ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਬਣਵਾਇਆ ਭੈਣ ਦੇ ਨਾਂ ਦਾ ਟੈਟੂ, ਬਿਆਨ ਕੀਤਾ ਪਿਆਰ

Sunday, Nov 15, 2020 - 02:20 PM (IST)

ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਬਣਵਾਇਆ ਭੈਣ ਦੇ ਨਾਂ ਦਾ ਟੈਟੂ, ਬਿਆਨ ਕੀਤਾ ਪਿਆਰ

ਜਲੰਧਰ (ਬਿਊਰੋ)– ‘ਬਿੱਗ ਬੌਸ 13’ ’ਚ ਨਜ਼ਰ ਆਉਣ ਵਾਲੀ ਪੰਜਾਬੀ ਗਾਇਕਾ ਤੇ ਮਾਡਲ ਸ਼ਹਿਨਾਜ਼ ਗਿੱਲ ਨੇ ਆਪਣੀ ਫੈਨ ਫਾਲੋਇੰਗ ਲੱਖਾਂ ’ਚ ਕਰ ਲਈ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਸ਼ਹਿਨਾਜ਼ ਦੀ ‘ਬਿੱਗ ਬੌਸ 13’ ਤੋਂ ਬਾਅਦ ਜ਼ਿੰਦਗੀ ਬਦਲ ਚੁੱਕੀ ਹੈ। ਉਥੇ ਇਸੇ ਸੀਜ਼ਨ ’ਚ ਸ਼ਹਿਨਾਜ਼ ਦਾ ਭਰਾ ਸ਼ਹਿਬਾਜ਼ ਵੀ ਨਜ਼ਰ ਆਇਆ ਤੇ ਭੈਣ-ਭਰਾ ਦੀ ਜੋੜੀ ਨੇ ਲੋਕਾਂ ਦਾ ਖੂਬ ਮਨੋਰੰਜਨ ਵੀ ਕੀਤਾ ਸੀ।

ਹਾਲ ਹੀ ’ਚ ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਸ ਵਲੋਂ ਭੈਣ ਦੇ ਨਾਂ ਦਾ ਬਣਵਾਇਆ ਗਿਆ ਟੈਟੂ ਨਜ਼ਰ ਆ ਰਿਹਾ ਹੈ। ਸ਼ਹਿਨਾਜ਼ ਦੇ ਨਾਂ ਦਾ ਟੈਟੂ ਬਣਵਾਉਣ ਤੋਂ ਬਾਅਦ ਸ਼ਹਿਬਾਜ਼ ਤਸਵੀਰ ਸਾਂਝੀ ਕਰਦਿਆਂ ਲਿਖਦੇ ਹਨ, ‘ਅੱਜ ਮੈਂ ਜੋ ਕੁਝ ਵੀ ਹਾਂ, ਸਿਰਫ ਤੇਰੇ ਕਰਕੇ ਹਾਂ। ਮੇਰੀ ਭੈਣ ਸ਼ਹਿਨਾਜ਼ ਨੂੰ ਬਹੁਤ ਸਾਰੀ ਇੱਜ਼ਤ ਤੇ ਪਿਆਰ।’

 
 
 
 
 
 
 
 
 
 
 
 
 
 
 
 

A post shared by SHEHBAZ BADESHA (@badeshashehbaz)

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਦੀਆਂ ਇਨ੍ਹੀਂ ਦਿਨੀਂ ਆਪਣੇ ਪਿਤਾ ਨਾਲ ਅਣਬਣ ਦੀਆਂ ਖਬਰਾਂ ਵੀ ਖੂਬ ਸੁਰਖੀਆਂ ’ਚ ਹਨ। ਖਬਰਾਂ ਮੁਤਾਬਕ ਸ਼ਹਿਨਾਜ਼ ਚੰਡੀਗੜ੍ਹ ਆ ਕੇ ਵੀ ਆਪਣੇ ਪਿਤਾ ਨੂੰ ਨਹੀਂ ਮਿਲੀ। ਹਾਲਾਂਕਿ ਉਸ ਵਲੋਂ ਪਹਿਲਾਂ ਆਪਣੀ ਮਾਂ ਤੇ ਹੁਣ ਭਰਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਪਰ ਪਿਤਾ ਨਾਲ ਕੋਈ ਤਸਵੀਰ ਸਾਂਝੀ ਨਹੀਂ ਕੀਤੀ ਗਈ।


author

Rahul Singh

Content Editor

Related News