ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਇੰਨੀ ਪਿਆਰੀ ਵੀਡੀਓ ਤੁਸੀਂ ਕਦੇ ਨਹੀਂ ਦੇਖੀ ਹੋਣੀ
Wednesday, May 04, 2022 - 10:43 AM (IST)

ਮੁੰਬਈ (ਬਿਊਰੋ)– ਇਹ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਦਾ ਹੱਥ ਜਿਸ ’ਤੇ ਹੁੰਦਾ ਹੈ, ਉਸ ਦੀ ਕਿਸਮਤ ਬਦਲਣ ’ਚ ਦੇਰ ਨਹੀਂ ਲੱਗਦੀ। ਅੱਜਕਲ ਸਲਮਾਨ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ’ਤੇ ਮਿਹਰਬਾਨ ਹਨ। ਸੁਣਨ ’ਚ ਆਇਆ ਹੈ ਕਿ ਸਲਮਾਨ ਨੇ ਆਪਣੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਸ਼ਹਿਨਾਜ਼ ਗਿੱਲ ਨੂੰ ਇਕ ਰੋਲ ਵੀ ਆਫਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਦੋ ਵਹੁਟੀਆਂ ਦੀ ਨੋਕ ਝੋਕ ਨਾਲ ਭਰੀ ਦਿਲਚਸਪ ਫ਼ਿਲਮ ਹੋਵੇਗੀ ‘ਸੌਂਕਣ-ਸੌਂਕਣੇ’
ਇਸ ਗੱਲ ’ਚ ਕਿੰਨੀ ਸੱਚਾਈ ਹੈ ਇਹ ਤਾਂ ਪਤਾ ਨਹੀਂ ਪਰ ਸਲਮਾਨ ਤੇ ਸ਼ਹਿਨਾਜ਼ ਦੀ ਬਾਂਡਿੰਗ ਦੀ ਤਾਜ਼ਾ ਵੀਡੀਓ ਤੁਹਾਨੂੰ ਇਸ ਖ਼ਬਰ ’ਤੇ ਯਕੀਨ ਦਿਵਾਉਣ ਲਈ ਕਾਫੀ ਹੈ।
ਮੰਗਲਵਾਰ ਨੂੰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦੇ ਘਰ ਈਦ ਦੀ ਪਾਰਟੀ ਰੱਖੀ ਗਈ, ਜਿਸ ’ਚ ਬਾਲੀਵੁੱਡ ਦੇ ਵੱਡੇ ਚਿਹਰਿਆਂ ਨੇ ਆਪਣੀ ਹਾਜ਼ਰੀ ਲਗਾਈ। ਇਸ ਸਭ ਵਿਚਾਲੇ ਜਿਸ ਨੇ ਸਭ ਤੋਂ ਵੱਧ ਧਿਆਨ ਖਿੱਚਿਆ, ਉਹ ਸੀ ਸ਼ਹਿਨਾਜ਼ ਗਿੱਲ। ਅਰਪਿਤਾ ਖ਼ਾਨ ਦੀ ਈਦ ਪਾਰਟੀ ’ਚ ਸ਼ਹਿਨਾਜ਼ ਗਿੱਲ ਦਾ ਨਜ਼ਰ ਆਉਣਾ ਦੱਸਦਾ ਹੈ ਕਿ ਉਹ ਸਲਮਾਨ ਖ਼ਾਨ ਦੇ ਫੇਵਰੇਟ ਕਲੱਬ ’ਚ ਸ਼ਾਮਲ ਹੋ ਚੁੱਕੀ ਹੈ।
ਈਦ ਪਾਰਟੀ ਤੋਂ ਬਾਅਦ ਸਭ ਤੋਂ ਕਿਊਟ ਉਹ ਨਜ਼ਾਰਾ ਸੀ, ਜਦੋਂ ਖ਼ੁਦ ਸਲਮਾਨ ਖ਼ਾਨ ਸ਼ਹਿਨਾਜ਼ ਨੂੰ ਉਸ ਦੀ ਗੱਡੀ ਤਕ ਛੱਡਣ ਬਾਹਰ ਆਏ ਸਨ। ਇਸ ਦੌਰਾਨ ਸਲਮਾਨ ਤੇ ਸ਼ਹਿਨਾਜ਼ ਦਾ ਵੱਖਰਾ ਹੀ ਬਾਂਡ ਦੇਖਣ ਨੂੰ ਮਿਲਿਆ। ਵੀਡੀਓ ’ਚ ਸ਼ਹਿਨਾਜ਼ ਤੇ ਸਲਮਾਨ ਆਪਸ ’ਚ ਗੱਲਬਾਤ ਕਰਕੇ ਹੱਸਦੇ ਹਨ। ਸ਼ਹਿਨਾਜ਼ ਸਲਮਾਨ ਨੂੰ ਵਾਰ-ਵਾਰ ਗਲੇ ਲਗਾਉਂਦੀ ਹੈ, ਉਨ੍ਹਾਂ ਨੂੰ ਕਿੱਸ ਕਰਦੀ ਹੈ। ਸਲਮਾਨ ਖ਼ਾਨ ਨੂੰ ਪੈਂਪਰ ਕਰਦੀ ਹੈ।
ਸਹਿਨਾਜ਼ ਸਲਮਾਨ ਨੂੰ ਹੱਥ ਫੜ ਕੇ ਆਪਣੀ ਗੱਡੀ ਤਕ ਲੈ ਗਈ। ਸਲਮਾਨ ਵੀ ਖ਼ੁਸ਼ੀ-ਖ਼ੁਸ਼ੀ ਸ਼ਹਿਨਾਜ਼ ਨੂੰ ਬਾਏ ਕਰਨ ਉਸ ਦੀ ਗੱਡੀ ਤਕ ਗਏ। ਫਿਰ ਗੱਡੀ ਦੇ ਅੰਦਰ ਬੈਠਣ ਤੋਂ ਪਹਿਲਾਂ ਸ਼ਹਿਨਾਜ਼ ਸਲਮਾਨ ਖ਼ਾਨ ਨੂੰ ਪੁਚਕਾਰਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।