਲਿਖਿਆ, ‘‘ਹਮੇਸ਼ਾ ਚੁਲਬੁਲੀ ਤੇ ਪਿਆਰੀ।’’ ਦੂਜੇ ਨੇ ਲਿਖਿਆ, ‘‘ਉਹ ਕਿੰਨੀ ਪਿਆਰੀ ਬੱਚੀ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਉਹ ਇੰਨੀ ਭਰੋਸੇਮੰਦ ਹੈ।’’ ਕਈ ਲੋਕਾਂ ਨੇ ਦਿਲ ਵਾਲੀ ਇਮੋਜੀ ਵੀ ਕੁਮੈਂਟ ’ਚ ਬਣਾਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News