ਸਿਧਾਰਥ ਸ਼ੁਕਲਾ ਨੂੰ ਯਾਦ ਕਰਦਿਆਂ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਕਿਹਾ- ‘ਮੈਂ ਅੱਜ ਜੋ ਵੀ ਹਾਂ...’

11/20/2022 11:56:25 AM

ਮੁੰਬਈ (ਬਿਊਰੋ)– ‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਗਿੱਲ ਟੀ. ਵੀ. ਤੇ ਫ਼ਿਲਮ ਇੰਡਸਟਰੀ ਦਾ ਵੱਡਾ ਨਾਂ ਬਣ ਚੁੱਕੀ ਹੈ। ਸ਼ਹਿਨਾਜ਼ ਹਰ ਦਿਨ ਕਾਮਯਾਬੀ ਦੀ ਨਵੀਂ ਉਡਾਨ ਭਰਦੀ ਦਿਖ ਰਹੀ ਹੈ। ਸਫਲਤਾ ਦੇ ਦੌਰ ’ਚ ਸ਼ਹਿਨਾਜ਼ ਭਾਵੇਂ ਕਿੰਨੀ ਹੀ ਅੱਗੇ ਕਿਉਂ ਨਾ ਨਿਕਲ ਜਾਵੇ ਪਰ ਸਿਧਾਰਥ ਸ਼ੁਕਲਾ ਨੂੰ ਯਾਦ ਕਰਨਾ ਕਦੇ ਨਹੀਂ ਭੁੱਲਦੀ।

ਫ਼ਿਲਮਫੇਅਰ ਮਿਡਿਲ ਈਸਟ ਅਚੀਵਰਸ ਐਵਾਰਡਸ ਨਾਈਟ ’ਚ ਵੀ ਅਦਾਕਾਰਾ ਸਿਧਾਰਥ ਸ਼ੁਕਲਾ ਨੂੰ ਯਾਦ ਕਰਕੇ ਭਾਵੁਕ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਬਾਡੀਗਾਰਡ ਦੀ ਇਹ ਹਰਕਤ ਵੇਖ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਅੱਜਕਲ ਸ਼ਹਿਨਾਜ਼ ਗਿੱਲ ਫ਼ਿਲਮਫੇਅਰ ਮਿਡਿਲ ਈਸਟ ਐਚੀਵਰਸ ਲਈ ਦੁਬਈ ਪਹੁੰਚੀ ਹੋਈ ਹੈ। ਐਵਾਰਡ ਨਾਈਟ ਤੋਂ ਅਦਾਕਾਰਾ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਵੀਡੀਓ ’ਚ ਸ਼ਹਿਨਾਜ਼ ਗਿੱਲ ਆਪਣੀ ਸਫਲਤਾ ਦਾ ਕ੍ਰੈਡਿਟ ਸਿਧਾਰਥ ਸ਼ੁਕਲਾ ਨੂੰ ਦਿੰਦੀ ਦਿਖ ਰਹੀ ਹੈ।

ਐਵਾਰਡ ਲੈਣ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ, ‘‘ਮੈਂ ਆਪਣੇ ਪਰਿਵਾਰ, ਦੋਸਤਾਂ ਤੇ ਟੀਮ ਨੂੰ ਬਿਲਕੁਲ ਵੀ ਡੈਡੀਕੇਟ ਨਹੀਂ ਕਰਾਂਗੀ ਕਿਉਂਕਿ ਇਹ ਮੇਰੀ ਮਿਹਨਤ ਹੈ। ਤੂੰ ਮੇਰਾ ਹੈ ਤੇ ਮੇਰਾ ਹੀ ਰਹੇਗਾ। ਠੀਕ ਹੈ। ਇਕ ਚੀਜ਼ ਹੋਰ। ਮੈਂ ਇਕ ਬੰਦੇ ਦਾ ਧੰਨਵਾਦ ਕਹਿਣਾ ਚਾਹੁੰਦੀ ਹਾਂ। ਧੰਨਵਾਦ ਮੇਰੀ ਜ਼ਿੰਦਗੀ ’ਚ ਆਉਣ ਲਈ, ਮੇਰੇ ’ਤੇ ਇੰਨਾ ਇੰਵੈਸਟ ਕੀਤਾ ਕਿ ਅੱਜ ਮੈਂ ਇਥੋਂ ਤਕ ਪਹੁੰਚ ਗਈ ਹਾਂ। ਸਿਧਾਰਥ ਸ਼ੁਕਲਾ ਇਹ ਤੁਹਾਡੇ ਲਈ ਹੈ।’’

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਅਣਗਿਣਤ ਲੋਕਾਂ ਨੂੰ ਮੁਹੱਬਤ ਕਰਨਾ ਸਿਖਾ ਦਿੱਤਾ। ਸ਼ਹਿਨਾਜ਼ ਨੇ ਭਰੀ ਮਹਿਫਿਲ ’ਚ ਸਿਧਾਰਥ ਸ਼ੁਕਲਾ ਦਾ ਨਾਂ ਲੈ ਕੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ। ਅਦਾਕਾਰਾ ਦੀ ਵੀਡੀਓ ਦੇਖ ਕੇ ਹਰ ਕੋਈ ਚੁੱਪ ਨਜ਼ਰ ਆ ਰਿਹਾ ਹੈ। ਇਸ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਸ਼ਹਿਨਾਜ਼ ਭਾਵੇਂ ਹੀ ਬਾਹਰੋਂ ਹੱਸਦੀ ਦਿਖਦੀ ਹੈ ਪਰ ਅੰਦਰੋਂ ਉਹ ਹਰ ਪਲ ਸਿਧਾਰਥ ਨੂੰ ਯਾਦ ਕਰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News