ਮੁੜ ਸੁਰਖੀਆਂ ''ਚ ਆਈ ਸ਼ਹਿਨਾਜ਼ ਕੌਰ ਗਿੱਲ, ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਇਹ ਵੀਡੀਓ

Tuesday, May 11, 2021 - 05:55 PM (IST)

ਮੁੜ ਸੁਰਖੀਆਂ ''ਚ ਆਈ ਸ਼ਹਿਨਾਜ਼ ਕੌਰ ਗਿੱਲ, ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਇਹ ਵੀਡੀਓ

ਨਵੀਂ ਦਿੱਲੀ (ਬਿਊਰੋ) : ਪੰਜਾਬੀ ਐਂਟਰਟੇਨਮੈਂਟ ਜਗਤ ਦੀ ਚਰਚਿਤ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਹਨ। ਸ਼ਹਿਨਾਜ਼ ਕੌਰ ਗਿੱਲ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਹਾਲ ਹੀ 'ਚ ਉਸ ਦੇ ਭਰਾ ਸ਼ਹਿਬਾਜ਼ ਗਿੱਲ ਦਾ ਨਵਾਂ ਗੀਤ 'ਲਿਟਲ ਸਟਾਰ' ਰਿਲੀਜ਼ ਹੋਇਆ ਹੈ। ਸ਼ਹਿਨਾਜ਼ ਨੇ ਆਪਣੇ ਭਰਾ ਨੂੰ ਸੁਪੋਰਟ ਕਰਦੇ ਹੋਏ 'ਲਿਟਲ ਸਟਾਰ' (LITTLE STAR) ਗੀਤ 'ਤੇ ਆਪਣਾ ਇੱਕ ਕਿਊਟ ਜਿਹਾ ਵੀਡੀਓ ਬਣਾਇਆ ਹੈ, ਜਿਸ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤਾ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਕੌਰ ਗਿੱਲ ਆਪਣੀਆਂ ਕਾਤਿਲ ਅਦਾਵਾਂ ਨਾਲ ਹਰ ਕਿਸੇ ਦਾ ਦਿਲ ਜਿੱਤਦੇ ਹੋਈ ਨਜ਼ਰ ਆ ਰਹੀ ਹੈ। ਲੱਖਾਂ ਦੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਤੇ ਕੁਮੈਂਟ ਕਰਕੇ ਸ਼ਹਿਨਾਜ਼ ਦੀ ਤਾਰੀਫ਼ ਕਰ ਚੁੱਕੇ ਹਨ।

ਜੇ ਗੱਲ ਕਰੀਏ ਸ਼ਹਿਨਾਜ਼ ਕੌਰ ਗਿੱਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ 'ਚ ਉਹ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਹੌਸਲਾ ਰੱਖ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫ਼ਿਲਮ 'ਚ ਉਹ ਦਿਲਜੀਤ ਦੋਸਾਂਝ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਕਈ ਨਾਮੀ ਪੰਜਾਬੀ ਗਾਇਕਾਂ ਨਾਲ ਕੰਮ ਕਰ ਚੁੱਕੀ ਹੈ।

 


author

sunita

Content Editor

Related News